ਭੂੰਗਾ/ਗਡ਼੍ਹਦੀਵਾਲਾ/ਹਰਿਆਣਾ, (ਭਟੋਆ, ਰਾਜਪੂਤ, ਨਲੋਆ)- ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਅਤੇ ਡੀ. ਐੱਸ. ਪੀ. (ਡੀ) ਰਾਕੇਸ਼ ਕੁਮਾਰ ਦੀਆਂ ਹਦਾਇਤਾਂ ਤੇ ਦਿਲਬਾਗ ਸਿੰਘ ਥਾਣਾ ਮੁਖੀ ਹਰਿਆਣਾ ਦੀ ਨਿਗਰਾਨੀ ਹੇਠ ਏ. ਐੱਸ. ਆਈ. ਸਤਨਾਮ ਸਿੰਘ ਨੇ ਪੁਲਸ ਪਾਰਟੀ ਸਮੇਤ ਅੱਡਾ ਭੂੰਗਾ ਵਿਖੇ ਨਾਕਾਬੰਦੀ ਦੌਰਾਨ ਸਾਲ 2017 ਤੋਂ ਭਗੌਡ਼ੇ ਦੋਸ਼ੀ ਮਨਦੀਪ ਸਿੰਘ ਉਰਫ ਦੀਪਾ ਪੁੱਤਰ ਪ੍ਰਗਟ ਸਿੰਘ ਵਾਸੀ ਕੰਧਾਲੀਆਂ, ਥਾਣਾ ਗਡ਼੍ਹਦੀਵਾਲਾ ਨੂੰ ਚੋਰੀ ਦੇ ਮੋਟਰਸਾਈਕਲ, ਜਿਸ ’ਤੇ ਜਾਅਲੀ ਨੰਬਰ ਪਲੇਟ ਨੰ. ਪੀ ਬੀ 07 ਆਰ-9260 ਲੱਗੀ ਹੋਈ ਸੀ, ਸਮੇਤ ਕਾਬੂ ਕਰ ਕੇ ਪਰਚਾ ਦਰਜ ਕਰ ਲਿਆ ਹੈ।
ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 7 ਜੁਲਾਈ 2017 ਨੂੰ ਉਸ ਅਤੇ ਸੁਰਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਅਜੀਤ ਸਿੰਘ ਵਾਸੀ ਮਾਂਗਾ ਥਾਣਾ ਗਡ਼੍ਹਦੀਵਾਲਾ ਨੇ ਮਿਲ ਕੇ ਕਸਬਾ ਹਰਿਆਣਾ ਵਿਚ ਇਕ ਅੌਰਤ ਦੇ ਕੰਨ ਵਿਚੋਂ ਸੋਨੇ ਦੀ ਵਾਲੀ ਲਾਹੀ ਸੀ।
ਪੁਲਸ ਨੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ. 91 ਧਾਰਾ 379-ਬੀ ਆਈ. ਪੀ. ਸੀ. ਅਧੀਨ ਥਾਣਾ ਹਰਿਆਣਾ ਵਿਖੇ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ’ਚ ਸੁਰਿੰਦਰ ਸਿੰਘ ਨੂੰ ਪੁਲਸ ਨੇ ਕਾਬੂ ਕਰ ਲਿਆ ਸੀ ਅਤੇ ਉਦੋਂ ਤੋਂ ਉਹ ਭਗੌਡ਼ਾ ਹੈ। ਮਨਦੀਪ ਸਿੰਘ ਨੇ ਇਹ ਵੀ ਮੰਨਿਆ ਕਿ ਉਸ ਨੇ ਬਾਅਦ ਵਿਚ ਥਾਣਾ ਦਸੂਹਾ ਦੇ ਇਲਾਕੇ ਵਿਚੋਂ ਮੋਟਰਸਾਈਕਲ ਸਪਲੈਂਡਰ ਨੰ. ਪੀ ਬੀ 07-ਏ ਡਬਲਯੂ-0569 ਚੋਰੀ ਕੀਤਾ ਸੀ, ਉਸ ’ਤੇ ਜਾਅਲੀ ਨੰਬਰ ਪਲੇਟ ਪੀ ਬੀ 07-ਆਰ-9260 ਲਾ ਕੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਪੁਲਸ ਵੱਲੋਂ ਦੋਸ਼ੀ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਘਰ ’ਚ ਜਬਰੀ ਦਾਖਲ ਹੋ ਕੇ ਨੌਜਵਾਨ ਲਡ਼ਕੀ ਨਾਲ ਕੁੱਟ-ਮਾਰ, ਮਾਮਲਾ ਦਰਜ
NEXT STORY