ਚੰਡੀਗੜ੍ਹ : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਆਪਣੇ 14.5.2025 ਦੇ ਪੱਤਰ ਰਾਹੀਂ ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਦੀਆਂ ਚੋਣਾਂ ਜਾਂ ਉਪ-ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਸਮੇਤ ਤਾਜ਼ਾ ਜਾਣਕਾਰੀ ਜਾਰੀ ਕੀਤੀ ਹੈ। ਇਸ ਵੇਲੇ ਸਰਪੰਚਾਂ ਦੀਆਂ ਲਗਭਗ 60 ਅਤੇ ਪੰਚਾਂ ਦੀਆਂ 1600 ਅਸਾਮੀਆਂ ਖਾਲੀ ਹਨ। ਰਾਜ ਚੋਣ ਕਮਿਸ਼ਨ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ 15.10.2024 ਨੂੰ ਹੋਈਆਂ ਪਿਛਲੀਆਂ ਆਮ ਚੋਣਾਂ ਦੌਰਾਨ ਵਰਤੀਆਂ ਗਈਆਂ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਭਾਦਸੋਂ ਥਾਣੇ ਦੇ ਐੱਸ. ਐੱਚ. ਓ. 'ਤੇ ਵੱਡੀ ਕਾਰਵਾਈ, ਹੈਰਾਨ ਕਰਨ ਵਾਲਾ ਹੈ ਮਾਮਲਾ
ਨਵੇਂ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਯੋਗਤਾ ਮਿਤੀ 31.5.2025 ਨਿਰਧਾਰਤ ਕੀਤੀ ਗਈ ਹੈ। ਵੋਟਰ ਸੂਚੀਆਂ ਦੀ ਸੋਧ ਉਨ੍ਹਾਂ ਵਾਰਡਾਂ ਜਾਂ ਗ੍ਰਾਮ ਪੰਚਾਇਤਾਂ ਵਿਚ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਿੱਥੇ ਖਾਲੀ ਅਸਾਮੀ ਦੇ ਚੱਲਦਿਆਂ ਅਜੇ ਚੋਣਾਂ ਹੋਣੀਆਂ ਹਨ। ਇਸ ਮੰਤਵ ਲਈ ਵੋਟਾਂ ਨੂੰ ਸ਼ਾਮਲ ਕਰਨ/ਹਟਾਉਣ ਜਾਂ ਸੋਧ ਲਈ ਇਕ ਵਿਸ਼ੇਸ਼ ਮੁਹਿੰਮ ਹੇਠ ਲਿਖੇ ਅਨੁਸਾਰ ਉਲੀਕੀ ਗਈ ਹੈ :
1. 19.5.2025 (ਸੋਮਵਾਰ);
2. 20.5.2025 (ਮੰਗਲਵਾਰ);
3. 21.5.2025 (ਬੁੱਧਵਾਰ)।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀ ਛੁੱਟੀਆਂ ਨੂੰ ਲੈਕੇ ਵੱਡੀ ਖ਼ਬਰ, ਜਾਣੋ ਕਦੋਂ ਹੋਵੇਗਾ ਐਲਾਨ
ਇਸ ਮੰਤਵ ਲਈ ਹੇਠ ਲਿਖੇ ਫਾਰਮ ਵਰਤੇ ਜਾ ਸਕਦੇ ਹਨ:
ਫਾਰਮ I (ਨਾਮ ਸ਼ਾਮਲ ਕਰਨ ਲਈ ਦਾਅਵਾ ਅਰਜ਼ੀ)
ਫਾਰਮ II (ਨਾਮ ਸ਼ਾਮਲ ਕਰਨ 'ਤੇ ਇਤਰਾਜ਼)
ਫਾਰਮ III (ਕੀਤੀ ਗਈ ਐਂਟਰੀ ਦੇ ਵੇਰਵਿਆਂ 'ਤੇ ਇਤਰਾਜ਼)।
ਇਹ ਫਾਰਮ ਸਬੰਧਤ ਐੱਸ.ਡੀ.ਐਮ. ਕੋਲ ਉਪੱਲਬਧ ਹਨ ਅਤੇ ਇਸਦੀ ਕਾਪੀ ਕਮਿਸ਼ਨ ਦੀ ਵੈੱਬਸਾਈਟ (sec.punjab.gov.in) ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ। ਰਾਜ ਚੋਣ ਕਮਿਸ਼ਨ ਨੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੋਟਰ ਆਪਣਾ ਨਾਮ ਇਨ੍ਹਾਂ ਵਾਰਡਾਂ/ਗ੍ਰਾਮ ਪੰਚਾਇਤਾਂ, ਜਿੱਥੇ ਚੋਣਾਂ ਹੋਣੀਆਂ ਹਨ, ਦੀ ਵੋਟਰ ਸੂਚੀ ਵਿਚ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਇਸ ਮੌਕੇ ਅਜਿਹਾ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਇਤਰਾਜ਼ ਜਮ੍ਹਾਂ ਕਰਵਾਉਣ ਜਾਂ ਸੋਧ ਕਰਵਾਉਣ ਦੇ ਮਾਮਲੇ ਵਿੱਚ ਸਬੰਧਤ ਵਿਅਕਤੀ ਇਸ 3 ਦਿਨਾ ਵਿਸ਼ੇਸ਼ ਮੁਹਿੰਮ ਦੌਰਾਨ ਲੋੜੀਂਦੀ ਕਾਰਵਾਈ ਲਈ ਸਬੰਧਤ ਚੋਣ ਰਜਿਸਟ੍ਰੇਸ਼ਨ ਅਧਿਕਾਰੀ, ਭਾਵ ਐੱਸ.ਡੀ.ਐੱਮ. ਕੋਲ ਫਾਰਮ ਜਮ੍ਹਾਂ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : 12ਵੀਂ ਦੇ ਨਤੀਜਿਆਂ ਦਾ ਐਲਾਨ, ਹਰਸੀਰਤ ਕੌਰ ਨੇ ਪੰਜਾਬ ਭਰ 'ਚੋਂ ਕੀਤਾ ਟਾਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਰ ਗੈਰਾਜ 'ਚ ਲੱਗੀ ਭਿਆਨਕ ਅੱਗ, ਸਮਾਨ ਸੜਨ ਕਾਰਨ ਲੱਖਾਂ ਦਾ ਨੁਕਸਾਨ
NEXT STORY