ਕਪੂਰਥਲਾ, (ਮਲਹੋਤਰਾ)- ਕਪੂਰਥਲਾ-ਕਰਤਾਰਪੁਰ ਰੋਡ 'ਤੇ ਪਿੰਡ ਮੈਣਵਾਂ ਦੇ ਨਜ਼ਦੀਕ ਇਕ ਤੇਜ਼ ਰਫਤਾਰ ਅਣਪਛਾਤੀ ਕਾਰ ਵੱਲੋਂ ਟੱਕਰ ਮਾਰ ਦੇਣ ਨਾਲ ਐਕਟਿਵਾ ਸਵਾਰ ਤਿੰਨ ਔਰਤਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਜ਼ੇਰੇ ਇਲਾਜ ਕਮਲੇਸ਼ (45) ਪਤਨੀ ਬਲਵੀਰ ਸਿੰਘ ਨਿਵਾਸੀ ਪਿੰਡ ਸ਼ੰਕਰ, ਨਜ਼ਦੀਕ ਨਕੋਦਰ ਜਲੰਧਰ ਨੇ ਦੱਸਿਆ ਕਿ ਉਹ ਐਕਟਿਵਾ ਰਾਹੀਂ ਆਪਣੀ ਬੇਟੀ ਮਨੀਸ਼ਾ ਤੇ ਰੀਟਾ ਪਤਨੀ ਕੇਸ਼ਾ ਦੇ ਨਾਲ ਪਿੰਡ ਮੈਣਵਾਂ 'ਚ ਮੇਲਾ ਦੇਖਣ ਲਈ ਆ ਰਹੀ ਸੀ, ਜਦੋਂ ਉਹ ਪਿੰਡ ਧੁਆਂਖਾ ਦੇ ਨਜ਼ਦੀਕ ਪਹੁੰਚੇ ਤਾਂ ਇਕ ਤੇਜ਼ ਰਫਤਾਰ ਅਣਪਛਾਤੀ ਕਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਐਕਟਿਵਾ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ ਤੇ ਤਿੰਨੋਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਕਾਰ ਚਾਲਕ ਟੱਕਰ ਮਾਰਨ ਦੇ ਬਾਅਦ ਉਥੋਂ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਿਊਂਸੀਪਲ ਕਰਮਚਾਰੀਆਂ ਨੇ ਮੰਗਾਂ ਸਬੰਧੀ ਸ਼ੁਰੂ ਕੀਤਾ ਤਿੰਨ ਦਿਨਾ ਸੰਘਰਸ਼
NEXT STORY