ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਦੀ ਤਾਰੀਖ਼ ਨਾਲ ਇਕ ਖ਼ਾਸ ਸੰਬੰਧ ਹੈ। ਦਰਅਸਲ ਸਾਲ 1950 ’ਚ 17 ਸਤੰਬਰ ਦੇ ਦਿਨ ਹੀ ਨਰੇਂਦਰ ਦਾਮੋਦਰ ਮੋਦੀ ਦਾ ਜਨਮ ਹੋਇਆ, ਜਿਨ੍ਹਾਂ ਨੂੰ 26 ਮਈ 2014 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ। 5 ਸਾਲਾਂ ਬਾਅਦ 2019 'ਚ ਭਾਜਪਾ ਨੇ ਨਰਿੰਦਰ ਮੋਦੀ ਦੀ ਅਗਵਾਈ 'ਚ ਇਕ ਵਾਰ ਮੁੜ ਚੋਣਾਂ ਜਿੱਤੀਆਂ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਇੱਥੇ ਇਹ ਜਾਣਨਾ ਦਿਲਚਸਪ ਹੈ ਕਿ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਆਜ਼ਾਦ ਭਾਰਤ 'ਚ ਜਨਮ ਲਿਆ। ਇਕ ਸਾਧਾਰਨ ਪਰਿਵਾਰ 'ਚ ਜਨਮੇ ਨਰਿੰਦਰ ਮੋਦੀ ਦਾ ਸੱਤਾ ਦੇ ਸਿਖਰ 'ਤੇ ਪਹੁੰਚਣਾ ਇਸ ਗੱਲ ਦਾ ਸੰਕੇਤ ਹੈ ਕਿ ਜੇਕਰ ਵਿਅਕਤੀ 'ਚ ਦ੍ਰਿੜ ਇੱਛਾ ਸ਼ਕਤੀ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਜਜ਼ਬਾ ਹੋਵੇ ਤਾਂ ਉਹ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਨੂੰ ਆਸਾਨ ਬਣਾ ਕੇ ਆਪਣੇ ਲਈ ਨਵੇਂ ਰਸਤੇ ਬਣਾ ਸਕਦਾ ਹੈ।
ਇਹ ਹਨ ਉਹ 8 ਫ਼ੈਸਲੇ
1- ਨੋਟਬੰਦੀ (8 ਨਵੰਬਰ 2016)- 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ।
ਅਸਰ : 2020 ਚ ਚੀਨ ਦੇ 25.4 ਅਰਬ ਦੀ ਤੁਲਨਾ 'ਚ ਭਾਰਤ ਨੇ 25.5 ਅਰਬ ਆਨਲਾਈਨ ਟਰਾਂਜੈਕਸ਼ਨ 'ਤੇ ਪਿੱਛੇ ਛੱਡਿਆ। ਅਮਰੀਕਾ ਨੂੰ ਪਛਾੜਿਆ।
2- ਸਰਜੀਕਲ ਸਟਰਾਈਕ (28-29 ਸਤੰਬਰ 2016)- ਪਾਕਿਸਤਾਨ 'ਚ ਦਾਖ਼ਲ ਹੋ ਕੇ ਕੀਤਾ ਹਮਲਾ।
ਅਸਰ : ਗੁਆਂਢੀ ਮੁਲਕ ਨੂੰ ਮੂੰਹ ਤੋੜ ਜਵਾਬ, ਲੋਕ ਸਭਾ ਚੋਣਾਂ 'ਚ ਸੱਤਾ 'ਚ ਪਰਤੀ।
3- ਜੀ.ਐੱਸ.ਟੀ. (1 ਜੁਲਾਈ 2017)- ਇਕ ਦੇਸ਼, ਇਕ ਟੈਕਸ ਨੀਤੀ ਲਾਗੂ ਕੀਤੀ ਗਈ।
ਅਸਰ : ਜੁਲਾਈ 2021 ਤੋਂ ਹਰ ਮਹੀਨੇ ਜੀ.ਐੱਸ.ਟੀ. ਕਲੈਕਸ਼ਨ ਇਕ ਲੱਖ ਕਰੋੜ ਦੇ ਪਾਰ, ਜੋ ਰਿਕਾਰਡ ਹੈ। ਮਾਰਚ 22 'ਚ 1,42,095 ਕਰੋੜ ਰਿਹਾ।
4- ਤਿੰਨ ਤਲਾਕ (1 ਅਗਸਤ 2019)- 3 ਵਾਰ ਤਲਾਕ ਬੋਲਣ ਦੀ ਪ੍ਰਥਾ ਖ਼ਤਮ।
ਅਸਰ : 80 ਫੀਸਦੀ ਮਾਮਲੇ ਘਟੇ। ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਯੂ.ਪੀ. 'ਚ 63 ਹਜ਼ਾਰ ਕੇਸ ਸਨ। ਕਾਨੂੰਨ ਬਣਨ ਤੋਂ ਬਾਅਦ ਸਿਰਫ 221 ਕੇਸ ਹੀ ਆਏ।
5- ਧਾਰਾ 370 (5 ਅਗਸਤ 2019)- ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਈ। ਇਸ ਨਾਲ ਸੂਬੇ ਨੂੰ ਮਿਲੇ ਸਾਰੇ ਵਿਸ਼ੇਸ਼ ਅਧਿਕਾਰ ਖ਼ਤਮ ਕਰ ਦਿੱਤੇ ਗਏ।
ਅਸਰ : ਆਰ.ਟੀ.ਈ. ਅਤੇ ਮਨਰੇਗਾ ਵਰਗੀਆਂ ਸਰਕਾਰੀਆਂ ਯੋਜਨਾਵਾਂ ਦਾ ਫ਼ਾਇਦਾ ਮਿਲੇਗਾ। ਹੋਰ ਸੂਬਿਆਂ ਦੇ ਲੋਕ ਜੰਮੂ ਕਸ਼ਮੀਰ 'ਚ ਜ਼ਮੀਨ ਲੈ ਸਕਦੇ ਹਨ।
6- ਸੀ.ਏ.ਏ. (10 ਜਨਵਰੀ 2020)- ਇੱਥੇ ਰਹਿੰਦੇ ਪ੍ਰਵਾਸੀਆਂ ਨੂੰ ਨਾਗਰਿਕਤਾ ਦਿੱਤੀ।
ਅਸਰ : ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਧਾਰਮਿਕ ਘੱਟ ਗਿਣਤੀਆਂ ਨੂੰ ਫ਼ਾਇਦਾ ਹੋਇਆ। ਇਨ੍ਹਾਂ ਦੇਸ਼ਾਂ ਦੇ ਹਿੰਦੂ, ਸਿੱਖ, ਬੌਧ, ਜੈਨ, ਈਸਾਈ ਅਤੇ ਪਾਰਸੀ ਧਰਮ ਦੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ।
7- ਸਰਕਾਰੀ ਬੈਂਕਾਂ ਨੂੰ ਮਿਲਾਉਣਾ (1 ਅਪ੍ਰੈਲ 2020)- ਮੋਦੀ ਸਰਕਾਰ ਨੇ 10 ਵੱਡੇ ਸਰਕਾਰੀ ਬੈਂਕਾਂ ਨੂੰ ਮਿਲਾ ਕੇ 4 ਵੱਡੇ ਬੈਂਕ ਬਣਾਉਣ ਦਾ ਐਲਾਨ ਕੀਤਾ।
ਅਸਰ : ਬੈਂਕਾਂ ਦਾ ਖ਼ਰਚ ਘਟਿਆ। ਉਨ੍ਹਾਂ ਦਾ ਮੁਨਾਫ਼ਾ ਵਧਿਆ। ਗਾਹਕਾਂ ਨੂੰ ਬਿਹਤਰ ਸਹੂਲਤਾਂ ਮਿਲੀਆਂ। ਬੈਂਕ ਸਸਤਾ ਅਤੇ ਜ਼ਿਆਦਾ ਕਰਜ਼ ਦੇਣ 'ਚ ਸਮਰੱਥ ਹੋਏ।
8- ਖੇਤੀ ਕਾਨੂੰਨ (19 ਨਵੰਬਰ 2021)- ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਗਏ।
ਅਸਰ : ਕਰੀਬ ਸਾਲ ਭਰ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਖ਼ਤਮ ਹੋਇਆ।
ਜੈਪੁਰ ਦੀ ਥਾਂ ਹੁਣ ਸਿੱਧਾ ਗਵਾਲੀਅਲ ’ਚ ਹੋਵੇਗੀ ਨਾਮੀਬੀਆਈ ਚੀਤਿਆਂ ਦੀ ਲੈਂਡਿੰਗ
NEXT STORY