ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-40 ਸਥਿਤ ਐੱਨ. ਯੂ. ਫਾਰਮ ਮਾਰਕਿਟ ਸਟੋਰ ਦਾ ਦਰਵਾਜ਼ਾ ਤੋੜ ਕੇ 2 ਲੱਖ ਦੀ ਨਕਦੀ ਤੇ 25 ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਚੋਰ ਫ਼ਰਾਰ ਹੋ ਗਏ। ਸੈਕਟਰ-39 ਥਾਣਾ ਪੁਲਸ ਨੇ ਮੌਕੇ ਦੀ ਜਾਂਚ ਕਰਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਵਲੋਂ ਚੋਰਾਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੈਕਟਰ-41 ਦੇ ਵਸਨੀਕ ਸਿਧਾਰਥ ਨੇ ਦੱਸਿਆ ਕਿ ਉਹ ਸੈਕਟਰ-40 ਸਥਿਤ ਐੱਨ. ਯੂ. ਫਾਰਮ ਮਾਰਕਿਟ ਸਟੋਰ ’ਚ ਮੈਨੇਜਰ ਹਨ। ਵੀਰਵਾਰ ਰਾਤ ਕਰੀਬ 9.30 ਵਜੇ ਸਟੋਰ ਬੰਦ ਕਰ ਚਲੇ ਗਏ ਸਨ। ਅਗਲੇ ਦਿਨ ਸਟੋਰ ਦਾ ਪਿਛਲਾ ਦਰਵਾਜ਼ਾ ਟੁੱਟਿਆ ਹੋਇਆ ਸੀ ਤੇ ਸਾਮਾਨ ਖਿੱਲਰਿਆ ਸੀ। ਸਟੋਰ ’ਚੋਂ ਕੰਪਿਊਟਰ, 6 ਲੱਖ ਰੁਪਏ ਦੇ ਤਿੰਨ ਸੀ. ਪੀ.ਯੂ., 2 ਲੱਖ ਦੀ ਨਕਦੀ ਸਣੇ ਹੋਰ ਸਾਮਾਨ ਗਾਇਬ ਸੀ।
ਜਲੰਧਰ 'ਚ ਲੱਕੜਖ਼ਾਨੇ 'ਚ ਲੱਗੀ ਭਿਆਨਕ ਅੱਗ ਕਾਰਨ ਮਚੀ ਭਾਜੜ, ਦੂਰ-ਦੂਰ ਤੱਕ ਦਿਸੀਆਂ ਅੱਗ ਦੀਆਂ ਲਪਟਾਂ
NEXT STORY