ਸ੍ਰੀ ਹਰਗੋਬਿੰਦਪੁਰ(ਕਾਲੀਆ) - ਬੀਤੇ ਦਿਨ ਚੋਰਾਂ ਵੱਲੋਂ ਘਰ 'ਚੋਂ 12000 ਨਗਦੀ ਅਤੇ 2 ਤੋਲੇ ਦੀ ਸੋਨੇ ਦੀ ਚੈਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭੁਪਿੰਦਰ ਕੌਰ ਪਤਨੀ ਜਤਿੰਦਰ ਪਾਲ ਨਿਵਾਸੀ ਤਲਵਾੜਾ ਨੇ ਦੱਸਿਆ ਕਿ ਉਹ 7 ਅਗਸਤ ਨੂੰ ਆਪਣੇ ਪੇਕੇ ਪਿੰਡ ਨਡਾਲਾ ਵਿਖੇ ਰੱਖੜੀ ਬੰਨਣ ਦੇ ਲਈ ਗਈ ਹੋਈ ਸੀ। ਪੇਕੇ ਘਰ ਮਾਤਾ ਦੀ ਮੌਤ ਹੋ ਜਾਣ ਕਾਰਨ ਮੈਨੂੰ ਉਥੇ ਰੁਕਣਾ ਪਿ ਗਿਆ ਅਤੇ ਮੇਰਾ ਪਤੀ ਡਰਾਈਵਰ ਹੈ ਜੋ ਲੱਗਭਗ ਬਾਹਰ ਹੀ ਰਹਿੰਦੇ ਹਨ। ਉਸ ਨੇ ਦੱਸਿਆ ਕਿ 9 ਅਗਸਤ ਨੂੰ ਘਰ ਵਿਚ ਕੇਵਲ ਸੱਸ ਮੌਜੂਦ ਸਨ ਜੋ ਕਿ ਸਵੇਰੇ ਅੱਠ ਵਜੇ ਦੇ ਕਰੀਬ ਗੁਰਦੁਆਰਾ ਦਮਦਮਾ ਸਾਹਿਬ ਮੱਥਾ ਟੇਕਣ ਗਈ ਸੀ, ਜਿਸ ਤੋਂ ਬਾਅਦ ਘਰ ਵਿਚ ਚੋਰਾਂ ਨੇ ਅੰਦਰ ਵੜ ਕੇ ਸਟੋਰ ਵਿਚ ਰੱਖੀ ਅਲਮਾਰੀ ਦਾ ਤਾਲਾ ਤੋੜ ਕੇ ਉਸ ਅੰਦਰੋਂ 12000 ਰੁਪਏ ਨਗਦ ਅਤੇ 2 ਤੋਲੇ ਸੋਨੇ ਦੀ ਚੈਨ, 2 ਸੈਮਸੰਗ ਦੇ ਮੋਬਾਇਲ ਫੋਨ, 2 ਏ. ਟੀ. ਐੱਮ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਚੋਰੀ ਕਰ ਲਏ। ਜਦੋਂ ਉਸ ਦੀ ਸੱਸ ਗੁਰਦੁਆਰਾ ਸਾਹਿਬ ਤੋਂ ਵਾਪਸ ਆਈ ਤਾਂ ਬੂਹਾਂ ਅੰਦਰੋਂ ਲਾਕ ਹੋਣ ਕਰਕੇ ਗਲੀ ਦੀਆ ਔਰਤਾਂ ਨੂੰ ਇਕੱਠਾ ਕਰ ਦਿੱਤਾ। ਰੋਲਾ ਸੁਣਦਿਆਂ ਸਾਰ ਚੋਰ ਘਰ ਦੀ ਕੰਧ ਟੱਪ ਕੇ ਨੱਸ ਗਏ। ਇਸ ਘਟਨਾ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਲਿਆ।
ਗਵਾਲੀਅਰ ਤੋਂ ਫੜੇ ਤਿੰਨ ਖਾਲਿਸਤਾਨੀ ਪੰਜ ਦਿਨਾਂ ਦੀ ਪੁਲਸ ਰਿਮਾਂਡ 'ਤੇ
NEXT STORY