ਅੰਮ੍ਰਿਤਸਰ- ਇਥੋਂ ਦੇ ਕੋਟ ਖਾਲਸਾ ਖੇਤਰ ਦੇ ਬਲਬੀਰ ਸਿੰਘ ਨੇ ਇੰਗਲੈਂਡ ਦਾ ਵਰਕ ਪਰਮਿਟ ਛੱਡ ਕੇ ਪੰਜਾਬ ਪਰਤਣ ਤੋਂ ਬਾਅਦ ਆਪਣੀ 13 ਏਕੜ ਜ਼ਮੀਨ 'ਤੇ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ। 2014 ਤੱਕ ਇੰਗਲੈਂਡ ਵਿਚ ਵੇਟਰ ਸਨ। ਅੰਮ੍ਰਿਤਸਰ ਵਾਪਸ ਆਉਂਦੇ ਹੀ ਖੇਤੀ ਸ਼ੁਰੂ ਕੀਤੀ ਅਤੇ ਹੁਣ ਸਲਾਨਾ 8 ਲੱਖ ਰੁਪਏ ਕਮਾਈ ਕਰ ਰਹੇ ਹਨ। ਇਸ ਦੇ ਨਾਲ ਹੀ 7 ਪਰਿਵਾਰਾਂ ਨੂੰ ਰੁਜ਼ਗਾਰ ਵੀ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ, ਜਲੰਧਰ 'ਚ ਪਾਦਰੀ ਦੀ ਪਤਨੀ ਨਾਲ ਗੈਂਗਰੇਪ, ਇੰਝ ਖੁੱਲ੍ਹਿਆ ਭੇਤ
ਜਦੋਂ ਉਨ੍ਹਾਂ ਨੇ ਗੇਂਦੇ ਦੇ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਤਾਂ ਉਨ੍ਹਾਂ ਪਰਿਵਾਰ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਪਰ ਉਸ ਨੇ ਹਿੰਮਤ ਨਹੀਂ ਹਾਰੀ। ਹੁਣ ਪਰਿਵਾਰ ਵੀ ਸਾਥ ਦੇ ਰਿਹਾ ਹੈ। ਪਹਿਲਾਂ ਇਹ ਗੇਂਦੇ ਅਤੇ ਗੇਂਦੇ ਦੇ ਫੁੱਲ ਕੋਲਕਾਤਾ ਤੋਂ ਪੰਜਾਬ ਲਿਆਂਦੇ ਜਾਂਦੇ ਸਨ। ਉਹ ਵੀ 8 ਗ੍ਰਾਮ ਤੋਂ ਵੱਡਾ ਨਹੀਂ ਹੁੰਦਾ ਸੀ ਅਤੇ ਉੱਥੋਂ ਲਿਆਉਣ ਨਾਲ ਇਸ ਦੀ ਤਾਜ਼ਗੀ ਵੀ ਖ਼ਤਮ ਹੋ ਜਾਂਦੀ ਸੀ। ਉਥੇ ਹੀ ਬਲਬੀਰ 28 ਗ੍ਰਾਮ ਗੇਂਦੇ ਦਾ ਫੁੱਲ ਉਗਾਉਣ ਵਿੱਚ ਸਫ਼ਲ ਹੋਇਆ, ਜਿਸ ਨੂੰ ਇਕ ਪੁਰਸਕਾਰ ਵੀ ਮਿਲਿਆ ਹੈ। ਉਹ ਹੁਣ ਝੋਨੇ ਦੀ ਖੇਤੀ ਨੂੰ ਅਲਵਿਦਾ ਕਹਿ ਕੇ ਦੁੱਗਣੀ ਕਮਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕਾਂਗਰਸ ਦੀ ਵੱਡੀ ਕਾਰਵਾਈ, 5 ਜ਼ਿਲ੍ਹਾ ਪ੍ਰਧਾਨ, 15 ਸੂਬਾਈ ਜਨਰਲ ਸਕੱਤਰਾਂ ਤੇ 16 ਸਕੱਤਰਾਂ ਨੂੰ ਨੋਟਿਸ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?
NEXT STORY