ਮੋਗਾ, (ਸੰਦੀਪ)- ਬੇਸ਼ੱਕ ਪਿਛਲੇ ਹਫਤੇ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਲੁਧਿਆਣਾ ਦੇ ਇਕ ਹੋਰ ਹਸਪਤਾਲ 'ਚ ਬਠਿੰਡਾ ਨਿਵਾਸੀ ਇਕ ਔਰਤ ਸਮੇਤ ਦੋ ਸਵਾਈਨ ਫਲੂ ਨਾਲ ਪੀੜਤਾਂ ਦੀ ਮੌਤ ਹੋ ਚੁੱਕੀ ਹੈ, ਇਸਦੇ ਨਾਲ ਹੀ ਇਸ ਵਾਰ 19 ਸਵਾਈਨ ਫਲੂ ਦੇ ਮਰੀਜ਼ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ, ਪਰ ਜੇਕਰ ਜ਼ਿਲੇ ਦੀ ਗੱਲ ਕਰੀਏ ਤਾਂ ਵਿਭਾਗੀ ਅੰਕੜਿਆਂ ਅਨੁਸਾਰ ਪਿਛਲੇ ਦਿਨੀਂ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਦਾਖਲ ਤਿੰਨ ਸ਼ੱਕੀ ਸਵਾਈਨ ਫਲੂ ਨਾਲ ਪੀੜਤ ਮਰੀਜ਼ਾਂ ਦੇ ਖੂਨ ਦੇ ਸੈਂਪਲਾਂ ਦੀ ਚੰਡੀਗੜ੍ਹ 'ਚ ਜਾਂਚ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਇਸ ਤੋਂ ਇਲਾਵਾ ਅਜੇ ਤਕ ਜ਼ਿਲੇ 'ਚ ਕਿਸੇ ਵੀ ਸਵਾਈਨ ਫਲੂ ਦੇ ਮਰੀਜ਼ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਇਸਦੇ ਬਾਵਜੂਦ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੈ।
ਬਲੱਡ ਬੈਂਕ 'ਚ ਨਹੀਂ ਪੁੱਜ ਰਹੇ ਬਲੱਡ ਸੈੱਲ ਲੈਣ ਵਾਲੇ ਮਰੀਜ਼
ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਸਟਾਫ ਅਨੁਸਾਰ ਬਲੱਡ ਬੈਂਕ 'ਚ ਇਨ੍ਹਾਂ ਦਿਨਾਂ ਵਿਚ ਪਲੇਟਲੈਟਸ (ਬਲੱਡ ਸੈੱਲ) ਦੀ ਘਾਟ ਨਾਲ ਪੀੜਤ ਮਰੀਜ਼ਾਂ ਦੇ ਮਾਪੇ ਬਲੱਡ ਸੈੱਲ ਲੈਣ ਨਹੀਂ ਪੁੱਜ ਰਹੇ, ਕਿਉਂਕਿ ਮੌਸਮ ਦੇ ਬਦਲਾਅ ਕਾਰਨ ਹੁਣ ਡੇਂਗੂ ਦਾ ਖਤਰਾ ਟਲ ਚੁੱਕਾ ਹੈ। ਲੈਬੋਰੇਟਰੀ ਟੈਕਨੀਸ਼ੀਅਨ ਸਟੀਫਨ ਅਨੁਸਾਰ ਪਲੇਟਲੈਟਸ ਘੱਟ ਹੋਣ ਦਾ ਸਬੰਧ ਸਵਾਈਨ ਫਲੂ ਦੇ ਨਾਲ ਨਹੀਂ ਹੈ।
ਮੈਡੀਕਲ ਵਾਰਡ 'ਚ ਸਥਾਪਿਤ ਕੀਤਾ ਗਿਆ ਹੈ ਆਈਸੋਲੇਸ਼ਨ ਵਾਰਡ : ਸਿਵਲ ਸਰਜਨ
ਸਿਵਲ ਸਰਜਨ ਡਾ. ਮਨਜੀਤ ਸਿੰਘ ਤੇ ਡਾ. ਮਨੀਸ਼ ਅਰੋੜਾ ਨੇ ਦੱਸਿਆ ਕਿ ਬੇਸ਼ੱਕ ਜ਼ਿਲੇ 'ਚ ਸਵਾਈਨ ਫਲੂ ਨਾਲ ਸਬੰਧਤ ਹਾਲਾਤ ਬਿਲਕੁਲ ਕਾਬੂ 'ਚ ਹਨ, ਫਿਰ ਵੀ ਵਿਭਾਗ ਵੱਲੋਂ ਅਹਿਤਿਆਤ ਦੇ ਤੌਰ 'ਤੇ ਸਾਰੇ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਸਿਵਲ ਹਸਪਤਾਲ ਦੇ ਮੈਡੀਕਲ ਵਾਰਡ 'ਚ ਵੈਂਟੀਲੇਟਰ ਦੀ ਸਹੂਲਤ ਸਮੇਤ ਆਈਸੋਲੇਸ਼ਨ ਵਾਰਡ ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਸਥਿਤੀ ਦਾ ਸਾਹਮਣਾ ਕੀਤਾ ਜਾ ਸਕੇ।
ਬਿਜਲੀ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜ਼ੀ
NEXT STORY