ਜਲੰਧਰ - ਪੰਜਾਬ ’ਚ ਬੀਤੇ ਦਿਨੀਂ ਮੋਗਾ ਵਿਚ ਸ਼ਿਵ ਸੈਨਾ ਆਗੂ ਮੰਗਤ ਰਾਏ ਮੰਗਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲਸ ਨੇ 24 ਘੰਟਿਆਂ ਦੇ ਅੰਦਰ ਹੀ ਮੰਗਤ ਰਾਏ ਦੇ ਕਾਤਲਾਂ ਦਾ ਐਨਕਾਊਂਟਰ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ 'ਚ ਗ੍ਰਨੇਡ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਠਾਕੁਰਦੁਆਰਾ ਮੰਦਰ ’ਤੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਦੇਰ ਰਾਤ ਗ੍ਰਨੇਡ ਨਾਲ ਹਮਲਾ ਕੀਤਾ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਚੈਂਪੀਅਨਜ਼ ਟਰਾਫੀ 2025 ਭਾਰਤੀ ਖਿਡਾਰੀਆਂ ਲਈ ਇੱਕ ਯਾਦਗਾਰ ਟੂਰਨਾਮੈਂਟ ਸੀ। ਇਸ ਵਾਰ ਟੀਮ ਇੰਡੀਆ ਨੇ ਬਿਨਾਂ ਕੋਈ ਮੈਚ ਹਾਰੇ ਖਿਤਾਬ ਜਿੱਤ ਲਿਆ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ ਪੁਲਸ ਦਾ ਐਕਸ਼ਨ! ਸ਼ਿਵ ਸੈਨਾ ਆਗੂ ਦੇ ਕਾਤਲਾਂ ਦਾ 24 ਘੰਟਿਆਂ ਅੰਦਰ ਐਨਕਾਊਂਟਰ
ਬੀਤੇ ਦਿਨੀਂ ਮੋਗਾ ਵਿਚ ਸ਼ਿਵ ਸੈਨਾ ਆਗੂ ਮੰਗਤ ਰਾਏ ਮੰਗਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲਸ ਨੇ 24 ਘੰਟਿਆਂ ਦੇ ਅੰਦਰ ਹੀ ਮੰਗਤ ਰਾਏ ਦੇ ਕਾਤਲਾਂ ਦਾ ਐਨਕਾਊਂਟਰ ਕਰ ਦਿੱਤਾ ਹੈ। ਇਸ ਦੌਰਾਨ 3 ਮੁਲਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਪੁਲਸ ਦਾ ਐਕਸ਼ਨ! ਸ਼ਿਵ ਸੈਨਾ ਆਗੂ ਦੇ ਕਾਤਲਾਂ ਦਾ 24 ਘੰਟਿਆਂ ਅੰਦਰ ਐਨਕਾਊਂਟਰ
2. ਪੰਜਾਬ 'ਚ ਇਕ ਹੋਰ ਗ੍ਰਨੇਡ ਹਮਲਾ, ਬਣਿਆ ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ 'ਚ ਗ੍ਰਨੇਡ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਠਾਕੁਰਦੁਆਰਾ ਮੰਦਰ ‘ਤੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਦੇਰ ਰਾਤ ਗ੍ਰਨੇਡ ਨਾਲ ਹਮਲਾ ਕੀਤਾ। ਜਿਸ ਦੀ ਸੀਸੀਟੀਵੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਇਕ ਹੋਰ ਗ੍ਰਨੇਡ ਹਮਲਾ, ਬਣਿਆ ਦਹਿਸ਼ਤ ਦਾ ਮਾਹੌਲ
3. ਅੰਮ੍ਰਿਤਸਰ 'ਚ ਹੋਏ ਧਮਾਕੇ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਅੰਮ੍ਰਿਤਸਰ ਦੇ ਖੰਡ ਵਾਲਾ ਇਲਾਕੇ ਵਿਚ ਇਕ ਮੰਦਰ ਦੇ ਨੇੜੇ ਹੋਏ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਗੁਆਂਢੀ ਦੇਸ਼ ਅਕਸਰ ਪੰਜਾਬ ਨਾਲ ਪੰਗੇ ਲੈਂਦਾ ਰਹਿੰਦਾ ਹੈ ਜਦੋਂ ਦਾ ਅਸੀਂ ‘ਯੁੱਧ ਨਸ਼ਿਆਂ ਵਿਰੁੱਧ’ ਛੇੜਿਆ ਹੈ, ਬੀ. ਐੱਸ. ਐੱਫ. ਨੇ ਸਾਨੂੰ ਰਿਪੋਰਟ ਦਿੱਤੀ ਹੈ ਕਿ 70% ਡ੍ਰੋਨ ਦੀ ਆਮਦ ਬਾਰਡਰ 'ਤੇ ਘੱਟ ਚੁੱਕੀ ਹੈ। ਪੰਜਾਬ 'ਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਹਮੇਸ਼ਾ ਕਾਇਮ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਸਾਡੀ ਪੰਜਾਬ ਪੁਲਸ ਲਗਾਤਾਰ ਗੈਰ ਸਮਾਜਿਕ ਅਨਸਰਾਂ 'ਤੇ ਬਣਦੀ ਕਾਰਵਾਈ ਕਰਦੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਅੰਮ੍ਰਿਤਸਰ 'ਚ ਹੋਏ ਧਮਾਕੇ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
4. ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਫਿਰ ਪਰਿਵਾਰ ਸਾਹਮਣੇ...
-ਹੋਲੇ-ਮਹੱਲੇ ਮੌਕੇ ਪੰਜਾਬ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਾਹੋਂ ਦੇ ਮੁਹੱਲਾ ਦੁੱਗਲਾ 'ਚ ਦੋ ਨੌਜਵਾਨਾਂ ਨੇ ਚਾਕੂ ਨਾਲ ਹਮਲਾ ਕਰਕੇ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦੂਜੇ ਭਰਾ ਨੂੰ ਗੰਭੀਰ ਜ਼ਖ਼ਮੀ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਥਾਣਾ ਰਾਹੋਂ ਦੇ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮੁਹੱਲਾ ਦੁੱਗਲਾ ਰਾਹੋਂ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੇਰੇ ਦੋ ਲੜਕੇ ਹਨ, ਜਿਨਾਂ ਵਿੱਚੋਂ ਮੇਰਾ ਵੱਡਾ ਲੜਕਾ ਜਗਦੀਪ ਸਿੰਘ (35) ਫਿਲੌਰ ਰੋਡ ਰਾਹੋਂ ਨੇੜੇ ਰਹਿੰਦਾ ਹੈ ਪਰ ਰੋਟੀ ਪਾਣੀ ਮੇਰੇ ਘਰ ਤੋਂ ਲੈ ਕੇ ਜਾਂਦਾ ਹੈ ਅਤੇ ਮੇਰਾ ਦੂਜਾ ਛੋਟਾ ਲੜਕਾ ਜਗਤਾਰ ਸਿੰਘ ਉਹ ਵੀ ਵਿਆਹੁਤਾ ਹੈ ਅਤੇ ਉਹ ਕਾਰਪੈਂਟਰ ਦਾ ਕੰਮ ਕਰਦਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਫਿਰ ਪਰਿਵਾਰ ਸਾਹਮਣੇ...
5. ਪੰਜਾਬ ਵਿਚ ਇਕ ਹੋਰ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੇ ਇਕ ਘਰ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮਕਾਨ ਦੀਆਂ ਤਿੰਨ ਛੱਤਾਂ ਉੱਡ ਗਈਆਂ ਅਤੇ ਪੂਰਾ ਇਲਾਕਾ ਕੰਬ ਗਿਆ। ਧਮਾਕੇ ਤੋਂ ਬਾਅਦ ਇਕ ਕਮਰੇ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਣ ਘਰ ਦਾ ਮਾਲਕ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਧਮਾਕੇ ਦੇ ਕਾਰਣਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਵਿਚ ਲਗਭਗ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਦਸੇ ਵਿਚ ਜ਼ਖਮੀ ਹੋਇਆ ਹਰਮੇਲ ਸਿੰਘ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਵਿਚ ਇਕ ਹੋਰ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
6. ਹੋਲੀ ਦੀ ਰਾਤ ਵਾਪਰੀ ਵੱਡੀ ਵਾਰਦਾਤ, ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ
ਹਰਿਆਣਾ ਤੋਂ ਦੁਖ਼ਦ ਸਾਹਮਣੇ ਆਈ ਹੈ। ਇੱਥੇ ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਹੋਲੀ ਦੀ ਰਾਤ ਵਾਪਰੀ। ਮ੍ਰਿਤਕ ਭਾਜਪਾ ਆਗੂ ਦੀ ਪਛਾਣ ਸੁਰਿੰਦਰ ਜਵਾਹਰਾ ਵਜੋਂ ਹੋਈ ਹੈ। ਸੁਰਿੰਦਰ ਸੋਨੀਪਤ ਦੇ ਮੁੰਡਲਾਨਾ ਦਾ ਮੰਡਲ ਪ੍ਰਧਾਨ ਸੀ। ਬੀਤੀ ਰਾਤ ਕਰੀਬ 9.30 ਵਜੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਭਾਜਪਾ ਆਗੂ ਦੇ ਕਤਲ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੋਲੀ ਦੀ ਰਾਤ ਵਾਪਰੀ ਵੱਡੀ ਵਾਰਦਾਤ, ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ
7. ਭਾਰਤੀ ਵਿਦਿਆਰਥਣ ਅਮਰੀਕਾ ਤੋਂ ਹੋਈ self-deports, ਜਾਣੋ ਪੂਰਾ ਮਾਮਲਾ
ਅਮਰੀਕਾ ਤੋਂ ਇਕ ਵੱਡੀ ਖ਼ਬਰ ਆਈ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਦੱਸਿਆ ਹੈ ਕਿ ਕੋਲੰਬੀਆ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਇੱਕ ਭਾਰਤੀ ਵਿਦਿਆਰਥਣ ਦੇਸ਼ ਛੱਡ ਕੇ ਚਲੀ ਗਈ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਨੇ ਕਿਹਾ ਕਿ ਵਿਦਿਆਰਥਣ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸਨੇ ਸੀਬੀਪੀ ਹੋਮ ਐਪ ਦੀ ਵਰਤੋਂ ਕਰਕੇ ਸਵੈ-ਇੱਛਾ ਨਾਲ ਦੇਸ਼ ਨਿਕਾਲਾ ਲੈ ਲਿਆ। ਅਮਰੀਕਾ ਨੇ ਰੰਜਨੀ ਸ਼੍ਰੀਨਿਵਾਸਨ 'ਤੇ ਹਮਾਸ ਦਾ ਸਮਰਥਨ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਉਸਦਾ ਵੀਜ਼ਾ ਰੱਦ ਕਰ ਦਿੱਤਾ ਸੀ। ਵਿਭਾਗ ਨੇ ਕਥਿਤ ਤੌਰ 'ਤੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਰੰਜਨੀ ਆਪਣੇ ਬੈਗ ਨਾਲ ਜੈੱਟਵੇਅ 'ਤੇ ਤੁਰਦੀ ਦਿਖਾਈ ਦੇ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਭਾਰਤੀ ਵਿਦਿਆਰਥਣ ਅਮਰੀਕਾ ਤੋਂ ਹੋਈ self-deports, ਜਾਣੋ ਪੂਰਾ ਮਾਮਲਾ
8. ਖ਼ਰੀਦਦਾਰਾਂ ਦੇ ਉੱਡੇ ਹੋਸ਼! ਨਵੇਂ ਰਿਕਾਰਡ ਪੱਧਰ 'ਤੇ ਪਹੁੰਚੇ Gold Price, ਜਾਣੋ ਵਜ੍ਹਾ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ, ਜਿਸ ਕਾਰਨ ਦੋਵਾਂ ਧਾਤਾਂ ਨੇ ਨਵੇਂ ਰਿਕਾਰਡ ਬਣਾਏ ਹਨ। MCX 'ਤੇ ਸੋਨਾ 88,310 ਰੁਪਏ ਪ੍ਰਤੀ 10 ਗ੍ਰਾਮ ਦੀ ਨਵੀਂ ਸਿਖਰ 'ਤੇ ਪਹੁੰਚ ਗਿਆ, ਜਦੋਂ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਇਹ 3,004.90 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਵਾਧੇ ਨਾਲ MCX 'ਤੇ ਚਾਂਦੀ ਵੀ 1,01,999 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਖ਼ਰੀਦਦਾਰਾਂ ਦੇ ਉੱਡੇ ਹੋਸ਼! ਨਵੇਂ ਰਿਕਾਰਡ ਪੱਧਰ 'ਤੇ ਪਹੁੰਚੇ Gold Price, ਜਾਣੋ ਵਜ੍ਹਾ
9. Team INDIA ਦੇ Champion ਕ੍ਰਿਕਟਰ ਦਾ ਸਨਸਨੀਖੇਜ਼ ਖ਼ੁਲਾਸਾ, ਕਿਹਾ- 'ਮਿਲੀਆਂ ਧਮਕੀਆਂ, ਮਸਾਂ ਲੁਕ ਕੇ...'
ਚੈਂਪੀਅਨਜ਼ ਟਰਾਫੀ 2025 ਭਾਰਤੀ ਖਿਡਾਰੀਆਂ ਲਈ ਇੱਕ ਯਾਦਗਾਰ ਟੂਰਨਾਮੈਂਟ ਸੀ। ਇਸ ਵਾਰ ਟੀਮ ਇੰਡੀਆ ਨੇ ਬਿਨਾਂ ਕੋਈ ਮੈਚ ਹਾਰੇ ਖਿਤਾਬ ਜਿੱਤ ਲਿਆ। ਟਰਾਫੀ ਜਿੱਤਣ ਤੋਂ ਬਾਅਦ ਲਗਭਗ ਸਾਰੇ ਖਿਡਾਰੀ ਭਾਰਤ ਵਾਪਸ ਆ ਗਏ ਹਨ। ਹੁਣ ਟੀਮ ਇੰਡੀਆ ਦੇ ਇਹ ਖਿਡਾਰੀ ਆਈਪੀਐਲ ਵਿੱਚ ਖੇਡਦੇ ਨਜ਼ਰ ਆਉਣਗੇ। ਇਸ ਦੌਰਾਨ, ਇੱਕ ਭਾਰਤੀ ਖਿਡਾਰੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਦਰਅਸਲ, ਇਹ ਖਿਡਾਰੀ 2021 ਦੇ ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦਾ ਹਿੱਸਾ ਸੀ। ਇਹ ਟੂਰਨਾਮੈਂਟ ਇਸ ਖਿਡਾਰੀ ਲਈ ਬਹੁਤ ਮਾੜਾ ਰਿਹਾ, ਜਿਸ ਤੋਂ ਬਾਅਦ ਉਸਨੂੰ ਫ਼ੋਨ 'ਤੇ ਧਮਕੀਆਂ ਮਿਲੀਆਂ ਕਿ ਉਹ ਭਾਰਤ ਵਾਪਸ ਨਾ ਆਵੇ। ਇੰਨਾ ਹੀ ਨਹੀਂ, ਲੋਕਾਂ ਨੇ ਇਸ ਖਿਡਾਰੀ ਦਾ ਪਿੱਛਾ ਵੀ ਕੀਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- Team INDIA ਦੇ Champion ਕ੍ਰਿਕਟਰ ਦਾ ਸਨਸਨੀਖੇਜ਼ ਖ਼ੁਲਾਸਾ, ਕਿਹਾ- 'ਮਿਲੀਆਂ ਧਮਕੀਆਂ, ਮਸਾਂ ਲੁਕ ਕੇ...'
10. ਹੋਲੀ ਦੇ ਰੰਗ 'ਚ ਰੰਗਿਆ ਨਜ਼ਰ ਆਇਆ ਨਿੱਕਾ ਸਿੱਧੂ ਮੂਸੇਵਾਲਾ, ਕਿਊਟਨੈੱਸ ਨੇ ਜਿੱਤਿਆ ਦਿਲ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ। ਸਿੱਧੂ ਮੂਸੇਵਾਲਾ ਦਾ ਆਪਣਾ ਪ੍ਰਸ਼ੰਸਕ ਅਧਾਰ ਹੈ, ਜੋ ਅਜੇ ਵੀ ਉਸਦੇ ਲਈ ਜਿਉਂਦਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਚਰਨ ਕੌਰ ਨੇ ਸਰੋਗੇਸੀ ਰਾਹੀਂ ਉਸਦੇ ਭਰਾ ਨੂੰ ਜਨਮ ਦਿੱਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੋਲੀ ਦੇ ਰੰਗ 'ਚ ਰੰਗਿਆ ਨਜ਼ਰ ਆਇਆ ਨਿੱਕਾ ਸਿੱਧੂ ਮੂਸੇਵਾਲਾ, ਕਿਊਟਨੈੱਸ ਨੇ ਜਿੱਤਿਆ ਦਿਲ
ਕਿਉਂ ਹੋ ਰਹੀ ਸੰਸਦੀ ਹਲਕਿਆਂ ਦੀ ਹੱਦਬੰਦੀ, ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ
NEXT STORY