ਹੁਸ਼ਿਆਰਪੁਰ(ਘੁੰਮਣ)— ਪਾਵਰਕਾਮ ਸਬ-ਅਰਬਨ ਦੇ ਉਪ ਮੰਡਲ ਇੰਜੀਨੀਅਰ ਦੀ ਸੂਚਨਾ ਅਨੁਸਾਰ 11 ਕੇ. ਵੀ. ਜਲੰਧਰ ਰੋਡ (ਇੰਡਸਟਰੀਅਲ ਏਰੀਆ) ਅਤੇ 11 ਕੇ. ਵੀ. ਫੋਕਲ ਪੁਆਇੰਟ ਕੈਟਾਗਰੀ-2 ਫਗਵਾੜਾ ਰੋਡ ਦੀ ਜ਼ਰੂਰੀ ਮੁਰੰਮਤ ਕਾਰਨ 13 ਸਤੰਬਰ ਨੂੰ ਇਸ ਫੀਡਰ ਅਧੀਨ ਆਉਂਦੇ ਇਲਾਕਿਆਂ ਚੱਕ ਗੁੱਜਰਾਂ, ਨਸਰਾਲਾ, ਇੰਡਸਟਰੀਅਲ ਏਰੀਆ (ਜਲੰਧਰ ਰੋਡ) ਅਤੇ ਫੋਕਲ ਪੁਆਇੰਟ ਫਗਵਾੜਾ ਰੋਡ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਮਾਹਿਲਪੁਰ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਨ ਉਪ-ਮੰਡਲ ਇੰਜੀ. ਸੁਭਾਸ਼ ਚੰਦਰ ਦੀ ਸੂਚਨਾ ਮੁਤਾਬਕ 13 ਸਤੰਬਰ ਨੂੰ 11 ਕੇ. ਵੀ. ਕਾਲੇਵਾਲ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਢੱਕੋਂ, ਸ਼ੇਰਪੁਰ, ਨੰਗਲ ਖਿਡਾਰੀਆਂ, ਕਾਲੇਵਾਲ ਭਗਤਾਂ, ਗੋਹਗੜੋਂ, ਚਾਣਥੂ ਬ੍ਰਾਹਮਣਾਂ, ਚੱਕ ਮੱਲਾਂ, ਮੁੱਖੋਮਜਾਰਾ ਆਦਿ ਪਿੰਡ ਪ੍ਰਭਾਵਿਤ ਹੋਣਗੇ।
ਕੰਧ ਤੋੜ ਕੇ ਘਰ 'ਚ ਵੜੀ ਤੇਜ਼ ਰਫਤਾਰ ਕਾਰ
NEXT STORY