ਵਾਸ਼ਿੰਗਟਨ/ਜਲੰਧਰ— ਚਾਹੇ ਪੰਜਾਬੀ ਵਿਦੇਸ਼ਾਂ ’ਚ ਪੁੱਜ ਦੇ ਸਫਲਤਾ ਦੀਆਂ ਸਿਖਰਾਂ ਹਾਸਲ ਕਰ ਗਏ ਹਨ ਪਰ ਅੱਜ ਵੀ ਉਨ੍ਹਾਂ ਦੇ ਦਿਲਾਂ ’ਚ ਆਪਣੇ ਘਰ ਤੇ ਪਿੰਡ ਦੀ ਯਾਦ ਤਾਜ਼ਾ ਹੈ। ਕੁਝ ਪੰਜਾਬੀ ਤਾਂ ਅਜਿਹੇ ਵੀ ਹਨ, ਜੋ ਵਿਦੇਸ਼ਾਂ ’ਚ ਆਪਣੇ ਪਿੰਡ ਤੇ ਘਰ ਦਾ ਮਾਹੌਲ ਤਿਆਰ ਕਰ ਲੈਂਦੇ ਹਨ। ਅਜਿਹੀ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ।
ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ’ਚ ਇਕ ਵਿਅਕਤੀ ਦਿਖਾ ਰਿਹਾ ਹੈ ਕਿ ਉਸ ਨੇ ਅਮਰੀਕਾ ‘ਚ ਇਹ ਤੂਤਾਂ ਵਾਲਾ ਖੂਹ ਅਤੇ ਚੌਂਕਾ ਤਿਆਰ ਕੀਤਾ ਹੈ। ਇਸ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿੰਝ ਵਿਅਕਤੀ ਨੇ ਅਮਰੀਕਾ ‘ਚ ਪੰਜਾਬੀ ਸਾਜੋ ਸਮਾਨ ਨਾਲ ਇਹ ਸਾਰਾ ਮਾਹੌਲ ਤਿਆਰ ਕੀਤਾ ਹੈ। ਵੀਡੀਓ ‘ਚ ਇਹ ਵਿਅਕਤੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਸ ਨੂੰ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਰਹਿਣਾ ਬਹੁਤ ਪਸੰਦ ਹੈ। ਸਾਡੇ ਬਜ਼ੁਰਗ ਜਿਨ੍ਹਾ ਦੀ ਜ਼ਿੰਦਗੀ ਕਾਫੀ ਹੌਲੀ ਚੱਲਦੀ ਸੀ ਤੇ ਅੱਜ ਅਸੀਂ ਇਸ ਨੂੰ ਬਹੁਤ ਤੇਜ਼ ਕਰ ਲਿਆ ਹੈ। ਹੁਣ ਜ਼ਰੂਰਤ ਹੈ ਇਸ ਨੂੰ ਦੁਬਾਰਾ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਹੌਲੀ ਕਰਨ ਦੀ।
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦਾ 12ਵਾਂ ਸਥਾਪਨਾ ਦਿਵਸ ਮਨਾਇਆ ਗਿਆ
NEXT STORY