ਚੰਡੀਗਡ਼੍ਹ (ਸ਼ਰਮਾ)- ਕੋਰੋਨਾ ਵਾਇਰਸ ਨੂੰ ਲੈ ਕੇ ਸ਼ਨੀਵਾਰ ਦਾ ਦਿਨ ਪੰਜਾਬ ਲਈ ਰਾਹਤ ਭਰਿਆ ਰਿਹਾ ਕਿਉਂਕਿ ਇਸ ਦਿਨ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਵੀ ਨਵਾਂ ਪਾਜ਼ੇਟਿਵ ਮਾਮਲਾ ਰਾਜ ਭਰ ’ਚੋਂ ਸਾਹਮਣੇ ਨਹੀਂ ਆਇਆ। ਹਾਲਾਂਕਿ ਅਜੇ ਵੀ ਰਾਜ ਭਰ ’ਚ ਸ਼ੱਕੀਆਂ ਦੇ ਲਏ ਗਏ ਸੈਂਪਲਾਂ ’ਚੋਂ 264 ਦੇ ਨਤੀਜੇ ਆਉਣੇ ਬਾਕੀ ਹੈ। ਸਰਕਾਰ ਵਲੋਂ ਜਾਰੀ ਹੈਲਥ ਬੁਲੇਟਿਨ ਅਨੁਸਾਰ ਸ਼ਨੀਵਾਰ ਤੱਕ ਰਾਜ ਭਰ ’ਚ ਕੋਰੋਨਾ ਵਾਇਰਸ ਦੇ ਸ਼ੱਕੀਆਂ ਦੀ ਗਿਣਤੀ 898 ਸੀ। ਇਨ੍ਹਾਂ ਸਾਰਿਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ ਸਿਰਫ਼ 38 ਮਾਮਲਿਆਂ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਜਦੋਂ ਕਿ 596 ਦੀ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਅਜੇ 264 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਬੁਲੇਟਿਨ ਅਨੁਸਾਰ ਅੰਮ੍ਰਿਤਸਰ ’ਚ ਦਾਖਲ ਹੁਸ਼ਿਆਰਪੁਰ ਦੇ ਮਰੀਜ਼ ਦੀ ਹਾਲਤ ’ਚ ਸੁਧਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਿਨ੍ਹਾਂ 38 ਮਾਮਲਿਆਂ ’ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੀ ਗੱਲ ਸਾਹਮਣੇ ਆਈ ਹੈ ਉਨ੍ਹਾਂ ’ਚੋਂ 19 ਮਾਮਲੇ ਐੱਸ. ਬੀ. ਐੱਸ. ਨਗਰ ਨਾਲ ਸਬੰਧਤ ਹਨ ਜਦੋਂ ਕਿ 6-6 ਮਾਮਲੇ ਮੋਹਾਲੀ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਹਨ। 5 ਮਾਮਲੇ ਜਲੰਧਰ ਜ਼ਿਲੇ ਤੋਂ ਰਿਪੋਰਟ ਹੋਏ ਹਨ ਜਦੋਂ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲੇ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।
ਸੰਤੋਖ ਸਿੰਘ ਚੌਧਰੀ ਵਲੋਂ ਕੋਰੋਨਾ ਨਾਲ ਨਜਿੱਠਣ ਲਈ 25 ਲੱਖ ਰੁਪਏ ਜਾਰੀ
NEXT STORY