ਬਟਾਲਾ, (ਸੈਂਡੀ, ਬੇਰੀ)- ਬੀਤੀ ਰਾਤ ਬਟਾਲਾ-ਕਾਦੀਆਂ ਰੋਡ 'ਤੇ ਚੋਰਾਂ ਵੱਲੋਂ ਇਕ ਸੀਮੈਂਟ ਦੀ ਦੁਕਾਨ 'ਚੋਂ ਚੋਰੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਮੇਸ਼ ਚੰਦ ਪੁੱਤਰ ਕਰਤਾਰ ਚੰਦ ਅਤੇ ਕੁਲਵੰਤ ਸਿੰਘ ਪੁੱਤਰ ਕਰਤਾਰ ਚੰਦ ਵਾਸੀ ਠੀਕਰੀਵਾਲ ਰੋਡ, ਸੰਤ ਨਗਰ, ਕਾਦੀਆਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅਸੀਂ ਬੀਤੀ ਰਾਤ ਵੀ ਦੁਕਾਨ ਬੰਦ ਕਰ ਕੇ ਆਪਣੇ ਘਰ ਚਲੇ ਗਏ ਤੇ ਅੱਜ ਜਦੋਂ ਦੁਕਾਨ 'ਤੇ ਆਏ ਤਾਂ ਅਸੀਂ ਦੇਖਿਆ ਕਿ ਦੁਕਾਨ ਦੀ ਪਿਛਲੀ ਕੰਧ ਪਾੜੀ ਹੋਈ ਸੀ ਤੇ ਅੰਦਰੋਂ ਗੱਲੇ ਦਾ ਲਾਕ ਟੁੱਟਾ ਹੋਇਆ ਸੀ, 7500 ਰੁਪਏ ਗਾਇਬ ਸਨ ਅਤੇ ਇਨਵਰਟਰ ਦਾ ਬੈਟਰਾ, ਐੱਲ. ਸੀ. ਡੀ., 35 ਬੋਰੀਆਂ ਸੀਮੈਂਟ, ਜਿਨ੍ਹਾਂ ਨੂੰ ਅਣਪਛਾਤੇ ਚੋਰ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਅਸੀਂ ਤੁਰੰਤ ਇਸ ਦੀ ਸੂਚਨਾ ਥਾਣਾ ਸੇਖਵਾਂ ਦੀ ਪੁਲਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਅਗਰੇਲੀ ਕਾਰਵਾਈ ਆਰੰਭ ਕੀਤੀ।
ਦੁਕਾਨ ਦੀ ਆੜ 'ਚ ਨਸ਼ੇ ਵਾਲੇ ਕੈਪਸੂਲ ਵੇਚਣ ਵਾਲਾ ਗ੍ਰਿਫਤਾਰ
NEXT STORY