ਨਵੀਂ ਦਿੱਲੀ — ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼ੁੱਕਰਵਾਰ 23 ਜੂਨ ਨੂੰ ਰਾਸ਼ਟਰਪਤੀ ਭਵਨ 'ਚ ਇਫਤਾਰ ਪਾਰਟੀ ਦਿੱਤੀ। ਅਗਲੇ ਮਹੀਨੇ ਪ੍ਰਣਬ ਦਾ ਕਾਰਜਕਾਲ ਖਤਮ ਹੋ ਜਾਵੇਗਾ ਅਤੇ ਇਹ ਉਨ੍ਹਾਂ ਵਲੋਂ ਦਿੱਤੀ ਜਾਣ ਵਾਲੀ ਆਖਰੀ ਇਫਤਾਰ ਪਾਰਟੀ ਹੋਵੇਗੀ। ਪਰੰਤੂ ਇਸ ਪਾਰਟੀ 'ਚ ਕੇਂਦਰ ਸਰਕਾਰ ਵਲੋਂ ਕੋਈ ਵੀ ਸ਼ਾਮਲ ਨਹੀਂ ਹੋਇਆ।
ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਟਵਿੱਟਰ 'ਤੇ ਸਵਾਲ ਕੀਤਾ ਅਤੇ ਕਿਹਾ ਕਿ ਇਹ ਹੀ ਹੈ 'ਸਬਕਾ ਸਾਥ ਸਬਕਾ ਵਿਕਾਸ' ਦੀ ਨਿਤੀ?
ਇਸ ਦੇ ਨਾਲ ਹੀ ਇਸ ਪਾਰਟੀ ਦੀ ਤਸਵੀਰ ਅੱਜਕੱਲ੍ਹ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਟਵਿੱਟਰ ਦੇ ਯੂਜ਼ਰ ਵੱਖ-ਵੱਖ ਕੈਪਸ਼ਨ ਦੇ ਨਾਲ ਸ਼ੇਅਰ ਕਰਕੇ ਕਾਂਗਰਸ ਅਤੇ ਰਾਹੁਲ ਗਾਂਧੀ ਦਾ ਮਜ਼ਾਕ ਉਡਾ ਰਹੇ ਹਨ।
ਕਰਜ਼ੇ ਤੋਂ ਤੰਗ ਵਿਅਕਤੀ ਨੇ ਨਿਗਲਿਆ ਜ਼ਹਿਰ
NEXT STORY