ਐਂਟਰਟੇਨਮੈਂਟ ਡੈਸਕ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ। ਸਿੱਧੂ ਮੂਸੇਵਾਲਾ ਦਾ ਆਪਣਾ ਪ੍ਰਸ਼ੰਸਕ ਅਧਾਰ ਹੈ, ਜੋ ਅਜੇ ਵੀ ਉਸਦੇ ਲਈ ਜਿਉਂਦਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਚਰਨ ਕੌਰ ਨੇ ਸਰੋਗੇਸੀ ਰਾਹੀਂ ਉਸਦੇ ਭਰਾ ਨੂੰ ਜਨਮ ਦਿੱਤਾ।
ਕਈ ਵਾਰ ਸੋਸ਼ਲ ਮੀਡੀਆ 'ਤੇ ਛੋਟੇ ਸਿੱਧੂ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਪਾ ਕੇ ਬਹੁਤ ਖੁਸ਼ ਹੁੰਦੇ ਹਨ। ਹਾਲ ਹੀ ਵਿੱਚ ਕੁਝ ਅਜਿਹਾ ਹੀ ਹੋਇਆ ਹੈ ਅਤੇ ਸਿੱਧੂ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਦੀ ਹੋਲੀ ਵਾਲੇ ਦਿਨ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਇਆ ਹੈ। ਇਨ੍ਹਾਂ ਤਸਵੀਰਾਂ ਵਿਚ ਨਿੱਕੇ ਸਿੱਧੂ ਨੇ ਚਿੱਟੇ ਰੰਗ ਦਾ ਪਠਾਣੀ ਸੂਟ ਪਾਇਆ ਹੋਇਆ ਹੈ ਅਤੇ ਨਿੱਲੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਨਿੱਕੇ ਸਿੱਧੂ ਦੀਆਂ ਇਨ੍ਹਾਂ ਤਸਵੀਰਾਂ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਆਪਣਾ ਪਿਆਰ ਲੁੱਟਾ ਰਹੇ ਹਨ।
'ਸਿਕੰਦਰ' ਦੀ ਰਿਲੀਜ਼ ਤੋਂ ਪਹਿਲਾਂ ਬਦਲੀ ਸਲਮਾਨ ਦੀ ਲੁੱਕ
NEXT STORY