ਚੰਡੀਗੜ੍ਹ (ਲਲਨ) : ਚੰਡੀਗੜ੍ਹ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੇ ਪੁਨਰ-ਨਿਰਮਾਣ ਦੇ ਕੰਮ ਦੇ ਤਹਿਤ ਰੇਲਵੇ ਬੋਰਡ ਨੇ ਪਲੇਟਫਾਰਮ ਨੰਬਰ 1 ਤੇ 2 ਨੂੰ ਬਲਾਕ ਕਰਨ (ਬੰਦ ਕਰਨ) ਲਈ ਸ਼ਡਿਊਲ ਜਾਰੀ ਕੀਤਾ ਹੈ। ਗਟਰ ਪਾਉਣ ਤੇ ਚੰਡੀਗੜ੍ਹ ਨੂੰ ਪੰਚਕੂਲਾ ਨਾਲ ਜੋੜਨ ਲਈ 14 ਤੋਂ 20 ਦਸੰਬਰ ਤੱਕ ਬੰਦ ਕੀਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਪਲੇਟਫਾਰਮ 1 ਤੇ 2 ’ਤੇ ਗਟਰ ਪਾਉਣ ਅਤੇ 3 ਤੇ 4 ’ਤੇ ਓਵਰਬ੍ਰਿਜ ਲਈ 21 ਤੋਂ 24 ਦਸੰਬਰ ਤੱਕ ਬੰਦ ਰਹਿਣਗੇ। ਇਸ ਸਮੇਂ ਅੰਬਾਲਾ ਮੰਡਲ ਨੇ ਘੱਗਰ ਤੇ ਮੋਹਾਲੀ ਸਟੇਸ਼ਨਾਂ ’ਤੇ ਅਸਥਾਈ ਸਟਾਪ ਬਣਾਏ ਹਨ, ਤਾਂ ਜੋ ਪੰਚਕੂਲਾ-ਚੰਡੀਗੜ੍ਹ ਨੂੰ ਜੋੜਨ ਵਾਲੇ ਓਵਰਬ੍ਰਿਜ ’ਤੇ ਆਸਾਨੀ ਨਾਲ ਕੀਤਾ ਜਾ ਸਕੇ।
ਇੰਨਾ ਹੀ ਨਹੀਂ ਪਲੇਟਫਾਰਮ-1 ਤੇ 2 ਨਵੰਬਰ ’ਤੇ ਕੰਮ ਹੋਣ ਕਾਰਨ ਚੰਡੀਗੜ੍ਹ ਵੱਲ ਥ੍ਰੀ ਵ੍ਹੀਲਰ ਪਾਰਕਿੰਗ ਨੂੰ ਪਾਰਸਲ ਦੇ ਅੱਗੇ ਸ਼ਿਫਟ ਕੀਤਾ ਜਾ ਰਿਹਾ ਹੈ। ਅੰਬਾਲਾ ਮੰਡਲ ਦੇ ਡੀ.ਆਰ.ਐੱਮ. ਮਨਦੀਪ ਸਿੰਘ ਭਾਟੀਆ ਨੇ ਸਟੇਸ਼ਨ ਦਾ ਦੌਰਾ ਕਰ ਕੇ ਪੁਨਰ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਿਆਹ ਅਜਿਹਾ ਵੀ ; ਜਦੋਂ 'ਲਾੜੀ' ਲੱਭਦੇ-ਲੱਭਦੇ ਥਾਣੇ ਪੁੱਜ ਗਈ ਬਰਾਤ...
ਅੰਬਾਲਾ-ਚੰਡੀਗੜ੍ਹ ਵਿਚਾਲੇ ਰੇਲ ਰਹੇਗੀ ਰੱਦ
ਪਲੇਟਫਾਰਮ ਨੰਬਰ 1 ਤੇ 2 ’ਤੇ ਪੁਨਰ ਨਿਰਮਾਣ ਕਾਰਨ 14 ਤੋਂ 20 ਦਸੰਬਰ ਤੱਕ ਰੇਲ ਗੱਡੀ ਨੰਬਰ 12527-28 ਚੰਡੀਗੜ੍ਹ-ਰਾਮਨਗਰ ਰਾਮਨਗਰ ਅੰਬਾਲਾ-ਚੰਡੀਗੜ੍ਹ ਵਿਚਾਲੇ ਰੱਦ ਰਹੇਗੀ। ਇਹ ਰੇਲ ਅੰਬਾਲਾ ਤੱਕ ਹੀ ਆਵੇਗੀ।
ਇਨ੍ਹਾਂ ਰੇਲਾਂ ਦਾ ਅਸਥਾਈ ਰੂਪ ਨਾਲ ਮੋਹਾਲੀ ਸਟੇਸ਼ਨ ’ਤੇ ਬਣਾਇਆ ਸਟਾਪ-
-14632 ਦੇਹਰਾਦੂਨ-ਅੰਮ੍ਰਿਤਸਰ: 13 ਤੇ 19 ਦਸੰਬਰ।
-18102 ਜੰਮੂ ਤਵੀ-ਟਾਟਾਨਗਰ: 14, 16 ਤੇ 18 ਦਸੰਬਰ।
-18310 ਜੰਮੂਤਵੀ-ਸੰਭਲਪੁਰ: 13,15,17,19 ਦਸੰਬਰ।
-22448 ਵੰਦੇ ਭਾਰਤ: 14 ਤੋਂ 20 ਦਸੰਬਰ।
-15532 ਅੰਮ੍ਰਿਤਸਰ-ਸਰਹਸਾ 16 ਦਸੰਬਰ ਨੂੰ ਮੋਹਾਲੀ ਤੱਕ।
ਘੱਗਰ ਸਟੇਸ਼ਨ ’ਤੇ ਬਣਾਇਆ ਇਨ੍ਹਾਂ ਰੇਲਾਂ ਦਾ ਸਟਾਪ
-14631 ਦੇਹਰਾਦੂਨ-ਅੰਮ੍ਰਿਤਸਰ 13 ਤੋਂ 19 ਦਸੰਬਰ ਤੱਕ
-18101 ਟਾਟਾਨਗਰ-ਜੰਮੂਤਵੀ 13,15 ਤੇ 18 ਦਸੰਬਰ ਤੱਕ
-18309 ਸੰਬਲਪੁਰ-ਜੰਮੂਤਵੀ 12,14,16 ਅਤੇ 17 ਦਸੰਬਰ ਤੱਕ
-15531 ਸਹਰਸਾ-ਅੰਮ੍ਰਿਤਸਰ 15 ਦਸੰਬਰ ਨੂੰ
-14331-32 ਦਿੱਲੀ-ਕਾਲਕਾ 14 ਤੋਂ 20 ਦਸੰਬਰ ਤੱਕ
-12057-58 ਦਿੱਲੀ-ਅੰਬਨਦੌਰਾ 14 ਤੋਂ 20 ਦਸੰਬਰ ਤੱਕ
-12231-32 ਚੰਡੀਗੜ੍ਹ-ਲਖਨਊ 14 ਤੋਂ 20 ਦਸੰਬਰ ਤੱਕ
-14217-18 ਚੰਡੀਗੜ੍ਹ-ਪ੍ਰਯਾਗਰਾਜ 14 ਤੋਂ 20 ਦਸੰਬਰ ਤੱਕ
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਹੋਈ ਬੇਅਦਬੀ ਦੀ ਘਟਨਾ, ਧਰਮ ਪਰਿਵਰਤਨ ਮਗਰੋਂ ਕੂੜੇ 'ਚ ਸੁੱਟ'ਤੀਆਂ ਧਾਰਮਿਕ ਤਸਵੀਰਾਂ
ਮੰਡਲ ਵੱਲੋਂ 56 ਟਰੇਨਾਂ ਦੇ ਪਲੇਟਫਾਰਮ ’ਚ ਬਦਲਾਅ
ਚੰਡੀਗੜ੍ਹ-ਪੰਚਕੂਲਾ ਨੂੰ ਜੋੜਨ ਲਈ ਓਵਰਬ੍ਰਿਜ ਦੇ ਨਿਰਮਾਣ ਕਾਰਨ ਅੰਬਾਲਾ ਡਿਵੀਜ਼ਨ ਵੱਲੋਂ 56 ਰੇਲਾਂ ਦਾ ਪਲੇਟਫਾਰਮ ਬਦਲ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਪਲੇਟਫਾਰਮ ਨੰਬਰ-1 ਤੇ 2 ’ਤੇ ਉਸਾਰੀ ਦਾ ਕੰਮ ਹੋਵੇਗਾ, ਉਦੋਂ ਤੱਕ ਪਲੇਟਫਾਰਮ ਨੰਬਰ-3, 4, 5 ਤੇ 6 ਤੋਂ ਰੇਲਾਂ ਰਵਾਨਾ ਹੋਣਗੀਆਂ। ਨਾਲ ਹੀ ਜਦੋਂ ਪਲੇਟਫਾਰਮ ਨੰਬਰ 3, 4 ਤੇ ਲਾਈਨ ਨੰਬਰ 3 ਦਾ ਕੰਮ 21 ਤੋਂ 24 ਦਸੰਬਰ ਤੱਕ ਹੋਵੇਗਾ, ਉਦੋਂ ਤੱਕ 56 ਰੇਲਾਂ ਨੂੰ ਪਲੇਟਫਾਰਮ ਨੰਬਰ 1, 2, 5 ਤੇ 6 ਤੋਂ ਰਵਾਨਾ ਕੀਤਾ ਜਾਵੇਗਾ। ਕੰਪਨੀ ਦੋ-ਦੋ ਪਲੇਟਫਾਰਮਾਂ ’ਤੇ ਕੰਮ ਪੂਰਾ ਕਰਨ ਤੋਂ ਬਾਅਦ ਹੀ ਦੂਜੇ ਪਲੇਟਫਾਰਮਾਂ ’ਤੇ ਕੰਮ ਸ਼ੁਰੂ ਕਰਦੀ ਹੈ।
ਥ੍ਰੀ-ਵ੍ਹੀਲਰ ਪਾਰਕਿੰਗ ਨੂੰ ਕੀਤਾ ਜਾਵੇਗਾ ਸ਼ਿਫਟ
ਪਲੇਟਫਾਰਮ ਨੰਬਰ 1 ਤੇ 2 ’ਤੇ ਗਟਰ ਲਗਾਉਣ ਲਈ ਤੇ ਓਵਰਬ੍ਰਿਜ ਦਾ ਕੰਮ ਪੂਰਾ ਕਰਨ ਲਈ ਥ੍ਰੀ-ਵ੍ਹੀਲਰ ਪਾਰਕਿੰਗ ਨੂੰ ਸ਼ਿਫਟ ਕੀਤਾ ਜਾਵੇਗਾ। ਇਸ ਸਬੰਧੀ ਸ਼ੁੱਕਰਵਾਰ ਨੂੰ ਅੰਬਾਲਾ ਮੰਡਲ ਦੇ ਡੀ.ਆਰ.ਐੱਮ. ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਜਾਣਕਾਰੀ ਲਈ ਜਦੋਂ ਤੱਕ ਪਲੇਟਫਾਰਮ ਨੰਬਰ 1 ਅਤੇ 2 ’ਤੇ ਕੰਮ ਚੱਲੇਗਾ, ਉਦੋਂ ਤੱਕ ਥ੍ਰੀ-ਵ੍ਹੀਲਰ ਪਾਰਕਿੰਗ ਪਾਰਸਲ ਵੱਲ ਅਸਥਾਈ ਰੂਪ ਨਾਲ ਬਣਾਈ ਗਈ ਹੈ।
ਵਰਲਡ ਕਲਾਸ ਸਟੇਸ਼ਨ ਦੇ ਪੁਨਰਨਿਰਮਾਣ ਕਾਰਜ ਕਾਰਨ ਪਲੇਟਫਾਰਮ ਨੂੰ ਬੰਦ ਕੀਤਾ ਜਾ ਰਿਹਾ ਹੈ। ਪਲੇਟਫਾਰਮ ਨੰ.1 ਅਤੇ 2 ਪੂਰਾ ਹੋਣ ਤੋਂ ਬਾਅਦ ਫਿਰ ਪਲੇਟਫਾਰਮ ਨੰ.3 ਤੇ 4 ਦਾ ਕਾਰਜ ਸ਼ੁਰੂ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਮਾਜਿਕ ਮਹਾ ਤਬਦੀਲੀ ਲਿਆਉਣ ਲਈ ਦੇਸ਼ ਹਮੇਸ਼ਾ ਡਾ. ਅੰਬੇਡਕਰ ਦਾ ਅਹਿਸਾਨਮੰਦ ਰਹੇਗਾ : ਚੁੱਘ
NEXT STORY