ਜਲੰਧਰ : ਦੇਸ਼ 'ਚ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਨੇ 14 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ। LPG ਕੀਮਤਾਂ 'ਚ ਇਹ ਵਾਧਾ ਉੱਜਵਲਾ ਸਕੀਮ ਅਤੇ ਆਮ ਖਪਤਕਾਰਾਂ ਦੋਵਾਂ 'ਤੇ ਲਾਗੂ ਹੋਵੇਗਾ। ਭਾਵ ਇਸ ਐਲਾਨ ਤੋਂ ਬਾਅਦ ਉੱਜਵਲਾ ਸਕੀਮ ਤਹਿਤ ਮਿਲਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵਧ ਕੇ 553 ਰੁਪਏ ਹੋ ਜਾਵੇਗੀ ਅਤੇ ਨਾਨ-ਉਜਵਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵਧ ਕੇ 853 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ ਮੋਗਾ ਬਰਨਾਲਾ ਮੁੱਖ ਮਾਰਗ 'ਤੇ ਅੱਜ ਪਿੰਡ ਬੋਡੇ ਕੋਲ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਿਚ ਤਿੰਨ ਦੋਸਤਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਢਾਈ ਦੇ ਵਜੇ ਦੇ ਕਰੀਬ ਤੇਜ਼ ਰਫ਼ਤਾਰ ਕਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਸਵਿਫਟ ਕਾਰ ਸੜਕ ਕਿਨਾਰੇ ਲੱਗੇ ਪੱਥਰ ਨਾਲ ਟਕਰਾਉਣ ਕਾਰਨ ਹਾਦਸੇ ਦੇ ਸ਼ਿਕਾਰ ਹੋ ਗਈ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਤਿੰਨੇ ਨੌਜਵਾਨ ਮੋਗਾ ਦੇ ਪਿੰਡ ਰਣੀਆਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਉਕਤ ਨੌਜਵਾਨ ਪਿੰਡ ਰਣੀਆ ਤੋਂ ਬਿਲਾਸਪੁਰ ਵੱਲ ਜਾ ਰਹੇ ਸਨ ਪਰ ਰਸਤੇ ਵਿਚ ਇਹ ਭਾਣਾ ਵਾਪਰ ਗਿਆ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
ਪੰਜਾਬ 'ਚ ਵੱਡਾ ਹਾਦਸਾ, ਤਿੰਨ ਜਿਗਰੀ ਦੋਸਤਾਂ ਦੀ ਇਕੱਠਿਆਂ ਦੀ ਮੌਤ
ਮੋਗਾ ਬਰਨਾਲਾ ਮੁੱਖ ਮਾਰਗ 'ਤੇ ਪਿੰਡ ਬੋਡੇ ਕੋਲ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਿਚ ਤਿੰਨ ਦੋਸਤਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਢਾਈ ਦੇ ਵਜੇ ਦੇ ਕਰੀਬ ਤੇਜ਼ ਰਫ਼ਤਾਰ ਕਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਸਵਿਫਟ ਕਾਰ ਸੜਕ ਕਿਨਾਰੇ ਲੱਗੇ ਪੱਥਰ ਨਾਲ ਟਕਰਾਉਣ ਕਾਰਨ ਹਾਦਸੇ ਦੇ ਸ਼ਿਕਾਰ ਹੋ ਗਈ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਤਿੰਨੇ ਨੌਜਵਾਨ ਮੋਗਾ ਦੇ ਪਿੰਡ ਰਣੀਆਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਸਮਾਜ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਗੱਡੀ ਵਿਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਉਕਤ ਨੌਜਵਾਨ ਪਿੰਡ ਰਣੀਆ ਤੋਂ ਬਿਲਾਸਪੁਰ ਵੱਲ ਜਾ ਰਹੇ ਸਨ ਪਰ ਰਸਤੇ ਵਿਚ ਇਹ ਭਾਣਾ ਵਾਪਰ ਗਿਆ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਪੁਲਸ ਨੇ ਅਗਵਾ ਹੋਏ ਬੱਚੇ ਨੂੰ ਕੀਤਾ ਬਰਾਮਦ, ਮਾਮਲੇ 'ਚ ਕੀਤੇ ਵੱਡੇ ਖ਼ੁਲਾਸੇ
ਬਰਨਾਲਾ ਦੀ ਝੁੱਗੀ ਬਸਤੀ ਤੋਂ ਅਗਵਾ ਹੋਏ ਬੱਚੇ ਨੂੰ ਪੁਲਸ ਨੇ ਸਹੀ-ਸਲਾਮਤ ਬਰਾਮਦ ਕਰ ਲਿਆ ਹੈ। ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਬੱਚੇ ਨੂੰ ਬਦਮਾਸ਼ ਅਗਵਾ ਕਰਕੇ ਮੱਧ ਪ੍ਰਦੇਸ਼ ਲੈ ਗਏ ਸਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਨਵਾਂਸ਼ਹਿਰ 'ਚ CM ਮਾਨ ਨੇ ਸਕੂਲ ਆਫ਼ ਐਮੀਨੈਂਸ ਦਾ ਕੀਤਾ ਉਤਘਾਟਨ, ਨਸ਼ਿਆਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਨਵਾਂਸ਼ਹਿਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਕੂਲ ਆਫ਼ ਐਮੀਨੈਂਸ ਦਾ ਉਤਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ। ਸ਼ਹੀਦ ਭਗਤ ਸਿੰਘ ਨਗਰ ਵਿਖੇ ਮੁੱਖ ਮੰਤਰੀ ਭਗੰਵਤ ਮਾਨ ਨੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ 5.68 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ 'ਚ ਇਸ ਤਰ੍ਹਾਂ ਦੇ ਲਗਭਗ 350 ਹੋਰ ਸ਼ਾਨਦਾਰ ਸਰਕਾਰੀ ਸਕੂਲ ਬੱਚਿਆਂ ਨੂੰ ਸਮਰਪਿਤ ਕੀਤੇ ਗਏ। ਜਿਸ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਬੇਹੱਦ ਸ਼ਾਨਦਾਰ ਇਹ ਸਕੂਲ ਸਿੱਖਿਆ ਦੇ ਨਾਲ-ਨਾਲ ਸਹੂਲਤਾਂ 'ਚ ਵੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣਗੇ। ਸੂਬੇ ਦੇ ਵਿਦਿਆਰਥੀਆਂ ਨੂੰ ਕੁਆਲਿਟੀ ਸਿੱਖਿਆ ਦੇਣ ਲਈ ਸਾਡੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਜਲਦ ਹੀ ਸਿੱਖਿਆ ਦੇ ਖੇਤਰ 'ਚ ਪੰਜਾਬ ਇੱਕ ਮੋਹਰੀ ਸੂਬਾ ਬਣੇਗਾ। ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਦੌਰਾਨ ਭਗਵੰਤ ਮਾਨ ਅਤੇ ਮਨੀਸ਼ ਸਿਸੋਸੀਆ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਜਿੱਥੇ ਭਗਵੰਤ ਮਾਨ ਨੇ ਪੜ੍ਹਾਈ 'ਤੇ ਅਧਿਆਪਕਾਂ ਕੋਲੋਂ ਫੀਡਬੈਕ ਲਈ, ਉਥੇ ਹੀ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਵੀ ਦਿੱਤੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਕਬੱਡੀ ਦੇ ਚੋਟੀ ਦੇ ਖਿਡਾਰੀ ਸੁਖਜੀਤ ਟਿੱਬਾ ਦੀ ਮੌਤ
ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਵਿਚਲੇ ਕਬੱਡੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਟਿੱਬਾ ਦੇ ਉੱਘੇ ਕਬੱਡੀ ਖਿਡਾਰੀ ਅਤੇ ਪੁਲਸ ਦੇ ਰਿਟਾਇਰਡ ਏ. ਐੱਸ. ਆਈ. ਸੁਖਜੀਤ ਸਿੰਘ ਉਰਫ਼ ਕਾਲਾ ਦੀ ਅੱਜ ਸਵੇਰੇ ਅਚਾਨਕ ਮੌਤ ਹੋਣ ਦੀ ਖ਼ਬਰ ਹੈ। ਉਹ 55 ਸਾਲਾਂ ਦੇ ਸਨ। ਉਹ ਕਬੱਡੀ ਦੇ ਮਹਾਨ ਖਿਡਾਰੀ ਰਤਨ ਸਿੰਘ ਰੱਤੂ ਦੇ ਸਪੁੱਤਰ ਸਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਜ਼ਮੀਨਾਂ ਨਾ ਦੇਣ ਦਾ ਐਲਾਨ
ਸਰਕਾਰ ਵੱਲੋਂ ਤਜਵੀਜ਼ ਕੀਤੀ ਗਈ ਦਸਮੇਸ਼ ਨਹਿਰ ਸਬੰਧੀ ਆਰੰਭੀ ਜਨਤਕ ਸੁਣਵਾਈ ਤਹਿਤ ਇਸ ਖੇਤਰ ਦੇ 9 ਪਿੰਡਾਂ ਮੱਛਲੀ ਖੁਰਦ, ਗਿੱਦਡਪੁਰ, ਸੋਏਮਾਜਰਾ, ਪੱਤੜਾਂ, ਚਡਿਆਲਾ ਸੂਦਾਂ, ਤਸੌਲੀ, ਦੇਵੀਨਗਰ (ਅਬਰਾਵਾਂ), ਮਾਣਕਪੁਰ ਅਤੇ ਉੱਚਾ ਖੇਡਾ ਦੀ ਇਕੱਤਰਤਾ ਅਬਰਾਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਸਮੁੱਚੇ ਪਿੰਡਾਂ ਦੇ 200 ਤੋਂ ਵੱਧ ਕਿਸਾਨ ਹਾਜ਼ਰ ਸਨ। ਇਸ ਮੌਕੇ ਜਲ ਸਰੋਤ ਵਿਭਾਗ ਦੇ ਐਕਸ਼ੀਅਨ ਮਨਦੀਪ ਸਿੰਘ ਚਾਹਲ, ਐੱਸ. ਡੀ. ਓ. ਸਾਗਰ ਲਾਬਾਂ, ਐੱਸ. ਡੀ. ਓ. ਮੁਕਲ ਅਗਰਵਾਲ, ਜ਼ਿਲੇਦਾਰ ਹਰਪ੍ਰੀਤ ਸਿੰਘ, ਏ. ਆਰ. ਸੀ. ਸਤੀਸ਼ ਕੁਮਾਰ, ਕੋਮਲ ਮੱਟੂ, ਪਟਵਾਰੀ ਗਗਨਪ੍ਰੀਤ ਸਿੰਘ, ਸੁਖਜੀਤ ਸਿੰਘ, ਚਾਣਕਿਆ, ਟਿੱਕਾ ਸਿੰਘ ਅਤੇ ਨਹਿਰ ਲਈ ਸਮੁੱਚਾ ਸਮਾਜਿਕ ਪ੍ਰਭਾਵ ਮੁਲਾਂਕਣ ਅਤੇ ਹੁਣ ਜਨਤਕ ਸੁਣਵਾਈ ਕਰ ਰਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜਿਕ ਪ੍ਰਭਾਵ ਮੁਲਾਂਕਣ ਅਥਾਰਿਟੀ ਅਤੇ ਮਾਨਵ ਵਿਗਿਆਨ ਵਿਭਾਗ ਦੇ ਚੇਅਰਪਰਸਨ ਪ੍ਰੋ. ਜੇ. ਐੱਸ. ਸ਼ੇਰਾਵਤ ਦੀ ਅਗਵਾਈ ਹੇਠਲੀ ਸਮੁੱਚੀ ਟੀਮ ਹਾਜ਼ਰ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਮਹਿੰਗਾਈ ਦਾ ਵੱਡਾ ਝਟਕਾ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ
ਦੇਸ਼ 'ਚ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਨੇ 14 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ। LPG ਕੀਮਤਾਂ 'ਚ ਇਹ ਵਾਧਾ ਉੱਜਵਲਾ ਸਕੀਮ ਅਤੇ ਆਮ ਖਪਤਕਾਰਾਂ ਦੋਵਾਂ 'ਤੇ ਲਾਗੂ ਹੋਵੇਗਾ। ਭਾਵ ਇਸ ਐਲਾਨ ਤੋਂ ਬਾਅਦ ਉੱਜਵਲਾ ਸਕੀਮ ਤਹਿਤ ਮਿਲਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵਧ ਕੇ 553 ਰੁਪਏ ਹੋ ਜਾਵੇਗੀ ਅਤੇ ਨਾਨ-ਉਜਵਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵਧ ਕੇ 853 ਰੁਪਏ ਹੋ ਜਾਵੇਗੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੈਟਰੋਲ-ਡੀਜ਼ਲ 'ਤੇ ਸਰਕਾਰ ਨੇ 2 ਰੁਪਏ ਵਧਾਈ ਐਕਸਾਈਜ਼ ਡਿਊਟੀ, 8 ਅਪ੍ਰੈਲ ਤੋਂ ਹੋਵੇਗੀ ਲਾਗੂ
ਅੱਜ ਯਾਨੀ ਸੋਮਵਾਰ 7 ਅਪ੍ਰੈਲ ਨੂੰ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ 'ਤੇ ਐਕਸਾਈਜ਼ ਡਿਊਟੀ 'ਚ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਐਲਾਨ ਕੀਤਾ ਹੈ। ਵਿੱਤ ਮੰਤਰਾਲੇ ਦੇ ਮਾਲ ਵਿਭਾਗ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਐਕਸਾਈਜ਼ ਡਿਊਟੀ ਵਿੱਚ ਇਹ ਵਾਧਾ 8 ਅਪ੍ਰੈਲ, 2025 ਤੋਂ ਲਾਗੂ ਹੋਵੇਗਾ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਅਮਰੀਕਾ ਦਾ ਵੱਡਾ ਦਾਅਵਾ, ਟੈਰਿਫ ਤੋਂ ਡਰੇ 50 ਤੋਂ ਵੱਧ ਦੇਸ਼ ਕਰਨਾ ਚਾਹੁੰਦੇ ਨੇ ਟਰੰਪ ਨਾਲ ਗੱਲ
ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੇਂ ਟੈਰਿਫ ਲਗਾਏ ਜਾਣ ਤੋਂ ਬਾਅਦ ਵਪਾਰਕ ਗੱਲਬਾਤ ਸ਼ੁਰੂ ਕਰਨ ਲਈ 50 ਤੋਂ ਵੱਧ ਦੇਸ਼ਾਂ ਨੇ ਵ੍ਹਾਈਟ ਹਾਊਸ ਨਾਲ ਸੰਪਰਕ ਕੀਤਾ ਹੈ। ਹਾਲ ਹੀ ਵਿੱਚ ਅਮਰੀਕੀ ਸ਼ੇਅਰ ਬਾਜ਼ਾਰ ਟੈਰਿਫ ਕਾਰਨ ਬੁਰੀ ਤਰ੍ਹਾਂ ਡਿੱਗ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਸਵੇਰੇ 6.30 ਵਜੇ ਤੋਂ ਲੱਗਣਗੇ ਸਕੂਲ, ਬਦਲ ਗਿਆ ਸਕੂਲਾਂ ਦਾ ਸਮਾਂ
ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਚੱਲਦੇ ਸਰਕਾਰ ਨੇ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਸਕੂਲਾਂ ਦੇ ਸਮੇਂ ਵਿਚ ਬਦਲਾਅ ਕਰ ਦਿੱਤਾ ਹੈ। ਹੁਣ 7 ਅਪ੍ਰੈਲ 2025 ਤੋਂ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਸਵੇਰੇ 6.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਲੱਗਣਗੇ। ਇਹ ਕਦਮ ਬਿਹਾਰ ਦੇ ਸਿੱਖਿਆ ਵਿਭਾਗ ਵਲੋਂ ਲੂ ਅਤੇ ਵਧੇਰੇ ਗਰਮੀ ਤੋਂ ਬੱਚਿਆਂ ਦੀ ਸੁਰੱਖਿਆ ਲਈ ਚੁੱਕਿਆ ਗਿਆ ਹੈ। ਗਰਮੀ ਦੇ ਵੱਧਦੇ ਅਸਰ ਨੂੰ ਵੇਖਦੇ ਹੋਏ ਇਹ ਨਵਾਂ ਟਾਈਮ ਟੇਬਲ ਸੋਮਵਾਰ ਯਾਨੀ ਕਿ ਅੱਜ ਤੋਂ ਲਾਗੂ ਹੋਵੇਗਾ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਹੈੱਡ ਤੇ ਅਭਿਸ਼ੇਕ ਨੂੰ 'DSP' ਨੇ ਕੀਤਾ 'ਅਰੈਸਟ'! SRH ਨੂੰ ਫਿਰ ਲੱਗਾ ਕਰਾਰਾ ਝਟਕਾ
ਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦਾ ਬੌਰਾ ਦੌਰ ਜਾਰੀ ਹੈ। ਆਈਪੀਐਲ 2025 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਰਹੇ ਹੈੱਡ ਅਤੇ ਅਭਿਸ਼ੇਕ ਨੂੰ ਹੈਦਰਾਬਾਦ 'ਚ 'ਅਰੈਸਟ' ਕਰ ਲਿਆ ਗਿਆ, ਉਹ ਵੀ ਹੈਦਰਾਬਾਦ ਪੁਲਿਸ ਦੇ ਇੱਕ ਡੀਐਸਪੀ ਵਲੋਂ। ਜੀ ਹਾਂ, ਇਨ੍ਹਾਂ ਦੋਵਾਂ ਨਾਲ ਅਜਿਹਾ ਹੋਇਆ ਹੈ, ਪਰ ਉਨ੍ਹਾਂ ਦੀ 'ਗ੍ਰਿਫ਼ਤਾਰੀ' ਮੈਦਾਨ ਦੇ ਬਾਹਰ ਨਹੀਂ, ਸਗੋਂ ਮੈਦਾਨ ਦੇ ਅੰਦਰ ਹੋਈ ਹੈ। ਗੱਲ ਇਹ ਹੈ ਕਿ ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਵਿੱਚ ਵੀ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਦੇ ਬੱਲੇ ਕੰਮ ਨਹੀਂ ਆਏ ਅਤੇ ਕਾਵਿਆ ਮਾਰਨ ਦੀ ਟੀਮ ਦੇ ਇਨ੍ਹਾਂ ਦੋਵਾਂ ਸਟਾਰ ਬੱਲੇਬਾਜ਼ਾਂ ਨੂੰ ਹੈਦਰਾਬਾਦ ਦੇ DSP ਮੁਹੰਮਦ ਸਿਰਾਜ ਨੇ ਆਊਟ ਕਰ ਦਿੱਤਾ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਵਧ ਗਈ ਐਕਸਾਈਜ਼ ਡਿਊਟੀ , ਜਾਣੋ ਕਿੰਨਾ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ
NEXT STORY