ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ, ਕਪੂਰ) - ਦਿਨ ਦਿਹਾੜੇ ਚੋਰਾਂ ਨੇ ਸਥਾਨਕ ਆਨੰਦ ਵਿਹਾਰ ਦੀ ਕਾਲੋਨੀ ’ਚ ਇਕ ਘਰ ’ਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ 50,000 ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ।
ਘਰ ਦੇ ਮਾਲਕ ਸ਼ਿਆਮ ਮਹਾਜਨ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ ’ਤੇ ਚਲਾ ਗਿਆ ਸੀ, ਜਦਕਿ ਉਸ ਦੀ ਪਤਨੀ ਵੀ ਕਿਸੇ ਕੰਮ ਲਈ ਗਈ ਹੋਈ ਸੀ। ਜਦੋਂ ਉਹ ਦੁਪਹਿਰ ਨੂੰ ਆਪਣੇ ਘਰ ਖਾਣਾ ਖਾਣ ਲਈ ਪਹੁੰਚਿਆ ਤਾਂ ਕਮਰਿਆਂ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ’ਚ ਪਏ 10 ਗ੍ਰਾਮ ਸੋਨਾ ਅਤੇ ਕੁਝ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਉਥੇ ਰੱਖੀ 50 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰ ਕੇ ਲੈ ਗਏ।
ਸ਼ਿਆਮ ਮਹਾਜਨ ਨੇ ਦੱਸਿਆ ਕਿ ਉਹ ਚੋਰਾਂ ਦਾ ਪਤਾ ਲਗਾਉਣ ਲਈ ਕਾਲੋਨੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਸਥਾਨਕ ਪੁਲਸ ਨੂੰ ਇਸ ਚੋਰੀ ਸੂਚਿਤ ਕਰ ਦਿੱਤਾ ਹੈ।
ਪੈਸਿਆਂ ਪਿੱਛੇ ਪਾਣੀਓਂ ਪਤਲਾ ਹੋ ਗਿਆ ਖ਼ੂਨ ; ਵਿਅਕਤੀ ਨੇ ਵੱਡੇ ਭਰਾ ਦੇ ਸਿਰ 'ਚ ਘੋਟਣਾ ਮਾਰ ਕੇ ਕਰ'ਤਾ ਕਤਲ
NEXT STORY