ਵਲਟੋਹਾ, (ਬਲਜੀਤ)- ਬੀਤੇ ਦਿਨ ਸਰਕਾਰੀ ਸੈਕੰਡਰੀ ਸਕੂਲ ਵਰਨਾਲਾ 'ਚ ਚੋਰਾਂ ਵੱਲੋਂ ਇਕ ਕਮਰੇ ਦੇ ਤਾਲੇ ਤੋੜ ਕੇ ਤਿੰਨ ਨਵੇਂ ਪੱਖੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਹਰਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਚੋਰਾਂ ਵੱਲੋਂ ਸਕੂਲ 'ਚੋਂ 4 ਪੱਖੇ ਚੋਰੀ ਕੀਤੇ ਗਏ ਸਨ ਤੇ ਇਸ ਵਾਰ ਵੀ ਜਦੋਂ ਉਹ ਸਕੂਲ ਆਏ ਤਾਂ ਦੇਖਿਆ ਕਿ 10ਵੀਂ ਜਮਾਤ ਦੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰ ਲੱਗੇ ਤਿੰਨ ਪੱਖੇ ਛੱਤ ਵਾਲੇ ਚੋਰੀ ਹੋ ਚੁੱਕੇ ਸਨ। ਚੋਰਾਂ ਵੱਲੋਂ ਦੂਸਰੇ ਕਮਰਿਆਂ ਦੇ ਵੀ ਤਾਲੇ ਤੋੜਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਪੁਲਸ ਚੌਕੀ ਘਰਿਆਲਾ ਵਿਖੇ ਇਤਲਾਹ ਦੇ ਦਿੱਤੀ ਗਈ ਹੈ।
ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਮਾਮਲੇ 'ਚ ਤੀਜਾ ਦੋਸ਼ੀ ਗ੍ਰਿਫਤਾਰ
NEXT STORY