ਪਟਿਆਲਾ (ਬਲਜਿੰਦਰ) - ਐੱਸ. ਐੱਸ. ਟੀ. ਨਗਰ ਵਿਖੇ ਚੋਰਾਂ ਨੇ ਘਰ ਦਾ ਤਾਲਾ ਤੋੜ ਕੇ ਸੋਨਾ, ਨਕਦੀ ਅਤੇ ਮੋਬਾਇਲ ਚੋਰੀ ਕਰ ਲਏ। ਜਦੋਂ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਦੋਂ ਪਰਿਵਾਰ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਿਆ ਹੋਇਆ ਸੀ।
ਘਰ ਦੀ ਮਾਲਕਣ ਗੁਰਪ੍ਰੀਤ ਕੌਰ ਪਤਨੀ ਸਵ. ਜਸਪਾਲ ਸਿੰਘ ਬੇਦੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕੱਲ ਸ਼ਾਮ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਗਈ ਸੀ। ਅੱਜ ਜਦੋਂ ਦੁਪਹਿਰੇ 1 ਵਜੇ ਵਾਪਸ ਆਈ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ। ਚੈੱਕ ਕਰਨ 'ਤੇ ਪਤਾ ਲੱਗਾ ਕਿ ਇਕ ਤੋਲਾ ਸੋਨਾ, ਇਕ ਮੋਬਾਇਲ ਅਤੇ 8500 ਰੁਪਏ ਚੋਰ ਲੈ ਗਏ ਹਨ। ਇਸ ਸਬੰਧੀ ਉਨ੍ਹਾਂ ਥਾਣਾ ਅਰਬਨ ਅਸਟੇਟ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਨਾਲ ਫੋਰੈਂਸਿਕ ਮਾਹਰਾਂ ਦੀ ਟੀਮ ਵੀ ਮੌਕੇ 'ਤੇ ਪਹੁੰਚੀ। ਉਨ੍ਹਾਂ ਵੱਖ-ਵੱਖ ਥਾਵਾਂ ਤੋਂ ਫਿੰਗਰ ਪਿੰ੍ਰਟ ਲਏ। ਪੁਲਸ ਨੇ ਪੂਰੇ ਮਾਮਲੇ ਨੂੰ ਸੁਣਨ ਤੋਂ ਬਾਅਦ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬੇਟੀ ਦਾ ਪਾਸਪੋਰਟ ਬਣਾਉਣ ਲਈ ਪਿਤਾ ਹੋ ਰਿਹੈ ਡੇਢ ਮਹੀਨੇ ਤੋਂ ਖੱਜਲ-ਖੁਆਰ
NEXT STORY