ਦਾਤਾਰਪੁਰ, (ਜ.ਬ.)- ਤਲਵਾੜਾ ਦੇ ਸਰਕਾਰੀ ਜੰਗਲ 2 ਦਿਨ ਪਹਿਲਾਂ ਲੱਗੀ ਅੱਗ ਭੜਕਣ ਨਾਲ ਧੂ-ਧੂ ਕਰ ਕੇ ਸੜ ਰਹੇ ਹਨ। ਅੱਗ ਨਾਲ ਨਾ ਸਿਰਫ ਵਣ ਸੰਪਤੀ ਸੁਆਹ ਹੁੰਦੀ ਜਾ ਰਹੀ ਹੈ, ਸਗੋਂ ਜੰਗਲਾਂ ਨਾਲ ਲੱਗਦੇ ਪਿੰਡ ਵਣਕਰਨਪੁਰ, ਵਜਰਪੱਟੂ ਅਤੇ ਹੜਿੰਬਾ ਦੇਵੀ ਮੰਦਰ ਮੁਹੱਲੇ ਦੇ ਲੋਕ ਸੁਰੱਖਿਅਤ ਜੀਵਨ ਨੂੰ ਲੈ ਕੇ ਡਰੇ ਬੈਠੇ ਹਨ।
ਵਣ ਵਿਭਾਗ ਅੱਗ ਤੋਂ ਬਚਾਅ ਲਈ ਨੌਜਵਾਨਾਂ ਨੂੰ ਕਰੇ ਭਰਤੀ
ਜੰਗਲ 'ਚ ਅੱਗ ਨਾਲ ਲੋਕਾਂ ਦੀ ਨੀਂਦ ਉੱਡੀ ਪਈ ਹੈ। ਹੜਿੰਬਾ ਦੇਵੀ ਮੰਦਰ ਨਾਲ ਲੱਗਦੀ ਆਬਾਦੀ ਦੇ ਲੋਕਾਂ ਨੇ ਦੱÎਸਿਆ ਕਿ ਹਰ ਸਾਲ ਮਈ ਤੇ ਜੂਨ ਦੇ ਮਹੀਨੇ ਸਾਡੇ ਲਈ ਮੁਸੀਬਤ ਭਰੇ ਹੁੰਦੇ ਹਨ। ਸਾਡੀ ਆਬਾਦੀ ਜੰਗਲਾਂ ਨਾਲ ਘਿਰੀ ਹੋਈ ਹੈ। ਅਰਧ ਪਹਾੜੀ ਖੇਤਰ ਹੋਣ ਕਾਰਨ ਪਾਣੀ ਦਾ ਪ੍ਰਬੰਧ ਨਹੀਂ ਹੈ ਕਿ ਅੱਗ ਲੱਗਣ ਦੀ ਸਥਿਤੀ 'ਚ ਲੋਕ ਆਪਣਾ ਬਚਾਅ ਕਰ ਸਕਣ। ਵਣ ਵਿਭਾਗ ਨੂੰ ਚਾਹੀਦਾ ਹੈ ਕਿ ਗਰਮੀਆਂ ਦੇ ਮੌਸਮ 'ਚ ਇਥੇ ਅੱਗ ਤੋਂ ਜੰਗਲਾਂ ਅਤੇ ਆਮ ਜਨਤਾ ਦੇ ਬਚਾਅ ਲਈ 200 ਨੌਜਵਾਨ ਸਥਾਈ ਤੌਰ 'ਤੇ ਭਰਤੀ ਕਰੇ।
ਅੱਗ ਕਿਸ-ਕਿਸ ਨੂੰ ਪਹੁੰਚਾਉਂਦੀ ਹੈ ਨੁਕਸਾਨ
ਜੰਗਲਾਂ 'ਚ ਅੱਗ ਵਣ ਸੰਪਤੀ 'ਤੇ ਤਾਂ ਕਹਿਰੀ ਵਰ੍ਹਾਉਂਦੀ ਹੀ ਹੈ, ਨਾਲ ਹੀ ਬੇਜ਼ੁਬਾਨ ਵਣ ਪ੍ਰਾਣੀਆਂ ਨੂੰ ਵੀ ਕਸ਼ਟ ਪਹੁੰਚਾਉਂਦੀ ਹੈ। ਵਣਕਰਨਪੁਰ ਖੇਤਰ 'ਚ ਵੀ ਲੱਗੀ ਅੱਗ ਨੇ ਕਹਿਰ ਵਰ੍ਹਾਇਆ। ਜੰਗਲਾਂ ਨਾਲ ਲੱਗਦੀਆਂ ਬਸਤੀਆਂ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਜੰਗਲ 'ਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਤਾਂ ਜਾਨਵਰਾਂ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਯਾਦ ਰਹੇ ਕਿ ਇਸ ਖੇਤਰ 'ਚ ਸਾਂਬਰ, ਸੂਰ, ਗਿੱਦੜ ਆਦਿ ਤੇ ਹੋਰ ਪ੍ਰਜਾਤੀਆਂ ਦੇ ਪੰਛੀ ਰਹਿੰਦੇ ਹਨ।
ਕਰਮਚਾਰੀਆਂ ਨੇ ਸਖਤ ਮਿਹਨਤ ਨਾਲ ਪਾਇਆ ਅੱਗ 'ਤੇ ਕਾਬੂ : ਦਲਜੀਤ
ਜੰਗਲ 'ਚ ਭਿਆਨਕ ਅੱਗ ਲੱਗੀ ਸੀ, ਦੀ ਪੁਸ਼ਟੀ ਕਰਦਿਆਂ ਰੇਂਜ ਅਫ਼ਸਰ ਦਲਜੀਤ ਸਿੰਘ ਨੇ ਦੱਸਿਆ ਕਿ ਦੂਜੇ ਰੇਂਜ ਅਫ਼ਸਰ ਪਰਮਜੀਤ ਸਿੰਘ ਸਮੇਤ ਵਿਭਾਗ ਦੀ ਟੀਮ ਨੇ ਸਖਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਉਨ੍ਹਾਂ ਅਨੁਸਾਰ ਜੰਗਲ 'ਚ ਲੱਗੀ ਅੱਗ ਨਾਲ 50 ਹੈਕਟੇਅਰ ਰਕਬੇ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਰਮਚਾਰੀਆਂ ਨੇ ਅੱਗ ਬੁਝਾਉਣ ਬਾਰੇ ਠੋਸ ਰਣਨੀਤੀ ਅਪਣਾ ਕੇ ਲਗਭਗ 1250 ਹੈਕਟੇਅਰ ਰਕਬੇ ਨੂੰ ਬਚਾਅ ਲਿਆ। ਇਸ ਖੇਤਰ ਵਿਚ ਸਾਡੀ ਪਲਾਂਟੇਸ਼ਨ ਨੂੰ ਅੱਗ ਨਾਲ ਕੋਈ ਨੁਕਸਾਨ ਨਹੀਂ ਪਹੁੰਚਿਆ।
ਸੁਪਰਡੈਂਟ ਦੀ ਗੈਰ-ਹਾਜ਼ਰੀ 'ਚ ਐੱਸ. ਐੱਸ. ਪੀ. ਵੱਲੋਂ ਕੇਂਦਰੀ ਜੇਲ 'ਚ ਛਾਪਾ
NEXT STORY