ਭਵਾਨੀਗੜ੍ਹ (ਕਾਂਸਲ, ਵਿਕਾਸ) - ਸਥਾਨਕ ਪੁਲਸ ਨੇ ਨਾਭਾ ਰੋਡ ਟੋਲ ਪਲਾਜ਼ਾ ਡਿਊਟੀ 'ਤੇ ਤਾਇਨਾਤ ਇਕ ਪੁਲਸ ਕਰਮਚਾਰੀ ਦੀ ਵਰਦੀ ਪਾੜ ਕੇ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਹੈਡ ਕਾਂਸਟੇਬਲ ਦਰਸ਼ਨ ਸਿੰਘ ਨੇ ਦੱਸਿਆ ਕਿ 15 ਅਪ੍ਰੈਲ ਦੀ ਰਾਤ ਨੂੰ ਜਦੋਂ ਨਾਭਾ ਰੋਡ 'ਤੇ ਪਿੰਡ ਮਾਝੀ ਵਿਖੇ ਸਥਿਤ ਟੋਲ ਪਲਾਜ਼ਾ 'ਤੇ ਆਪਣੀ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਨਾਭਾ ਸਾਇਡ ਤੋਂ ਆਈ ਇਕ ਪਿੱਕ ਅੱਪ ਗੱਡੀ ਵਾਲਿਆਂ ਦੀ ਟੋਲ ਪਲਾਜ਼ਾ 'ਤੇ ਪਰਚੀ ਕੱਟਣ ਸਮੇਂ ਥੋੜਾ ਸਮਾਂ ਲੱਗਣ ਕਾਰਨ ਟੋਲ ਪਲਾਜ਼ਾ ਕਰਮਚਾਰੀਆਂ ਨਾਲ ਤੂੰ ਤੂੰ ਮੈਂ ਮੈਂ ਹੋ ਗਈ। ਕਰਮਚਾਰੀ ਨੇ ਗੱਡੀ ਵਾਲਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਜਿਆਦਾ ਕਾਹਲੀ ਹੈ ਤਾਂ ਤੁਸੀ ਗੱਡੀ ਬੈਕ ਕਰ ਲਵੋ, ਅਸੀ ਤੁਹਾਡੀ ਗੱਡੀ ਦੂਜੀ ਸਾਇਡ ਦੀ ਕਢਵਾ ਦਿੰਦੇ ਹਾਂ।
ਹੈਡ ਕਾਂਸਟੇਬਲ ਨੇ ਦੱਸਿਆ ਕਿ ਗੱਡੀ 'ਚ ਸਵਾਰ ਵਿਅਕਤੀਆਂ ਨੇ ਸ਼ਰਾਬ ਪਤੀ ਹੋਈ ਸੀ ਤੇ ਗੱਡੀ 'ਚ ਸਵਾਰ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਨਾਜਰ ਸਿੰਘ ਨੇ ਚਾਲਕ ਨੂੰ ਗੱਡੀ ਬੈਕ ਕਾਰਨ ਤੋਂ ਰੋਕ ਦਿੱਤਾ ਅਤੇ ਗੱਡੀ 'ਚੋਂ ਹੇਠਾ ਉਤਰ ਕੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਮੇਰੇ ਨਾਲ ਹੱਥੋਪਾਈ ਹੋ ਗਿਆ ਅਤੇ ਮੇਰੀ ਵਰਦੀ ਪਾੜ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਹੈਡ ਕਾਂਸਟੇਬਲ ਦਰਸ਼ਨ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਭੱਟੀਵਾਲ ਕਲਾਂ ਦੇ ਬਿਆਨਾਂ 'ਤੇ ਜਗਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਕੇਜਰੀਵਾਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ
NEXT STORY