ਸਮਰਾਲਾ (ਬਿਪਨ) : ਘੁਲਾਲ ਟੋਲ ਪਲਾਜ਼ਾ ਅਨੇਕਾਂ ਵਾਰ ਸੁਰਖੀਆਂ ਵਿਚ ਆਇਆ ਹੈ। ਅੱਜ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੀ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੁਝ ਦੇਰ ਲਈ ਮੌਕੇ 'ਤੇ ਜਾ ਕੇ ਟੋਲ ਪਲਾਜ਼ਾ ਫਰੀ ਕਰਵਾ ਦਿੱਤਾ। ਇਸ ਸੰਬੰਧ ਵਿਚ ਵਿਧਾਇਕ ਨੇ ਦੱਸਿਆ ਕਿ ਕੁਝ ਸਮੇਂ ਤੋਂ ਸਮਰਾਲਾ ਸ਼ਹਿਰ ਵਾਸੀਆਂ ਦੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਮਰਾਲਾ ਇਲਾਕੇ ਨਾਲ ਸੰਬੰਧਤ ਲੋਕਾਂ ਨੂੰ ਟੋਲ ਪਲਾਜ਼ਾ ਲੰਘਣ ਵਿਚ ਟੋਲ ਵਾਲਿਆਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਨੋਟੀਫਿਕੇਸ਼ਨ ਸਮੇਤ ਜਾਰੀ ਹੋਏ ਨਵੇਂ ਹੁਕਮ
ਇਸ ਸੰਬੰਧ ਵਿਚ ਅੱਜ ਮੈਂ ਬਿਨਾਂ ਕਿਸੇ ਸਿਕਓਰਿਟੀ ਗਾਰਡ ਖੁਦ ਗੱਡੀ ਚਲਾ ਕੇ ਜਦੋਂ ਉਥੇ ਪਹੁੰਚਿਆ ਅਤੇ ਦੇਖਿਆ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਬਿਲਕੁਲ ਸਹੀ ਸਨ। ਇਸ ਸੰਬੰਧ ਵਿਚ ਵਿਧਾਇਕ ਵੱਲੋਂ ਟੋਲ ਪਲਾਜ਼ਾ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਸਮਰਾਲਾ ਇਲਾਕੇ ਨਾਲ ਸੰਬੰਧਤ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀ ਛੁੱਟੀਆਂ ਨੂੰ ਲੈਕੇ ਵੱਡੀ ਖ਼ਬਰ, ਜਾਣੋ ਕਦੋਂ ਹੋਵੇਗਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੀਜ਼ਫਾਇਰ ਤੋਂ ਬਾਅਦ ਪਹਿਲੀ ਵਾਰ 'ਪਾਕਿਸਤਾਨ' ਤੋਂ ਅਟਾਰੀ ਬਾਰਡਰ ਰਾਹੀਂ ਭਾਰਤ ਆਇਆ ਮੁਨੱਕਿਆਂ ਦਾ ਟਰੱਕ
NEXT STORY