ਮਾਨਸਾ (ਸੰਦੀਪ ਮਿੱਤਲ)- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੰਚਕੁਲਾ ਦੀ ਸੀ. ਬੀ. ਆਈ. ਅਦਾਲਤ ਵਲੋਂ ਸਜ਼ਾ ਸੁਣਾਉਣ ਦੇ ਫੈਸਲੇ ਦੌਰਾਨ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮਾਨਸਾ ਜ਼ਿਲੇ 'ਚ ਵੱਖ ਵੱਖ ਥਾਵਾਂ ਤੋਂ ਤਾਇਨਾਤ ਕੀਤੀ। ਪੁਲਸ ਦਾ ਇਕ ਮੁਲਾਜ਼ਮ ਅੱਜ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿਸ ਨੂੰ ਲੋਕ ਗ੍ਰੇਟ ਖਲੀ ਵਾਂਗ ਸਮਝ ਕੇ ਉਸ ਨਾਲ ਫੋਟੋ ਖਿਚਵਾ ਰਹੇ ਹਨ।
ਜਾਣਕਾਰੀ ਮੁਤਾਬਕ ਰੇਲਵੇ ਪੁਲਸ ਅੰਮ੍ਰਿਤਸਰ ਦਾ ਸਿਪਾਹੀ ਜਗਦੀਪ ਸਿੰਘ ਨੂੰ ਇੱਥੋਂ ਦੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਆਪਣੇ ਸਾਥੀਆਂ ਸਮੇਤ ਤਾਇਨਾਤ ਕੀਤਾ ਗਿਆ ਸੀ। 7 ਫੁੱਟ 6 ਇੰਚ ਕੱਦ ਅਤੇ 180 ਕਿੱਲੋ ਭਾਰ ਵਾਲੇ ਇਸ ਸਿਪਾਹੀ ਨੂੰ ਦੇਖਣ ਵਾਲਿਆਂ ਦਾ ਹੜ•ਲੱਗਿਆ ਹੋਇਆ ਹੈ। ਗ੍ਰੇਟ ਖਲੀ ਤੋਂ ਵੱਧ ਕੱਦ ਅਤੇ ਵਜਨ ਰੱਖਣ ਵਾਲਾ ਸਿਪਾਹੀ ਜਗਦੀਪ ਸਿੰਘ ਇਸ ਨੂੰ ਪ੍ਰਮਾਤਮਾਂ ਦਾ ਤੋਹਫਾ ਮੰਨਦਾ ਹੈ। ਕਰਫਿਊ ਲੱਗਾ ਹੋਣ ਕਾਰਣ ਬੇਸ਼ਕ ਜਿਆਦਾ ਲੋਕ ਸਿਪਾਹੀ ਜਗਦੀਪ ਸਿੰਘ ਨੂੰ ਨਹੀਂ ਮਿਲ ਸਕੇ ਪਰ ਜਿਸ ਨੇ ਇਸ ਨੂੰ ਰੇਲਵੇ ਸ਼ਟੇਸਨ ਜਾਂ ਬਜ਼ਾਰ 'ਚ ਦੇਖਿਆ, ਉਸ ਲਈ ਜਗਦੀਪ ਖਿੱਚ ਦਾ ਕੇਂਦਰ ਬਣ ਗਿਆ। ਨੈਸ਼ਨਲ ਪੱਧਰ ਦਾ ਬਾਸਕਟਬਾਲ ਦਾ ਖਿਡਾਰੀ ਰਹਿ ਚੁੱਕਾ ਸਿਪਾਹੀ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਹੁਣ ਫਿਲਮਾਂ 'ਚ ਕੰਮ ਕਰਨ ਦੀ ਸੋਚ ਰਿਹਾ ਹੈ ਕਿਉਂਕਿ ਉਸਨੇ 2 ਫਿਲਮਾਂ 'ਚ ਕੰਮ ਵੀ ਕਰ ਲਿਆ ਹੈ। ਉਨਾਂ ਕਿਹਾ ਕਿ ਜੇਕਰ ਪ੍ਰਮਾਤਮਾ ਨੇ ਉਸ ਦਾ ਸਾਥ ਦਿੱਤਾ ਤਾਂ ਉਸ ਦਾ ਰੁਝਾਨ ਮੁੜ ਫਿਲਮਾਂ 'ਚ ਕੰਮ ਕਰਨ ਦਾ ਹੈ ਤਾਂ ਕਿ ਉਸ ਦੀ ਅਲੱਗ ਪਹਿਚਾਣ ਬਣ ਸਕੇ। ਜਗਦੀਪ ਸਿੰਘ ਨੇ ਦੱਸਿਆ ਕਿ ਇੰਨੇ ਵੱਡੇ ਕੱਦ ਕਾਠ ਨੂੰ ਮੈਨਟੇਨ ਰੱਖਣਾ ਕਾਫੀ ਮੁਸ਼ਕਿਲ ਹੁੰਦਾ ਹੈ। ਜਦੋਂ ਖੇਡਣ ਲਈ ਮਿਹਨਤ ਕਰਦੇ ਸੀ ਉਸ ਵੇਲੇ ਖੁਰਾਕ ਜ਼ਿਆਦਾ ਸੀ ਪਰ ਹੁਣ ਤਾਂ ਸਿਰਫ ਸ਼ਾਕਾਹਾਰੀ ਖਾਣਾ ਹੀ ਉਸਦੀ ਪਸੰਦ ਹੈ। ਉਸਨੇ ਦੱਸਿਆ ਕਿ ਉਸਦੀ ਪਤਨੀ ਦਾ ਕੱਦ ਕਾਠ ਆਮ ਔਰਤ ਵਾਂਗ ਹੈ ਪਰ ਉਸਦੀ ਪੁੱਤਰੀ ਨੌ ਸਾਲ ਦੀ ਉਮਰ ਵਿੱਚ ਗਿਆਰਾਂ ਸਾਲ ਦੇ ਬੱਚਿਆਂ ਦੇ ਕੱਪੜੇ ਪਹਿਣਦੀ ਹੈ। ਅਖੀਰ 'ਚ ਉਨਾਂ ਕਿਹਾ ਕਿ ਆਪਣੇ ਮਾਂ ਬਾਪ ਦੀ ਸੇਵਾ ਹੀ ਸਭ ਤੋਂ ਉਤਮ ਸੇਵਾ ਹੈ, ਜਿਸ ਨੂੰ ਕਰਕੇ ਹਰ ਇਕ ਵਿਅਕਤੀ ਆਪਣਾ ਮੁਕਾਮ ਹਾਸਿਲ ਕਰ ਸਕਦਾ ਹੈ। ਉਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਲੈਂਦਿਆਂ ਆਪਣੇ ਮਾਂ ਬਾਪ ਦੀ ਸੇਵਾ ਕਰਨ ਲਈ ਅਪੀਲ ਕੀਤੀ।
ਬੀ. ਐੱਸ. ਐੱਫ. ਨੇ ਰੇਲਵੇ ਸਟੇਸ਼ਨ 'ਤੇ ਕੀਤਾ ਫਲੈਗ ਮਾਰਚ
NEXT STORY