ਕੌਹਰੀਆਂ, (ਸ਼ਰਮਾ)— ਸਕੂਲ ਵੈਨ ਪਲਟ ਜਾਣ ਕਾਰਨ ਜ਼ਖਮੀ ਹੋਏ ਬੱਚਿਆਂ ਨੂੰ ਜਦੋਂ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਉਥੇ ਕੋਈ ਵੀ ਡਾਕਟਰ ਮੌਜੂਦ ਨਾ ਹੋਣ ਕਾਰਨ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਹਸਪਤਾਲ ਨੂੰ ਜਿੰਦਾ ਜੜ ਕੇ ਧਰਨਾ ਲਾ ਦਿੱਤਾ ਅਤੇ ਸਰਕਾਰ ਤੇ ਸਿਹਤ ਵਿਭਾਗ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ । ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਥੇ ਡਾਕਟਰ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹਨ ਡਿਊਟੀ 'ਤੇ ਤਾਂ ਲੇਟ ਹੀ ਪਹੁੰਚਦੇ ਹਨ । ਇਹ ਹਸਪਤਾਲ ਸਿਰਫ ਰੈਫਰ ਟੂ ਸੰਗਰੂਰ ਜਾਂ ਪਟਿਆਲਾ ਬਣ ਕੇ ਹੀ ਰਹਿ ਗਿਆ ਹੈ ਕਿਉਂਕਿ ਇਥੇ ਆਉਣ ਵਾਲੇ ਹਰ ਮਰੀਜ਼ (ਨਾਰਮਲ ਜਾਂ ਗੰਭੀਰ) ਨੂੰ ਦਾਖਲ ਕਰਨ ਦੀ ਬਜਾਏ ਰੈਫਰ ਹੀ ਕੀਤਾ ਜਾਂਦਾ ਹੈ ।
ਮੁੱਢਲੀ ਸਹਾਇਤਾ ਲਈ ਬੁਲਾਉਣਾ ਪਿਆ ਮੈਡੀਕਲ ਸਟੋਰ ਵਾਲਿਆਂ ਨੂੰ : ਜ਼ਿਕਰਯੋਗ ਹੈ ਕਿ ਜਦੋਂ ਜ਼ਖਮੀ ਬੱਚੇ ਮਹਿਕਪ੍ਰੀਤ ਨੂੰ ਕਰੀਬ ਸਾਢੇ ਅੱਠ ਵਜੇ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਉਸ ਸਮੇਂ ਇਕ ਦਰਜਾ ਚਾਰ ਮੁਲਾਜ਼ਮ ਨੂੰ ਛੱਡ ਕੇ ਹਸਪਤਾਲ ਦਾ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਸੀ, ਜਿਸ ਕਾਰਨ ਬੱਚੇ ਨੂੰ ਮੁੱਢਲੀ ਸਹਾਇਤਾ ਦੇਣ ਲਈ ਵੀ ਹਸਪਤਾਲ ਅੱਗੇ ਮੈਡੀਕਲ ਸਟੋਰ ਵਾਲਿਆਂ ਨੂੰ ਬੁਲਾਉਣਾ ਪਿਆ, ਜਿਸ ਕਾਰਨ ਪਿੰਡ ਵਾਸੀਆਂ ਦੇ ਗੁੱਸੇ ਦਾ ਲਾਵਾ ਫੁੱਟ ਪਿਆ ਅਤੇ ਉਹ ਹਸਪਤਾਲ ਨੂੰ ਜਿੰਦਾ ਲਾ ਕੇ ਗੇਟ ਅੱਗੇ ਬੈਠ ਗਏ ਅਤੇ ਸਰਕਾਰ ਤੇ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ ।
ਐੱਸ.ਐੱਮ.ਓ. ਦੇ ਭਰੋਸੇ 'ਤੇ ਖੋਲ੍ਹਿਆ ਜਿੰਦਾ : ਪਿੰਡ ਵਾਸੀਆਂ ਨੇ ਐੱਸ. ਐੱਮ. ਓ. ਡਾ. ਤੇਜਿੰਦਰ ਸਿੰਘ ਦੇ ਸਬੰਧਿਤ ਡਾਕਟਰ 'ਤੇ ਕਾਰਵਾਈ ਕਰਨ ਦੇ ਭਰੋਸੇ ਤੋਂ ਬਾਅਦ ਜਿੰਦਾ ਖੋਲ੍ਹ ਦਿੱਤਾ ।
ਐੱਸ. ਆਈ. ਟੀ. ਨੇ ਲੱਭ ਲਿਆ ਰਾਮ ਰਹੀਮ ਦਾ 'ਕੰਟਰੋਲ ਰੂਮ'
NEXT STORY