ਗਿੱਦੜਬਾਹਾ (ਕੁਲਭੂਸ਼ਨ) - ਪਿੰਡ ਗੁਰੂਸਰ ਵਿਖੇ ਇਕ ਦਿਹਾੜੀਦਾਰ ਪਰਿਵਾਰ ਦੇ ਘਰ ਚੋਰੀ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਉਸ ਦੇ ਘਰ 'ਚੋਂ 20 ਹਜ਼ਾਰ ਰੁਪਏ ਦੀ ਨਕਦੀ ਅਤੇ 3 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਉਸ ਨੇ ਦੱਸਿਆ ਕਿ ਅੱਜ ਸਵੇਰੇ ਜਿਵੇਂ ਹੀ ਉਨ੍ਹਾਂ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਖੁੱਲ੍ਹਿਆ ਅਤੇ ਰੌਲਾ ਪਾਉਣ 'ਤੇ ਦੂਜੇ ਕਮਰੇ ਵਿਚ ਸੁੱਤੀ ਉਸ ਦੀ ਮਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਉਕਤ ਕਮਰੇ ਨੂੰ ਚੋਰਾਂ ਵੱਲੋਂ ਬਾਹਰੋਂ ਕੱਪੜੇ ਨਾਲ ਬੰਨ੍ਹ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਉਹ ਜਦੋਂ ਦੂਜੇ ਕਮਰੇ ਵਿਚ ਗਏ ਤਾਂ ਉਨ੍ਹਾਂ ਦੇਖਿਆ ਕਿ ਕਮਰੇ ਵਿਚ ਮੌਜੂਦ ਪੇਟੀਆਂ ਅਤੇ ਅਲਮਾਰੀ ਆਦਿ ਦੇ ਜ਼ਿੰਦਰੇ ਟੁੱਟੇ ਹੋਏ ਸਨ ਅਤੇ ਇਨ੍ਹਾਂ 'ਚੋਂ ਸਾਮਾਨ ਬਾਹਰ ਸੁੱਟਿਆ ਹੋਇਆ ਸੀ। ਉਸ ਨੇ ਦੱਸਿਆ ਕਿ ਚੋਰ ਘਰ ਦੀ ਰਜਿਸਟਰੀ ਕਰਵਾਉਣ ਲਈ ਰੱਖੇ 20 ਹਜ਼ਾਰ ਰੁਪਏ ਦੀ ਨਕਦੀ ਅਤੇ 3 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਉਹ ਮਜ਼ਦੂਰੀ ਦਾ ਕੰਮ ਕਰਦਾ ਹਨ। ਇਸ ਸਬੰਧੀ ਥਾਣਾ ਗਿੱਦੜਬਾਹਾ ਵਿਖੇ ਸੂਚਨਾ ਦੇ ਦਿੱਤੀ ਗਈ ਹੈ।
ਮੰਗਾਂ ਨੂੰ ਲੈ ਕੇ ਦਰਜਾ ਚਾਰ ਮੁਲਾਜ਼ਮਾਂ ਦਿੱਤਾ ਧਰਨਾ
NEXT STORY