ਲੁਧਿਆਣਾ (ਰਾਜ) : ਗੁਲਚਮਨ ਗਲੀ ਵਿਚ ਸ਼ਾਤਰ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਅਪਣਾਇਆ ਗਿਆ ਇਕ ਬੇਹੱਦ ਹੈਰਾਨ ਕਰਨ ਵਾਲਾ ਤੇ ਖੌਫਨਾਕ ਤਰੀਕਾ ਸਾਹਮਣੇ ਆਇਆ ਹੈ। ਸ਼ਾਤਰ ਬਦਮਾਸ਼ਾਂ ਨੇ ਇਲਾਕੇ ਵਿਚ ਅਜਿਹੀ ਦਹਿਸ਼ਤ ਫੈਲਾਈ ਹੈ ਕਿ ਹਰ ਕੋਈ ਦੰਗ ਰਹਿ ਗਿਆ ਹੈ। ਦੋ ਨਕਾਬਪੋਸ਼ ਬਦਮਾਸ਼ਾਂ ਨੇ ਈ-ਰਿਕਸ਼ਾ ਤੋਂ ਬੈਟਰੀਆਂ ਚੋਰੀ ਕਰਨ ਤੋਂ ਪਹਿਲਾਂ ਪੂਰੀ ਗਲੀ ਦੇ ਘਰਾਂ ਦੇ ਮੁੱਖ ਦਰਵਾਜ਼ਿਆਂ ਨੂੰ ਬਾਹਰੋਂ ਰੱਸੀਆਂ ਨਾਲ ਬੰਨ੍ਹ ਦਿੱਤਾ ਤਾਂ ਕਿ ਜੇਕਰ ਕੋਈ ਜਾਗ ਵੀ ਜਾਵੇ ਤਾਂ ਬਾਹਰ ਨਾ ਆ ਸਕੇ ਅਤੇ ਉਹ ਅਰਾਮ ਨਾਲ ਵਾਰਦਾਤ ਕਰ ਸਕਣ। ਇਹ ਪੂਰੀ ਸਨਸਨੀਖੇਜ ਵਾਰਦਾਤ ਗਲੀ ਵਿਚ ਲੱਗੇ ਸੀ.ਸੀ.ਟੀਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਬੈਂਕ ਆਫ਼ ਬੜੌਦਾ ਦੇ ATM ਪੁੱਟਣ ਦੀ ਕੋਸ਼ਿਸ਼, ਮੁਲਜ਼ਮ ਆਏ ਪੁਲਸ ਅੜਿੱਕੇ, ਆਧੁਨਿਕ ਔਜ਼ਾਰ ਬਰਾਮਦ
ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀ ਮਯੰਕ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੇ ਕਾਰੀਗਰ ਦਾ ਈ-ਰਿਕਸ਼ਾ ਰੋਜਾਨਾ ਵਾਂਗ ਘਰ ਦੇ ਕੋਲ ਹੀ ਖੜ੍ਹਾ ਸੀ। ਸਵੋਰ ਜਦੋਂ ਕਾਰੀਗਰ ਕੰਮ ’ਤੇ ਜਾਣ ਲਈ ਰਿਕਸ਼ਾ ਲੈਣ ਪੁੱਜਾ ਤਾਂ ਉਸ ਦੇ ਹੋਸ਼ ਉੱਡ ਗਏ। ਈ-ਰਿਕਸ਼ਾ ਦਾ ਬੈਟਰੀ ਬਾਕਸ ਬੁਰੀ ਤਰ੍ਹਾਂ ਟੁੱਟਿਆ ਹੋਇਆ ਸੀ ਤੇ ਪੂਰਾ ਰਿਕਸ਼ਾ ਖੁੱਲਾ ਪਿਆ ਸੀ। ਜਦੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਚੋਰ ਰਿਕਸ਼ੇ ਵਿਚੋਂ ਕਰੀਬ ਚਾਰ ਕੀਮਤੀ ਬੈਟਰੀਆਂ ਕੱਢ ਕੇ ਫਰਾਰ ਹੋ ਚੁੱਕੇ ਸਨ। ਚੋਰੀ ਦਾ ਪਤਾ ਲਗਦੇ ਹੀ ਜਦੋਂ ਗਲੀ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਦੋ ਸ਼ੱਕੀ ਨੌਜਵਾਨ ਦਿਖਾਈ ਦਿੱਤੇ ਜਿਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਫੁਟੇਜ ਵਿਚ ਸਾਫ ਦਿਖ ਰਿਹਾ ਹੈ ਕਿ ਇਕ ਮੁਲਜ਼ਮ ਬਿਨਾਂ ਨੰਬਰ ਪਲੇਟ ਵਾਲੀ ਸਕੂਟੀ ’ਤੇ ਸਵਾਰ ਸੀ, ਜਦੋਂਕਿ ਉਸ ਦਾ ਦੂਜਾ ਸਾਥੀ ਪੈਦਲ ਹੀ ਗਲੀ ਦੇ ਲਗਭਗ ਸਾਰੇ ਘਰਾਂ ਦੇ ਬਾਹਰ ਰੱਸੀਆਂ ਬੰਨਦਾ ਜਾ ਰਿਹਾ ਸੀ।
ਪੀੜਤ ਪਰਿਵਾਰ ਦੇ ਵਿਕਰਮ ਕਪੂਰ ਨੇ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦਾ ਈ-ਰਿਕਸ਼ਾ ਵੀ ਦੇਰ ਰਾਤ ਮੁਹੱਲੇ ਵਿਚ ਹੀ ਖੜ੍ਹਾ ਰਹਿੰਦਾ ਹੈ। ਬਦਮਾਸ਼ਾਂ ਨੇ ਉਨ੍ਹਾਂ ਦੇ ਰਿਕਸ਼ੇ ਦੀ ਵੀ ਤਲਾਸ਼ੀ ਲਈ। ਬਦਮਾਸ਼ਾਂ ਨੇ ਦਰਵਾਜ਼ੇ ਇਸ ਲਈ ਬੰਨ੍ਹੇ ਸਨ ਤਾਂ ਕਿ ਕੋਈ ਚਾਹੁੰਦੇ ਹੋਏ ਵੀ ਉਨ੍ਹਾਂ ਦਾ ਪਿੱਛਾ ਨਾ ਕਰ ਸਕੇ। ਸੀ.ਸੀ.ਟੀ.ਵੀ. ਫੁਟੇਜ ਦੇਖਣ ਤੋਂ ਬਾਅਦ ਮੁਹੱਲੇ ਦੇ ਲੋਕ ਬੁਰੀ ਤਰ੍ਹਾਂ ਸਹਿਮ ਗਏ ਹਨ। ਲੋਕਾਂ ਦਾ ਕਹਿਣਾ ਹੇ ਕਿ ਫੁਟੇਜ ਵਿਚ ਸਾਫ ਦਿਖ ਰਿਹਾ ਹੈ ਕਿ ਬਦਮਾਸ਼ਾਂ ਕੋਲ ਤੇਜ਼ਧਾਰ ਹਥਿਆਰ ਸਨ ਤੇ ਉਨ੍ਹਾਂ ਦੇ ਮੋਢੇ ’ਤੇ ਦੁਨਾਲੀ ਵਰਗੀ ਬੰਦੂਕ ਵੀ ਲਟਕੀ ਹੋਈ ਸੀ। ਰਾਤ ਕਰੀਬ ਪੌਣੇ ਤਿੰਨ ਵਜੇ ਬਿਨਾਂ ਨੰਬਰ ਦੀ ਸਕੂਟੀ ’ਤੇ ਆਏ ਇਨ੍ਹਾਂ ਹਥਿਆਰਬੰਦ ਬਦਮਾਸ਼ਾਂ ਨੇ ਪੁਲਸ ਪ੍ਰਸ਼ਾਸਨ ਦੇ ਨੱਕ ਹੇਠ ਇਸ ਅਨੋਖੀ ਅਤੇ ਡਰਾਉਣੀ ਵਾਰਦਾਤ ਕੀਤੀ ਹੈ।
ਇਹ ਵੀ ਪੜ੍ਹੋ : ਅਗਲੇ 5 ਦਿਨਾਂ ਤਕ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਨਾਲ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ
ਪ੍ਰੇਸ਼ਾਨ ਮੁਹੱਲਾ ਨਿਵਾਸੀਆਂ ਨੇ ਪੁਲਸ ਨੂੰ ਗੁਹਾਰ ਲਗਾਈ ਹੈ ਕਿ ਇਲਾਕੇ ਵਿਚ ਅਪਰਾਧ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ। ਇਸ ਲਈ ਰਾਤ ਦੇ ਸਮੇਂ ਪੁਲਸ ਗਸ਼ਤ ਤੁਰੰਤ ਵਧਾਈ ਜਾਵੇ। ਉਧਰ, ਸੂਚਨਾ ਮਿਲਦੇ ਹੀ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਆਪਣੇ ਕਬਜੇ ਵਿਚ ਲੈ ਲਈ ਹੈ ਅਤੇ ਬਿਨਾਂ ਨੰਬਰ ਦੀ ਸਕੂਟੀ ਅਤੇ ਨਕਾਬਪੋਸ਼ ਲੁਟੇਰਿਆਂ ਦੀ ਧਰਪਕੜ ਲਈ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਬਾਈਲ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, ਚੋਰੀ ਦੇ 4 ਮੋਟਰਸਾਈਕਲ ਤੇ 12 ਫੋਨ ਬਰਾਮਦ
NEXT STORY