ਜਲੰਧਰ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਕੁਨੋ ਨੈਸ਼ਨਲ ਪਾਰਕ ’ਚ ਨਾਮੀਬੀਆ ਤੋਂ ਲਿਆਂਦੇ ਗਏ 8 ਚੀਤਿਆਂ ਨੂੰ ਵਿਸ਼ੇਸ਼ ਬਾੜੇ ’ਚ ਛੱਡਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਆਪਣੇ ਪੇਸ਼ੇਵਰ ਕੈਮਰੇ ਤੋਂ ਚੀਤਿਆਂ ਦੀਆਂ ਕੁਝ ਤਸਵੀਰਾਂ ਵੀ ਖਿੱਚਦੇ ਹੋਏ ਵਿਖਾਈ ਦਿੱਤੇ। ਭਾਰਤ ’ਚ ਚੀਤਿਆਂ ਨੂੰ ਲੁਪਤ ਐਲਾਨ ਕੀਤੇ ਜਾਣ ਦੇ 7 ਦਹਾਕਿਆਂ ਬਾਅਦ ਉਨ੍ਹਾਂ ਨੂੰ ਦੇਸ਼ ’ਚ ਪੁਨਰਵਾਸ ਪ੍ਰਾਜੈਕਟ ਤਹਿਤ ਨਾਮੀਬੀਆ ਤੋਂ 8 ਚੀਤੇ ਸ਼ਨੀਵਾਰ ਸਵੇਰੇ ਕੁਨੋ ਨੈਸ਼ਨਲ ਪਾਰਕ ਪਹੁੰਚੇ। ਫਰੀਦਕੋਟ ਦੀ ਜਰਮਨ ਕਲੋਨੀ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੀ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਝੜਪ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਲੋਂ ਇਕ ਦੂਜੇ ’ਤੇ ਸਿਰਫ ਘਸੁੰਨ-ਮੁੱਕੇ ਹੀ ਨਹੀਂ ਵਰ੍ਹਾਏ ਗਏ ਸਗੋਂ ਕ੍ਰਿਪਾਨਾਂ ਤੱਕ ਵੀ ਚੱਲ ਗਈਆਂ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ
ਭਾਰਤ ਦੀ ਧਰਤੀ ’ਤੇ ਫਿਰ ਦੌੜੇਗਾ ‘ਚੀਤਾ’; PM ਮੋਦੀ ਨੇ ਖਿੱਚੀਆਂ ਤਸਵੀਰਾਂ, ਜਾਣੋ ਚੀਤਿਆਂ ਦੇ ਲੁਪਤ ਹੋਣ ਦੀ ਵਜ੍ਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਕੁਨੋ ਨੈਸ਼ਨਲ ਪਾਰਕ ’ਚ ਨਾਮੀਬੀਆ ਤੋਂ ਲਿਆਂਦੇ ਗਏ 8 ਚੀਤਿਆਂ ਨੂੰ ਵਿਸ਼ੇਸ਼ ਬਾੜੇ ’ਚ ਛੱਡਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਆਪਣੇ ਪੇਸ਼ੇਵਰ ਕੈਮਰੇ ਤੋਂ ਚੀਤਿਆਂ ਦੀਆਂ ਕੁਝ ਤਸਵੀਰਾਂ ਵੀ ਖਿੱਚਦੇ ਹੋਏ ਵਿਖਾਈ ਦਿੱਤੇ। ਭਾਰਤ ’ਚ ਚੀਤਿਆਂ ਨੂੰ ਲੁਪਤ ਐਲਾਨ ਕੀਤੇ ਜਾਣ ਦੇ 7 ਦਹਾਕਿਆਂ ਬਾਅਦ ਉਨ੍ਹਾਂ ਨੂੰ ਦੇਸ਼ ’ਚ ਪੁਨਰਵਾਸ ਪ੍ਰਾਜੈਕਟ ਤਹਿਤ ਨਾਮੀਬੀਆ ਤੋਂ 8 ਚੀਤੇ ਸ਼ਨੀਵਾਰ ਸਵੇਰੇ ਕੁਨੋ ਨੈਸ਼ਨਲ ਪਾਰਕ ਪਹੁੰਚੇ।
ਵੱਡੀ ਖ਼ਬਰ : ਮੂਸੇ ਵਾਲਾ ਦਾ ਫਰਵਰੀ 'ਚ ਹੋਣਾ ਸੀ ਕਤਲ, ਤਿਹਾੜ ਜੇਲ 'ਚ ਬੰਦ ਜੱਗੂ ਤੇ ਬਿਸ਼ਨੋਈ ਨੇ ਬਣਾਈਆਂ ਸਨ 2 ਟੀਮਾਂ
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਵਿਚ ਫੜ੍ਹੇ ਗਏ ਸ਼ਾਰਪ ਸ਼ੂਟਰਾਂ ਮਨੀ ਰਈਆ ਤੇ ਮਨਦੀਪ ਸਿੰਘ ਤੂਫ਼ਾਨ ਨੇ ਪੁਲਸ ਹਿਰਾਸਤ ਵਿਚ ਕਈ ਰਾਜ਼ ਖੋਲ੍ਹੇ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਤਿਹਾੜ ਜੇਲ੍ਹ ਵਿਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੇ ਮੂਸੇ ਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਦੋ ਟੀਮਾਂ ਤਿਆਰ ਕੀਤੀਆਂ ਸਨ। ਦੱਸ ਦਈਏ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਨੇ ਮਨੀ ਰਈਆ ਨੂੰ ਸਿੱਧੂ ਮੂਸੇ ਵਾਲਾ ਦਾ ਕੰਮ ਫਰਵਰੀ ਮਹੀਨੇ ਵਿਚ ਪੂਰਾ ਕਰਨ ਦਾ ਹੁਕਮ ਦਿੱਤਾ ਸੀ।
ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਜ਼ਬਰਦਸਤ ਝੜਪ, ਸੰਗਰਾਂਦ ਮੌਕੇ ਗੁਰੂ ਸਾਹਿਬ ਦੀ ਹਜ਼ੂਰੀ ’ਚ ਚੱਲੀਆਂ ਤਲਵਾਰਾਂ
ਫਰੀਦਕੋਟ ਦੀ ਜਰਮਨ ਕਲੋਨੀ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੀ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇਸ ਝੜਪ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਲੋਂ ਇਕ ਦੂਜੇ ’ਤੇ ਸਿਰਫ ਘਸੁੰਨ-ਮੁੱਕੇ ਹੀ ਨਹੀਂ ਵਰ੍ਹਾਏ ਗਏ ਸਗੋਂ ਕ੍ਰਿਪਾਨਾਂ ਤੱਕ ਵੀ ਚੱਲ ਗਈਆਂ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਸਜਾਏ ਗਏ ਪਵਿੱਤਰ ਸ਼ਸਤਰ ਚੁੱਕ ਕੇ ਹੀ ਇਕ ਦੂਜੇ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ।
'ਆਪ' ਦੇ ਬੁਲਾਰੇ ਮਾਲਵਿੰਦਰ ਕੰਗ ਦਾ ਸੁਖਬੀਰ ਤੇ ਬਾਜਵਾ ਨੂੰ ਚੈਲੰਜ, ਪ੍ਰੈੱਸ ਕਾਨਫਰੰਸ ਦੌਰਾਨ ਆਖੀ ਇਹ ਗੱਲ
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਗਈ। ਵਿਰੋਧੀਆਂ 'ਤੇ ਨਿਸ਼ਾਨੇ ਸਾਧਦੇ ਹੋਏ ਮਾਲਵਿੰਦਰ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6 ਮਹੀਨਿਆਂ ਅੰਦਰ ਜਨਤਾ ਨਾਲ ਕੀਤੇ ਗਏ ਕਈ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ।
ਇਸ ਦਿਨ ਮੋਹਾਲੀ 'ਚ ਭਿੜਨਗੇ ਭਾਰਤ-ਆਸਟ੍ਰੇਲੀਆ, ਚੰਡੀਗੜ੍ਹ ਪੁੱਜੀ ਆਸਟ੍ਰੇਲੀਆ ਟੀਮ ਦੀ ਸੁਰੱਖਿਆ ਸਵਾਲਾਂ ਦੇ ਘੇਰੇ 'ਚ
ਭਾਰਤ ਤੇ ਆਸਟ੍ਰੇਲੀਆ ਕ੍ਰਿਕਟ ਟੀਮਾਂ ਦਰਮਿਆਨ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ 20 ਸਤੰਬਰ ਨੂੰ ਮੋਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਦੇ ਲਈ ਆਸਟ੍ਰੇਲੀਆ ਦੀ ਟੀਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਪੁੱਜੀ। ਇਸ ਤੋਂ ਬਾਅਦ ਟੀਮ ਏਅਰਪੋਰਟ ਤੋਂ ਆਈ. ਟੀ. ਪਾਰਕ ਸਥਿਤ ਹੋਟਲ ਲਲਿਤ 'ਚ ਪੁੱਜੀ।
ਜਨਮ ਦਿਨ ’ਤੇ ਵਿਸ਼ੇਸ਼ : PM ਮੋਦੀ ਦੇ ਅਜਿਹੇ ਵੱਡੇ ਫ਼ੈਸਲੇ, ਜਿਨ੍ਹਾਂ ਨੇ ਬਣਾਇਆ ਇਤਿਹਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਦੀ ਤਾਰੀਖ਼ ਨਾਲ ਇਕ ਖ਼ਾਸ ਸੰਬੰਧ ਹੈ। ਦਰਅਸਲ ਸਾਲ 1950 ’ਚ 17 ਸਤੰਬਰ ਦੇ ਦਿਨ ਹੀ ਨਰੇਂਦਰ ਦਾਮੋਦਰ ਮੋਦੀ ਦਾ ਜਨਮ ਹੋਇਆ, ਜਿਨ੍ਹਾਂ ਨੂੰ 26 ਮਈ 2014 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ। 5 ਸਾਲਾਂ ਬਾਅਦ 2019 'ਚ ਭਾਜਪਾ ਨੇ ਨਰਿੰਦਰ ਮੋਦੀ ਦੀ ਅਗਵਾਈ 'ਚ ਇਕ ਵਾਰ ਮੁੜ ਚੋਣਾਂ ਜਿੱਤੀਆਂ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕੀਤੀ।
ਕਿਸਾਨਾਂ ਦੇ ਪੈਸੇ ਦੀ ਅਦਾਇਗੀ ਲਈ ਕਪੂਰਥਲਾ ਪ੍ਰਸ਼ਾਸਨ ਵੱਲੋਂ ਫਗਵਾੜਾ ਸ਼ੂਗਰ ਮਿੱਲ ਖ਼ਿਲਾਫ਼ ਵੱਡੀ ਕਾਰਵਾਈ
ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਅਹਿਮ ਕਦਮ ਚੁੱਕਦਿਆਂ ਮੈਸ. ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿ. ਫਗਵਾੜਾ ਦੀ ਜ਼ਮੀਨ ਤੋਂ ਇਲਾਵਾ ਸਾਰੇ ਪਲਾਂਟ, ਮਸ਼ੀਨਰੀ, ਬਿਜਲੀ ਉਤਪਾਦਨ ਪਲਾਂਟ, ਢਾਂਚਾ, ਇਮਾਰਤਾਂ, ਯਾਰਡ, ਰਿਹਾਇਸ਼ੀ ਖੇਤਰ, ਵ੍ਹੀਕਲ, ਚੱਲ ਤੇ ਅਚੱਲ ਜਾਇਦਾਦ ਅਤੇ ਭੌਤਿਕ ਵਸਤੂਆਂ ਨੂੰ ਪੰਜਾਬ ਸਰਕਾਰ ਰਾਹੀਂ ਕੂਲੈਕਟਰ ਕਪੂਰਥਲਾ ਦੇ ਹੱਕ ਵਿਚ ਤੁਰੰਤ ਪ੍ਰਭਾਵ ਨਾਲ ਅਟੈਚ ਕਰ ਦਿੱਤਾ ਗਿਆ ਹੈ।
SGPC ਵੱਲੋਂ ਸਿੱਖੀ ਪ੍ਰਚਾਰ ਲਈ 117 ਵਲੰਟੀਅਰਾਂ ਦੀ ਚੋਣ, ਸੰਗਤ ਨੂੰ ਕੌਮੀ ਚੁਣੌਤੀਆਂ ਤੋਂ ਵੀ ਕਰਵਾਉਣਗੇ ਜਾਣੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਹੱਦੀ ਖੇਤਰਾਂ ਵਿਚ ਸਿੱਖੀ ਪ੍ਰਚਾਰ ਦੇ ਮੰਤਵ ਨਾਲ 117 ਵਲੰਟੀਅਰ ਪ੍ਰਚਾਰਕਾਂ ਦੀ ਚੋਣ ਕੀਤੀ ਗਈ ਹੈ। ਇਹ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਵੱਲੋਂ ਚੱਲ ਰਹੇ ਸਿੱਖ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਤੋਂ ਸਿਖਿਅਤ ਹਨ। ਧਰਮ ਪ੍ਰਚਾਰ ਲਈ ਇਨ੍ਹਾਂ ਪ੍ਰਚਾਰਕਾਂ ਨੂੰ ਰਵਾਨਾ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖੀ ਪ੍ਰਚਾਰ ਲਈ ਵੱਧ ਤੋਂ ਵੱਧ ਪ੍ਰਚਾਰਕਾਂ ਦੀ ਲੋੜ ਹੈ, ਤਾਂ ਜੋ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਨਾਲ ਜੋੜਨ ਦੇ ਨਾਲ-ਨਾਲ ਕੌਮੀ ਚੁਣੌਤੀਆਂ ਤੋਂ ਸੰਗਤ ਨੂੰ ਜਾਣੂ ਕਰਵਾਇਆ ਜਾ ਸਕੇ।
ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਅਹਿਮ ਬਿਆਨ, ਸਾਨੂੰ ਸੁਰਖੀਆਂ ਨਹੀਂ, ਪੰਜਾਬੀਆਂ ਦੀ ਸਿਹਤ ਫਿੱਟ ਚਾਹੀਦੀ ਹੈ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਤੋਂ ਹੀ ਸੁਰਖੀਆਂ ਵਿਚ ਰਿਹਾ ਸਿਹਤ ਮਹਿਕਮਾ ਹੁਣ ਸੁਰਖੀਆਂ ਵਿਚ ਰਹਿਣ ਦੀ ਬਜਾਏ ਪੰਜਾਬੀਆਂ ਦੀ ਸਿਹਤ ਨੂੰ ਫਿੱਟ ਰੱਖਣਾ ਚਾਹੁੰਦਾ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਕਹਿੰਦੇ ਹਨ ਕਿ ਸਾਨੂੰ ਸੁਰਖੀਆਂ ਨਹੀਂ ਚਾਹੀਦੀਆਂ, ਪੰਜਾਬੀਆਂ ਦੀ ਚੰਗੀ ਸਿਹਤ ਚਾਹੀਦੀ ਹੈ। ਇਸ ਲਈ ਸਿਹਤ ਮਹਿਕਮੇ ਵੱਲੋਂ 5 ਸਾਲਾਂ ਵਿਚ ਹੋਣ ਵਾਲੇ ਹਰ ਕੰਮ ਦਾ ਬਲਿਊ ਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ। ਟੀਚੇ ਤੈਅ ਕੀਤੇ ਜਾ ਰਹੇ ਹਨ। ਕੰਮ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ, ਸਰਕਾਰ ਨੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ’ਤੇ 75 ਕਲੀਨਿਕਾਂ ਦਾ ਟੀਚਾ ਮਿਥਿਆ ਸੀ, 100 ਕਲੀਨਿਕ ਖੋਲ੍ਹੇ, ਜਿਨ੍ਹਾਂ ਦੀ ਸਫ਼ਲਤਾ ਦਰ 100 ਫ਼ੀਸਦੀ ਹੈ।
ਮੁਸ਼ਕਿਲਾਂ ’ਚ ਘਿਰੇ ਜਲੰਧਰ ਦੇ DCP ਨਰੇਸ਼ ਡੋਗਰਾ, ਹੁਸ਼ਿਆਰਪੁਰ ਦੀ ਅਦਾਲਤ ਨੇ ਕੀਤਾ ਤਲਬ
ਜਲੰਧਰ ਦੇ ਡੀ .ਸੀ. ਪੀ. ਨਰੇਸ਼ ਡੋਗਰਾ ਮੁਸ਼ਕਿਲਾਂ ’ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਹੁਸ਼ਿਆਰਪੁਰ ਦੀ ਅਦਾਲਤ ਨੇ ਸ਼ਹਿਰ ਦੇ ਪ੍ਰਸਿੱਧ ਹੋਟਲ ਰਾਇਲ ਪਲਾਜ਼ਾ ’ਚ ਹੋਈ ਕੁੱਟਮਾਰ ਦੇ ਮਾਮਲੇ ’ਚ ਨਰੇਸ਼ ਡੋਗਰਾ ਅਤੇ ਉਸ ਦੇ ਕੁਝ ਸਾਥੀਆਂ ਨੂੰ ਆਈ. ਪੀ. ਸੀ. ਦੀ ਧਾਰਾ 307 ਦੇ ਤਹਿਤ ਤਲਬ ਕੀਤਾ ਹੈ। ਇਰਾਦਾ-ਏ-ਕਤਲ ਦੀ ਧਾਰਾ ’ਚ ਕੋਰਟ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਨਰੇਸ਼ ਡੋਗਰਾ ’ਤੇ ਗਿ੍ਰਫ਼ਤਾਰੀ ਦੀ ਤਲਵਾਰ ਲਟਕ ਸਕਦੀ ਹੈ।
ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਝਗੜੇ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ SGPC ਨੂੰ ਦਿੱਤੇ ਇਹ ਹੁਕਮ
NEXT STORY