ਗੋਨਿਆਣਾ (ਗੋਰਾ ਲਾਲ)-ਗੋਨਿਆਣਾ ਮੰਡੀ ਨੇੜੇ ਇਕ ਮੋਟਰਸਾਈਕਲ ਸਵਾਰ ਤੋਂ 4 ਨੌਜਵਾਨ 1 ਲੱਖ ਰੁਪਏ ਤੋਂ ਵੱਧ ਨਕਦੀ ਖੋਹ ਕੇ ਭੱਜਣ 'ਚ ਸਫਲ ਹੋ ਗਏ।ਪੁਲਸ ਸੂਤਰਾਂ ਅਨੁਸਾਰ ਰਾਜਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਚੋਟੀਆਂ ਜੋ ਜੈ ਲਕਸ਼ਮੀ ਕੰਪਨੀ ਜੈਤੋ ਮੰਡੀ ਦਾ ਮੁਲਾਜ਼ਮ ਸੀ, ਉਥੋਂ ਰਕਮ ਲੈ ਕੇ ਮੋਟਰਸਾਈਕਲ 'ਤੇ ਜੈਤੋ ਮੰਡੀ ਤੋਂ ਗੋਨਿਆਣਾ ਮੰਡੀ ਵੱਲ ਆ ਰਿਹਾ ਸੀ ਕਿ ਗੋਨਿਆਣਾ ਮੰਡੀ ਤੋਂ ਚਾਰ ਕੁ ਕਿਲੋਮੀਟਰ ਪਿੱਛੇ ਹਮਾਰਾ ਪੈਟਰੋਲ ਪੰਪ ਕੋਲ ਦੋ ਮੋਟਰਸਾਈਕਲਾਂ 'ਤੇ ਚਾਰ ਨੌਜਵਾਨਾਂ ਨੇ ਉਸ ਦਾ ਪਿੱਛਾ ਕੀਤਾ, ਜਿਨ੍ਹਾਂ ਕੋਲ ਲੋਹੇ ਦੀਆਂ ਪਾਈਪਾਂ ਸਨ, ਨੇ ਅੱਗੋਂ ਹੋ ਕੇ ਮੋਟਰਸਾਈਕਲ ਚਾਲਕ ਰਾਜਦੀਪ ਸਿੰਘ ਨੂੰ ਘੇਰ ਲਿਆ ਅਤੇ ਉਸ ਕੋਲੋਂ ਰਕਮ ਵਾਲਾ ਬੈਗ ਖੋਹ ਕੇ ਭੱਜ ਗਏ, ਜਿਸ 'ਚ ਇਕ ਲੱਖ ਪੰਦਰਾਂ ਹਜ਼ਾਰ ਰੁਪਏ ਦੀ ਰਕਮ ਸੀ । ਸੂਚਨਾ ਮਿਲਣ 'ਤੇ ਥਾਣਾ ਨੇਹੀਆਂ ਵਾਲਾ ਦੀ ਪੁਲਸ ਵੀ ਪਹੁੰਚ ਗਈ, ਜਿਸ ਨੇ ਆਪਣੀ ਕਾਰਵਾਈ ਕਰਦਿਆਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
'ਪੋਲ-ਖੋਲ੍ਹ' ਰੈਲੀਆਂ ਦੇ ਵੱਡੇ ਇਕੱਠਾਂ ਨੇ ਕਾਂਗਰਸ 'ਚ ਘਬਰਾਹਟ ਪੈਦਾ ਕੀਤੀ : ਰੱਖੜਾ
NEXT STORY