ਭਵਾਨੀਗੜ੍ਹ (ਕਾਂਸਲ): ਸਥਾਨਕ ਇਲਾਕੇ ਅੰਦਰ ਸਰਗਰਮ ਬੇਖੌਫ਼ ਚੋਰ ਗਿਰੋਹ ਕਾਰਨ ਆਮ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੀ ਰਾਤ ਸਥਾਨਕ ਸ਼ਹਿਰ ਦੀ ਬਲਿਆਲ ਰੋਡ ਉੱਪਰ ਚੋਰ ਗਿਰੋਹ ਵੱਲੋਂ ਇਕ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹ ਚੋਰੀ ਕਰਨ ਵਿਚ ਅਸਫ਼ਲ ਰਹੇ, ਜਿਸ ਕਾਰਨ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਲਿਆਲ ਰੋਡ ਸਥਿਤ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਸ਼ਿਵਾ ਐਗ੍ਰੋ ਕੈਮੀਕਲਜ ਦੇ ਮਾਲਕ ਰਹੋਤੇਸ਼ ਗੋਇਲ ਪੁੱਤਰ ਸਵ: ਬਬਲੇਸ਼ ਗੋਇਲ ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਵਾ 1 ਵਜੇ ਦੋ ਮੋਟਰਸਾਈਲਕਾਂ 'ਤੇ ਸਵਾਰ ਹੋ ਕੇ ਆਏ ਚੋਰ ਗਿਰੋਹ ਦੇ 4 ਮੈਂਬਰਾਂ ਨੇ ਪਹਿਲਾਂ ਉਸ ਦੀ ਦੁਕਾਨ ਦਾ ਸ਼ਟਰ ਤੋੜ ਦਿੱਤਾ ਤੇ ਫਿਰ ਦੋ ਚੋਰ ਉਸ ਦੀ ਦੁਕਾਨ ਦੇ ਅੰਦਰ ਵੜ ਗਏ ਤੇ 2 ਦੁਕਾਨ ਦੇ ਬਾਹਰ ਮੋਟਰਸਾਈਕਲ ਲੈ ਕੇ ਖੜੇ ਹੋ ਗਏ। ਉਨ੍ਹਾਂ ਦੱਸਿਆ ਕਿ ਉਸ ਦੀ ਦੁਕਾਨ ਦੇ ਅੰਦਰ ਦਾਖ਼ਲ ਹੋਏ ਚੋਰਾਂ ਨੇ ਅਜੇ ਉਸ ਦੀ ਦੁਕਾਨ ਅੰਦਰ ਫਰੋਲਾ ਫਰਾਲੀ ਕਰਨੀ ਸ਼ੁਰੂ ਹੀ ਕੀਤੀ ਸੀ ਇੰਨ੍ਹੇ ’ਚ ਦੂਰ ਤੋਂ ਆਉਂਦੇ ਇਕ ਹੋਰ ਮੋਟਰਸਾਈਕਲ ਸਵਾਰ ਨੂੰ ਦੇਖ ਕੇ ਬਾਹਰ ਖੜੇ ਚੋਰਾਂ ਦੇ ਸਾਥੀਆਂ ਵੱਲੋਂ ਦੁਕਾਨ ਅੰਦਰ ਵੜੇ ਚੋਰਾਂ ਨੂੰ ਸੁਚੇਤ ਕਰਨ ’ਤੇ ਇਹ ਸਾਰੇ ਆਪਣੇ ਮੋਟਰਸਾਈਕਲਾਂ ਰਾਹੀ ਤੁਰੰਤ ਇੱਥੋਂ ਰਫੂ ਚੱਕਰ ਹੋ ਗਏ, ਜਿਸ ਕਾਰਨ ਉਸ ਦਾ ਨੁਕਸਾਨ ਤੋਂ ਬਚਾਅ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ
ਉਨ੍ਹਾਂ ਦੱਸਿਆ ਕਿ ਉਕਤ ਰਾਹਗੀਰ ਮੋਟਰਸਾਈਕਲ ਸਵਾਰ ਨੇ ਉਸ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਦੇਖ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਇਹ ਸਾਰੀ ਘਟਨਾ ਆਪਣੀ ਦੁਕਾਨ ਦੇ ਅੰਦਰ ਤੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ’ਚ ਦੇਖੀ। ਜਿਸ ’ਚ ਇਨ੍ਹਾਂ ਚੋਰਾਂ ਦੀਆਂ ਸਾਰੀਆਂ ਹਰਕਤਾਂ ਕੈਦ ਹੋ ਗਈਆਂ ਸਨ। ਉਨ੍ਹਾਂ ਇਸ ਘਟਨਾ ਦੀ ਜਾਣਕਾਰੀ ਤੁਰੰਤ ਸਥਾਨਕ ਪੁਲਸ ਨੂੰ ਵੀ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਘਟਨਾ: ਪੰਜਾਬ ਪੁਲਸ ਦੇ ਮੁਲਾਜ਼ਮ ਦੀ ਗੋਲ਼ੀਆਂ ਲੱਗਣ ਕਾਰਨ ਮੌਤ
NEXT STORY