ਮੋਰਿੰਡਾ, (ਧੀਮਾਨ)- ਸ਼ਹਿਰ ਵਿਚ ਚੋਰਾਂ ਵਲੋਂ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਮੋਰਿੰਡਾ ਪੁਲਸ ਡੂੰਘੀ ਨੀਂਦ ਸੌਂ ਰਹੀ ਹੈ। ਬੀਤੀ ਰਾਤ ਚੋਰਾਂ ਨੇ ਸਥਾਨਕ ਰਾਧਾ ਸਵਾਮੀ ਸਤਿਸੰਗ ਮਾਰਗ 'ਤੇ ਸਥਿਤ ਪੰਜਾਬ ਟਾਇਰਜ਼ ਦੀ ਦੁਕਾਨ ਦਾ ਸ਼ਟਰ ਤੇ ਤਾਲੇ ਤੋੜ ਦਿੱਤੇ। ਦੁਕਾਨ ਮਾਲਕ ਸੁਖਪਾਲ ਸਿੰਘ ਨੇ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਹਨ ਅਤੇ ਚੋਰੀ ਕਾਰਨ ਕੀ ਨੁਕਸਾਨ ਹੋਇਆ, ਇਸ ਸਬੰਧੀ ਉਹ ਬਾਅਦ ਵਿਚ ਚੈੱਕ ਕਰਕੇ ਹੀ ਦੱਸ ਸਕਦੇ ਹਨ। ਇਸ ਤੋਂ ਪਹਿਲਾਂ ਵੀ ਇਸੇ ਮਾਰਗ 'ਤੇ ਚੋਰਾਂ ਨੇ ਇਲੈਕਟ੍ਰੋਨਿਕਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਸੀ, ਜਿਸ ਸਬੰਧੀ ਮੋਰਿੰਡਾ ਪੁਲਸ ਇਕ ਮਹੀਨਾ ਬੀਤ ਜਾਣ 'ਤੇ ਵੀ ਚੋਰਾਂ ਦਾ ਕੋਈ ਸੁਰਾਗ ਨਹੀਂ ਲਾ ਸਕੀ। ਉਸ ਦੁਕਾਨ ਦੇ ਨੇੜੇ ਹੀ ਚੋਰਾਂ ਨੇ ਇਕ ਹੋਰ ਇਲੈਕਟ੍ਰੀਸ਼ਨ ਦੀ ਦੁਕਾਨ 'ਚੋਂ ਹਜ਼ਾਰਾਂ ਰੁਪਏ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਤੇ ਦਿਨ-ਦਿਹਾੜੇ ਕਾਰ ਦੇ ਸ਼ੀਸ਼ੇ ਤੋੜ ਕੇ ਸਵਾ ਲੱਖ ਰੁਪਏ ਚੋਰੀ ਕਰ ਲਏ ਸਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਪੁਲਸ ਗਸ਼ਤ ਵਧਾਈ ਜਾਵੇ ਤੇ ਸੀ. ਪੀ. ਓ. ਸਕੀਮ ਦੇ ਚੌਕੀਦਾਰਾਂ ਦੀ ਡਿਊਟੀ ਦੌਰਾਨ ਚੈਕਿੰਗ ਕੀਤੀ ਜਾਵੇ।
ਵਿਅਕਤੀ ਨੂੰ ਘੇਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਤਿੰਨ ਖਿਲਾਫ਼ ਕੇਸ ਦਰਜ
NEXT STORY