ਬਠਿੰਡਾ (ਅਮਿਤ ਸ਼ਰਮਾ) — ਬਠਿੰਡਾ 'ਚ ਪਿਛਲੇ 90 ਦਿਨਾਂ ਤੋਂ ਧਰਨੇ 'ਤੇ ਬੈਠੇ ਕੱਚੇ ਥਰਮਲ ਕਰਮਚਾਰੀਆਂ ਦੀਆਂ ਮੰਗਾਂ ਨੂੰ ਆਖਿਰ ਸਰਕਾਰ ਨੇ ਮੰਨ ਲਿਆ ਹੈ। ਜਾਣਕਾਰੀ ਮੁਤਾਬਕ 635 ਕੱਚੇ ਕਰਮਚਾਰੀਆਂ ਨੂੰ ਥਰਮਲ ਕਾਲੋਨੀ ਬਿਜਲੀ ਗ੍ਰਿਡ ਤੇ ਮਾਲਵਾ ਦੇ ਵੱਖ-ਵੱਖ ਸ਼ਹਿਰਾਂ 'ਚ ਸੇਟ ਕੀਤਾ ਜਾਵੇਗਾ। ਕੁਝ ਕਰਮਚਾਰੀ ਥਰਮਲ ਦੀ ਸਿਕਊਰਿਟੀ ਥਰਮਲ ਕਾਲੋਨੀ ਦੀ ਮੇਨਟੇਂਨਸ 'ਚ ਨੌਕਰੀ ਕਰਨਗੇ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਬਠਿੰਡਾ ਸਥਿਤ ਥਰਮਲ ਪਲਾਂਟ ਬੰਦ ਕੀਤੇ ਜਾਣ ਦੇ ਰੋਸ ਵਜੋਂ ਥਰਮਲ ਕਰਮਚਾਰੀ ਪਰਿਵਾਰਾਂ ਸਮੇਤ ਸੜਕਾਂ 'ਤੇ ਉਤਰੇ ਸਨ ਤੇ ਅੱਜ 90 ਦਿਨ ਬਾਅਦ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਹਨ। ਕਰਮਚਾਰੀਆਂ ਮੁਤਾਬਕ ਸਰਕਾਰ ਵਲੋਂ ਮੰਨੇ ਜਾਣ ਤੋਂ ਬਾਅਦ ਅੱਜ ਇਹ ਧਰਨਾ ਖਤਮ ਕਰ ਦਿੱਤਾ ਜਾਵੇਗਾ।
ਵਿਦਿਆਰਥੀ ਸੰਗਠਨਾਂ ਦੀ ਚੋਣ ਦੇ ਐਲਾਨ ਤੋਂ ਬਾਅਦ ਨੇਤਾਵਾਂ ਵੱਲੋਂ ਤਿਆਰੀਆਂ ਸ਼ੁਰੂ
NEXT STORY