ਮੋਹਾਲੀ (ਸੰਦੀਪ) : ਵੀ.ਆਰ. ਪੰਜਾਬ ਸ਼ਾਪਿੰਗ ਮਾਲ ਦੇ ਅੰਦਰ ਬੰਬ ਹੋਣ ਦੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਮੌਕੇ 'ਤੇ ਮੋਹਾਲੀ ਪੁਲਸ ਦੇ ਐੱਸ.ਪੀ. ਮਨਪ੍ਰੀਤ ਸਿੰਘ ਖੁਦ ਪੁਲਸ ਫੋਰਸ ਨਾਲ ਪਹੁੰਚੇ ਅਤੇ ਮਾਲ ਨੂੰ ਖਾਲੀ ਕਰਵਾਇਆ। ਇਸ ਮਗਰੋਂ ਮਾਲ ਵਿਚ ਪੁਲਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਮੌਕੇ ’ਤੇ ਪੁੱਜੀਆਂ। ਬੰਬ ਨਿਰੋਧਕ ਦਸਤੇ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਨੂੰ ਵੀ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ।
ਬੰਬ ਨਿਰੋਧਕ ਦਸਤੇ ਨੇ ਪੁਲਸ ਮੁਲਾਜ਼ਮਾਂ ਦੇ ਨਾਲ ਪੂਰੇ ਮਾਲ ਦੀ ਜਾਂਚ ਕੀਤੀ ਪਰ ਕਿਤੇ ਵੀ ਬੰਬ ਨਹੀਂ ਮਿਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਈ-ਮੇਲ ਮਿਲੀ ਸੀ, ਜਿਸ 'ਚ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਪਰ ਜਦੋਂ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਮਾਲ ਦੇ ਅੰਦਰ ਅਜਿਹੀ ਕੋਈ ਚੀਜ਼ ਨਹੀਂ ਮਿਲੀ। ਇਸ ਤੋਂ ਬਾਅਦ ਮਾਲ ਨੂੰ ਆਮ ਲੋਕਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ। ਐੱਸ.ਪੀ. ਮਨਪ੍ਰੀਤ ਸਿੰਘ ਨੇ ਕਿਹਾ ਕਿ ਈ-ਮੇਲ ਕਿਸ ਨੇ ਅਤੇ ਕਿੱਥੋਂ ਭੇਜੀ, ਇਹ ਜਾਂਚ ਦਾ ਵਿਸ਼ਾ ਹੈ ਅਤੇ ਇਸ ਦੀ ਜਾਂਚ ਕਰ ਕੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ
ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਕਰੀਬ 3 ਵਜੇ ਪੁਲਸ ਨੂੰ ਧਮਕੀ ਭਰੀ ਈ-ਮੇਲ ਮਿਲੀ, ਜਿਸ 'ਚ ਭੇਜਣ ਵਾਲਿਆਂ ਨੇ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਸੂਚਨਾ ਮਿਲਦੇ ਹੀ ਐੱਸ.ਪੀ. ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਤੁਰੰਤ ਮਾਲ ਖਾਲੀ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸਾਵਧਾਨੀ ਦੇ ਤੌਰ 'ਤੇ ਮਾਲ 'ਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਪੁਲਸ ਦੀਆਂ ਵੱਖ-ਵੱਖ ਯੂਨਿਟਾਂ ਮੌਕੇ ’ਤੇ ਪਹੁੰਚ ਗਈ, ਕਰੀਬ 3 ਘੰਟੇ ਤੱਕ ਪੂਰੇ ਮਾਲ ਦੀ ਤਲਾਸ਼ੀ ਲਈ ਗਈ, ਇਸ ਦੌਰਾਨ ਪੁਲਸ ਟੀਮ ਨੇ ਮਾਲ ਦੇ ਚੱਪੇ-ਚੱਪੇ ਦੀ ਤਲਾਸ਼ੀ ਲੈ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਮਾਲ ਦੇ ਅੰਦਰ ਕੋਈ ਬੰਬ ਜਾਂ ਅਜਿਹੀ ਕੋਈ ਚੀਜ਼ ਨਹੀਂ ਰੱਖੀ ਗਈ ਸੀ, ਫਿਰ ਪੁਲਸ ਨੇ ਮਾਲ ਨੂੰ ਫਿਰ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤਾ।
ਇਸੇ ਤਰ੍ਹਾਂ ਅੰਮ੍ਰਿਤਸਰ ਸਥਿਤ ਵੀ.ਆਰ. ਮਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਤੇ ਪਹੁੰਚ ਕੇ ਮਾਲ ਦੀ ਜਾਂਚ ਕੀਤੀ। ਇਹ ਵੀ ਮਹਿਜ਼ ਧਮਕੀ ਨਿਕਲੀ ਤੇ ਪੁਲਸ ਨੂੰ ਮਾਲ ਅੰਦਰੋਂ ਅਜਿਹਾ ਕੁਝ ਵੀ ਨਹੀਂ ਮਿਲਿਆ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, 'ਆ ਕੇ ਰੱਖੜੀ ਬੰਨ੍ਹਾਉਂਦਾ...' ਕਹਿ ਕੇ ਗਿਆ ਮੁੜ ਨਾ ਆਇਆ ਨੌਜਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਗਨਾਂ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, 'ਆ ਕੇ ਰੱਖੜੀ ਬੰਨ੍ਹਾਉਂਦਾ...' ਕਹਿ ਕੇ ਗਿਆ ਮੁੜ ਨਾ ਆਇਆ ਨੌਜਵਾਨ
NEXT STORY