ਜਲੰਧਰ (ਬਿਊਰੋ)- ਧਰਤੀ 'ਤੇ ਜੇਕਰ ਸਵਰਗ ਦਾ ਆਨੰਦ ਲੈਣਾ ਹੋਵੇ ਤਾਂ ਸਭ ਤੋਂ ਪਹਿਲਾ ਨਾਂ ਸਵਿਟਜ਼ਰਲੈਂਡ ਦਾ ਆਉਂਦਾ ਹੈ। ਸਵਿਟਜ਼ਰਲੈਂਡ ਦਾ ਨਾਂ ਜ਼ੁਬਾਨ 'ਤੇ ਆਉਂਦੇ ਹੀ ਮਨ ਵਿਚ ਬਰਫ ਦੀਆਂ ਵਾਦੀਆਂ ਨਾਲ ਘਿਰੇ ਪਹਾੜਾਂ ਦਾ ਨਜ਼ਾਰਾ ਉਭਰ ਕੇ ਸਾਹਮਣੇ ਆ ਜਾਂਦਾ ਹੈ। ਸੈਲਾਨੀਆਂ ਦੇ ਮਨ ਭਾਉਂਦੇ ਯੂਰਪ ਦੇ ਇਸ ਦੇਸ਼ ਵਿਚ ਐਲਪਸ ਦੀਆਂ ਪਹਾੜੀਆਂ ਬਹੁਤ ਮਸ਼ਹੂਰ ਹਨ, ਜਿੱਥੇ ਬਰਫ ਦੀ ਚਿੱਟੀ ਚਾਦਰ ਵਿਛੀ ਹੋਈ ਹੈ।
ਸਵਿਟਜ਼ਰਲੈਂਡ
ਆਫ ਸੀਜ਼ਨ ਦੇ ਮਹੀਨੇ : ਅਕਤੂਬਰ ਤੋਂ ਨਵੰਬਰ
ਰਿਟਰਨ ਏਅਰਫੇਅਰ : 32000 ਤੋਂ 40000 ਰੁਪਏ
ਹੋਟਲ- 3500 ਤੋਂ 5000 ਰੁਪਏ
ਮੌਸਮ ਠੰਡਾ ਹੋਵੇਗਾ, ਪਰ ਬਰਫੀਲਾ ਨਹੀਂ। ਸਕੀ ਰਿਜ਼ਾਰਟ ਬੰਦ ਮਿਲ ਸਕਦੇ ਹਨ। ਜਨਤਕ ਟਰਾਂਸਪੋਰਟ ਅਤੇ ਰੈਸਟੋਰੈਂਟ ਕਾਫੀ ਮਹਿੰਗੇ ਹਨ। ਆਪਣਾ ਖਾਣਾ ਖੁਦ ਬਣਾਓ ਤਾਂ ਠੀਕ ਰਹੇਗਾ। ਹੋਟਲ ਅਜਿਹਾ ਲੱਭੋ, ਜਿਥੇ ਕਿਰਾਏ ਵਿਚ ਬ੍ਰੇਕਫਾਸਟ ਸ਼ਾਮਲ ਹੋਵੇ ਅਤੇ ਬਸ ਜਾਂ ਕੇਬਲ ਕਾਰ ਦੀ ਫਰੀ ਸਹੂਲਤ ਮਿਲੇ।
ਜੰਗਫ੍ਰੋਜ਼- ਜੰਗਫ੍ਰੋਜ਼, ਸਮੁੰਦਰੀ ਤਲ ਤੋਂ 4158 ਮੀਟਰ ਉਚਾਈ 'ਤੇ ਬਣੀ ਇਹ ਯੂਰਪ ਦੀ ਸਭ ਤੋਂ ਉੱਚੀ ਪਰਵਤ ਲੜੀ ਹੈ। ਇਥੇ ਯੂਰਪ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਵੀ ਹੈ। ਪਹਾੜਾਂ ਨੂੰ ਕੱਟਦੀ ਹੋਈ ਉਪਰ ਜਾਂਦੀ ਇਸ ਟ੍ਰੇਨ ਤੋਂ ਤੁਸੀਂ ਕਈ ਕੁਦਰਤੀ ਦ੍ਰਿਸ਼ ਦੇਖ ਸਕਦੇ ਹੋ। ਗਰਮੀਆਂ ਵਿਚ ਤੁਸੀਂ ਆਈਸ ਸਕੀਇੰਗ ਦਾ ਆਨੰਦ ਮਾਣ ਸਕਦੇ ਹੋ। ਇਥੇ ਬਾਲੀਵੁੱਡ ਰੈਸਟੋਰੈਂਟ ਬਣਿਆ ਹੈ ਜੋ 15 ਅਪ੍ਰੈਲ ਤੋਂ 15 ਸਤੰਬਰ ਦੇ ਮੱਧ ਵਿਚ ਖੁੱਲ੍ਹਦਾ ਹੈ।
ਸ਼ਿਲਥਾਰਨ ਗਲੇਸ਼ੀਅਰ- ਸ਼ਿਲਥਾਰਨ ਗਲੇਸ਼ੀਅਰ ਵਿਸ਼ਵ ਦੇ ਸਭ ਤੋਂ ਖੂਬਸੂਰਤ ਬਰਫ ਦੇ ਪਹਾੜਾਂ ਵਿਚ ਸ਼ੁਮਾਰ ਹੈ। ਇਥੇ ਪਾਈਨ ਗਲੋਰੀਆ ਨਾਮਕ ਰਾਈਡ ਤੋਂ ਤੁਸੀਂ ਪੂਰੇ ਗਲੇਸ਼ੀਅਰ ਦਾ ਵਿਊ ਲੈ ਸਕਦੇ ਹੋ। ਇਨ੍ਹਾਂ ਪੜਾਵਾਂ 'ਤੇ ਰੁੱਕ ਕੇ ਤੁਸੀਂ ਸ਼ਿਲਥਾਰਨ ਦੀ ਖੂਬਸੂਰਤੀ ਨੂੰ ਆਪਣੇ ਕੈਮਰੇ ਵਿਚ ਵੀ ਕੈਦ ਸਕਦੇ ਹੋ।
ਗਲੇਸ਼ੀਅਰ ਗ੍ਰੋਟੋ- ਸਵਿਟਜ਼ਰਲੈਂਡ ਜਾ ਰਹੇ ਹੋ ਤਾਂ ਗਲੇਸ਼ੀਅਰ ਗ੍ਰੋਟੋ ਨੂੰ ਦੇਖਣਾ ਨਾ ਭੁੱਲੋ। ਇਥੇ ਤੁਹਾਨੂੰ ਕਈ ਸੁੰਦਰ ਗੁਫਾਵਾਂ ਦੇਖਣ ਨੂੰ ਮਿਲਣਗੀਆਂ। ਇਨ੍ਹਾਂ ਗੁਫਾਵਾਂ ਦੀਆਂ ਕੰਧਾਂ 'ਤੇ 8450 ਲੈਂਪਸ ਜਗਦੇ ਹਨ। ਇਥੇ ਹਾਲ ਆਫ ਫੇਮ ਵੀ ਹਨ। ਜਿਥੇ ਮਸ਼ਹੂਰ ਸ਼ਖਸੀਅਤਾਂ ਜਿਵੇਂ ਕਿ ਕਰਿਸ਼ਮਾ ਕਪੂਰ, ਵਰਿੰਦਰ ਸਹਿਵਾਗ ਤੋਂ ਲੈ ਕੇ ਕਈ ਭਾਰਤੀਆਂ ਦੀਆਂ ਟ੍ਰਡੀਸ਼ਨਲ ਪਹਿਰਾਵੇ ਵਿਚ ਤਸਵੀਰਾਂ ਲੱਗੀਆਂ ਹੋਈਆਂ ਹਨ।
ਪੰਜਾਬ ਦੀ ਖੇਡ ਨੀਤੀ ਦਾ ਇਕ ਫੀਸਦੀ ਲਾਭ ਵੀ ਖਿਡਾਰੀਆਂ ਨੂੰ ਨਹੀਂ ਹੋਣ ਵਾਲਾ : ਹਰਪਾਲ ਚੀਮਾ
NEXT STORY