ਨਵੀਂ ਦਿੱਲੀ/ਮਾਨਸਾ— ਮਾਨਸਾ ਦੇ ਐੱਸ. ਡੀ. ਐੱਮ. ਦੀ ਸਲਾਹ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਅਜਿਹੀ ਸਰਵਿਸ ਸ਼ੁਰੂ ਕਰਵਾਈ ਹੈ, ਜਿਸ ਨਾਲ ਦੇਸ਼ ਭਰ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਹੁਣ ਅਣਜਾਣ ਜਗ੍ਹਾ ਜਾਂ ਸ਼ਹਿਰ 'ਚ ਸੜਕ ਹਾਦਸਾ ਹੋਣ 'ਤੇ ਤੁਹਾਨੂੰ 108 'ਤੇ ਕਾਲ ਕਰਕੇ ਐਂਬੂਲੈਂਸ ਬੁਲਾਉਣ ਲਈ ਲੋਕੇਸ਼ਨ ਦੱਸਣ ਦੀ ਜ਼ਰੂਰਤ ਨਹੀਂ ਪਵੇਗੀ। ਸਮਾਰਟ ਫੋਨ ਜਾਂ ਫੀਚਰ ਫੋਨ ਤੋਂ ਕਾਲ ਕਰੋਗੇ ਤਾਂ ਐਂਬੂਲੈਂਸ ਘਟਨਾ ਵਾਲੀ ਜਗ੍ਹਾ ਦਾ ਪਤਾ ਖੁਦ ਜਾਣ ਕੇ ਤੁਰੰਤ ਪਹੁੰਚ ਜਾਵੇਗੀ। ਇਹ ਵੱਡਾ ਫਾਇਦਾ ਇਸ ਲਈ ਹੈ ਕਿਉਂਕਿ ਕਈ ਵਾਰ ਹਾਦਸੇ ਵਾਲੀ ਜਗ੍ਹਾ ਬਾਰੇ ਪੀੜਤ ਨੂੰ ਪਤਾ ਨਹੀਂ ਹੁੰਦਾ, ਜਿਸ ਕਾਰਨ ਉਸ ਨੂੰ ਸੁਵਿਧਾ ਮਿਲਣ 'ਚ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ।
ਇਸ ਤਰ੍ਹਾਂ ਮਿਲੇਗੀ ਸਰਵਿਸ-
![PunjabKesari](https://static.jagbani.com/multimedia/09_30_0345500001-ll.jpg)
ਘਟਨਾ ਵਾਲੀ ਜਗ੍ਹਾ ਤਕ ਐਂਬੂਲੈਂਸ ਪਹੁੰਚਾਉਣ ਲਈ ਕੇਂਦਰੀ ਸਿਹਤ ਮੰਤਰਾਲਾ ਨੇ ਗੂਗਲ ਅਤੇ ਟੈਲੀਕਾਮ ਸਰਵਿਸ ਦੇਣ ਵਾਲਿਆਂ ਨਾਲ ਸਮਝੌਤਾ ਕੀਤਾ ਹੈ। ਇਸ ਲਈ 108 ਦਾ ਕਾਲ ਸੈਂਟਰ ਅਪਡੇਟ ਕੀਤਾ ਗਿਆ ਹੈ। ਸਮਾਰਟ ਫੋਨ ਤੋਂ ਕਾਲ ਕਰਨ 'ਤੇ ਜੀ. ਪੀ. ਐੱਸ. ਦੀ ਮਦਦ ਨਾਲ ਬਿਲਕੁਲ ਘਟਨਾ ਵਾਲੀ ਜਗ੍ਹਾ 'ਤੇ ਪਹੁੰਚਿਆ ਜਾ ਸਕੇਗਾ। ਉੱਥੇ ਹੀ ਫੀਚਰ ਫੋਨ ਤੋਂ ਕਾਲ ਕਰੋਗੇ ਤਾਂ ਮੋਬਾਇਲ ਟਾਵਰ ਲੋਕੇਸ਼ਨ ਦੀ ਮਦਦ ਨਾਲ ਐਂਬੂਲੈਂਸ ਪਹੁੰਚ ਜਾਵੇਗੀ। ਬਿਨਾਂ ਇੰਟਰਨੈੱਟ ਵਾਲੇ ਫੋਨ ਤੋਂ ਕਾਲ ਕਰਨ 'ਤੇ ਕਾਲ ਸੈਂਟਰ ਨੂੰ ਨਜ਼ਦੀਕੀ ਟਾਵਰ ਤੋਂ ਇਕ ਮੈਸੇਜ ਮਿਲੇਗਾ, ਜਿਸ 'ਚ ਉਸ ਸਥਾਨ ਦਾ ਪਤਾ ਹੋਵੇਗਾ। ਇਸ ਦੇ ਬਾਅਦ ਕਾਲ ਸੈਂਟਰ ਫੋਨ ਕਰਨ ਵਾਲੇ ਵਿਅਕਤੀ ਦੀ ਲੋਕੇਸ਼ਨ ਤੁਰੰਤ ਨਜ਼ਦੀਕੀ ਐਂਬੂਲੈਂਸ ਨੂੰ ਭੇਜੇਗਾ, ਤਾਂ ਕਿ ਪੀੜਤ ਨੂੰ ਜਲਦ ਸੁਵਿਧਾ ਮਿਲੇ।
ਯੂ. ਪੀ. 'ਚ ਇਸ ਦਾ ਪਾਇਲਟ ਪ੍ਰਾਜੈਕਟ ਸਫਲ ਰਿਹਾ ਹੈ ਅਤੇ ਉੱਥੇ ਇਹ ਸਰਵਿਸ ਫਰਵਰੀ 'ਚ ਸ਼ੁਰੂ ਹੋ ਜਾਵੇਗੀ। ਇਸ ਦੇ ਬਾਅਦ ਦੇਸ਼ ਦੇ ਦੂਜੇ ਸੂਬਿਆਂ 'ਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਦੇਸ਼ ਭਰ 'ਚ 25 ਹਜ਼ਾਰ ਐਂਬੂਲੈਂਸ ਚੱਲ ਰਹੀਆਂ ਹਨ।
ਮਾਨਸਾ ਦੇ SDM ਨਾਲ ਵਾਪਰੀ ਸੀ ਇਹ ਘਟਨਾ-
![PunjabKesari](https://static.jagbani.com/multimedia/09_26_2936000001-ll.jpg)
ਪੰਜਾਬ ਕੈਡਰ ਦੇ 2015 ਬੈਚ ਦੇ ਆਈ. ਏ. ਐੱਸ. ਮਾਨਸਾ ਦੇ ਐੱਸ. ਡੀ. ਐੱਮ. ਅਭੀਜੀਤ ਕਪਲਿਸ਼ ਇਕ ਵਾਰ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੇ ਸਨ। ਰਸਤੇ 'ਚ ਹਾਦਸਾ ਹੋ ਗਿਆ ਅਤੇ ਉਨ੍ਹਾਂ ਨੇ 108 ਨੰਬਰ 'ਤੇ ਕਾਲ ਕੀਤੀ ਪਰ ਘਟਨਾ ਵਾਲੀ ਜਗ੍ਹਾ ਨਹੀਂ ਦੱਸ ਸਕੇ। ਇਸ ਦੇ ਬਾਅਦ ਉਨ੍ਹਾਂ ਨੇ ਇਲਾਕੇ ਦੇ ਐੱਸ. ਐੱਸ. ਪੀ. ਨੂੰ ਕਾਲ ਕੀਤੀ, ਤਦ ਜਾ ਕੇ ਉਨ੍ਹਾਂ ਨੂੰ ਮਦਦ ਮਿਲੀ। ਟਰੇਨਿੰਗ ਦੌਰਾਨ ਉਨ੍ਹਾਂ ਨੇ ਲੋਕੇਸ਼ਨ ਭੇਜਣ ਵਾਲੀ ਤਕਨੀਕ ਦਾ ਆਈਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ। ਪ੍ਰਧਾਨ ਮੰਤਰੀ ਨੂੰ ਇਹ ਸਲਾਹ ਪਸੰਦ ਆਈ। ਇਸ ਦੇ ਬਾਅਦ ਕੇਂਦਰੀ ਸਿਹਤ ਮੰਤਰਾਲਾ ਨੇ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਸੀ।
ਨਵੇਂ ਸਾਲ ’ਤੇ ਲਟਕ ਸਕਦੀਆਂ ਹਨ ਤਨਖਾਹਾਂ ਤੇ ਪੈਨਸ਼ਨਾਂ
NEXT STORY