ਲੁਧਿਆਣਾ (ਰਿਸ਼ੀ): ਥਾਣਾ ਹੈਬੋਵਾਲ ਦੀ ਪੁਲਸ ਨੇ ਲਾਦੀਆਂ ਖੁਰਦ ਇਲਾਕੇ ਵਿਚ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਗੋਲਕ ਵਿੱਚੋਂ ਪੈਸੇ ਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਇੱਕ ਮਹਿਲਾ ਖਿਲਾਫ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਕਰਮਜੀਤ ਸਿੰਘ ਅਨੁਸਾਰ ਮੁਲਜ਼ਮ ਮਹਿਲਾ ਦੀ ਪਛਾਣ ਪੂਜਾ ਨਿਵਾਸੀ ਲਾਦੀਆਂ ਖੁਰਦ ਵਜੋਂ ਹੋਈ ਹੈ। ਪੁਲਸ ਕੋਲ ਯਾਦਵਿੰਦਰ ਸਿੰਘ ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਉਕਤ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਲਗਭਗ 5 ਸਾਲਾਂ ਤੋਂ ਮੁੱਖ ਸੇਵਾਦਾਰ ਹੈ। ਬੀਤੀ 6 ਜੂਨ ਨੂੰ ਮੁੱਖ ਗ੍ਰੰਥੀ ਹਰਮਿੰਦਰ ਸਿੰਘ ਨੇ ਸਾਮਾਨ ਚੋਰੀ ਹੋਣ ਦੀ ਜਾਣਕਾਰੀ ਦਿੱਤੀ, ਜਦੋਂ ਆਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਕੁਝ ਪਤਾ ਨਹੀਂ ਲੱਗ ਸਕਿਆ, ਜਿਸ ਤੋਂ ਬਾਅਦ ਕੈਮਰਾ ਐਕਸਪਰਟ ਨੂੰ ਬੁਲਾ ਕੇ ਕੈਮਰਾ ਚੈੱਕ ਕਰਨ ’ਤੇ ਪਤਾ ਚੱਲਿਆ ਕਿ ਚੋਰੀ ਉਕਤ ਮਹਿਲਾ ਨੇ ਕੀਤੀ ਹੈ।
ਦੀਨਾਨਗਰ ਦੇ ਇਸ ਵਾਰਡ 'ਚ ਹੋ ਸਕਦੀ ਹੈ ਦੋਬਾਰਾ ਵੋਟਿੰਗ, ਨਹੀਂ ਐਲਾਨੇ ਗਏ ਨਤੀਜੇ
NEXT STORY