ਜਲੰਧਰ (ਬਿਊਰੋ) : ਲੋਕ ਸਭਾ ਹਲਕਾ ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਵਿਚ 9 ਅਤੇ 10 ਤਾਰੀਖ਼ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਹੋਏ ਪੱਤਰ ਵਿਚ ਕਿਹਾ ਗਿਆ ਹੈ ਕਿ 10 ਮਈ ਨੂੰ ਜਲੰਧਰ ਵਿਖੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਸੰਬੰਧੀ 9 ਮਈ ਨੂੰ ਪੋਲਿੰਗ ਬੂਥਾਂ ਦੀ ਤਿਆਰੀ ਕੀਤੀ ਜਾਣੀ ਹੈ। ਉਥੇ ਹੀ ਲੁਧਿਆਣਾ ਦੇ ਹੈਬੋਵਾਲ ਇਲਾਕੇ ’ਚ ਸਥਿਤ ਜੋਗਿੰਦਰ ਨਗਰ ’ਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ...
ਪੰਜਾਬ ਸਰਕਾਰ ਵਲੋਂ 9 ਤੇ 10 ਤਾਰੀਖ਼ ਨੂੰ ਸਕੂਲਾਂ ਤੇ ਕਾਲਜਾਂ ’ਚ ਛੁੱਟੀ ਦਾ ਐਲਾਨ
ਲੋਕ ਸਭਾ ਹਲਕਾ ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਵਿਚ 9 ਅਤੇ 10 ਤਾਰੀਖ਼ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਹੋਏ ਪੱਤਰ ਵਿਚ ਕਿਹਾ ਗਿਆ ਹੈ ਕਿ 10 ਮਈ ਨੂੰ ਜਲੰਧਰ ਵਿਖੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਸੰਬੰਧੀ 9 ਮਈ ਨੂੰ ਪੋਲਿੰਗ ਬੂਥਾਂ ਦੀ ਤਿਆਰੀ ਕੀਤੀ ਜਾਣੀ ਹੈ।
ਲੁਧਿਆਣਾ ’ਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲ਼ੀਆਂ ਮਾਰ ਕੇ ਕਤਲ
ਲੁਧਿਆਣਾ ਦੇ ਹੈਬੋਵਾਲ ਇਲਾਕੇ ’ਚ ਸਥਿਤ ਜੋਗਿੰਦਰ ਨਗਰ ’ਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦਿੱਲੀ 'ਚ ਪਹਿਲਵਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਕਿਸਾਨਾਂ ਨੇ ਤੋੜੇ ਬੈਰੀਕੇਡ
ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਕਿਸਾਨਾਂ ਨੇ ਪੁਲਸ ਬੈਰੀਕੇਡ ਤੋੜ ਦਿੱਤੇ। ਹਾਲਾਂਕਿ ਦਿੱਲੀ ਪੁਲਸ ਨੇ ਪ੍ਰਦਰਸ਼ਨ ਸਥਾਨ 'ਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਇਨਕਾਰ ਕੀਤਾ।
ਬੂਥ ਕੈਪਚਰਿੰਗ ਵਾਲੇ ਬਿਆਨ ’ਤੇ ਬੋਲੇ ਅਮਨ ਅਰੋੜਾ, ਝਾੜਾਂ ਤੋਂ ਬਚਣ ਲਈ ਗਰਾਊਂਡ ਤਿਆਰ ਕਰ ਰਹੇ ਚੰਨੀ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਵਲੋਂ ਬੂਥ ਕੈਪਚਰਿੰਗ ਦੇ ਖਦਸ਼ੇ ਨੂੰ ਲੈ ਕੇ ਦਿੱਤੇ ਬਿਆਨ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਮਾਲੇਰਕੋਟਲਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 8 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਟਿੱਪਰ ਨੇ ਦਰੜਿਆ
ਅੱਜ ਸਵੇਰੇ 10 ਵਜੇ ਦੇ ਕਰੀਬ ਸਥਾਨਕ ਨਾਭਾ-ਪਟਿਆਲਾ ਮੁੱਖ ਮਾਰਗ ‘ਤੇ ਬਣ ਰਹੇ ਦਿੱਲੀ ਤੋਂ ਜੰਮੂ ਕਟੜਾ ਰੋਡ ਦੇ ਪੁਲ ਹੇਠਾਂ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇੱਕ ਗਰਭਵਤੀ ਔਰਤ ਸਮੇਤ ਉਸਦੇ ਪੇਟ ‘ਚ ਪਲ ਰਹੇ ਕਰੀਬ 8 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਮੋਟਰਸਾਇਕਲ ਚਲਾ ਰਹੇ ਉਕਤ ਮ੍ਰਿਤਕ ਔਰਤ ਦਾ ਪਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਆਸਾਮ ਦੀ ਮਹਿਲਾ IAS ਅਧਿਕਾਰੀ ਗ੍ਰਿਫ਼ਤਾਰ, 105 ਕਰੋੜ ਦੇ ਘਪਲੇ ਮਾਮਲੇ 'ਚ ਸੀ ਫ਼ਰਾਰ
ਆਸਾਮ ਦੀ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ 'ਚ 105 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ 'ਚ ਆਸਾਮ ਦੀ ਵਿਜੀਲੈਂਸ ਟੀਮ ਨੇ ਸੋਮਵਾਰ ਨੂੰ ਅਜਮੇਰ ਪੁਲਸ ਦੀ ਮਦਦ ਨਾਲ ਮੁਅੱਤਲ ਮਹਿਲਾ IAS ਅਧਿਕਾਰੀ ਸੇਵਾਲੀ ਦੇਵੀ ਸ਼ਰਮਾ ਸਮੇਤ ਤਿੰਨ ਲੋਕਾਂ ਨੂੰ ਅਜਮੇਰ ਦੇ ਇਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ।
ਗੁਜਰਾਤ 'ਚ ਬਾਈਕ ਸਵਾਰ ਹਮਲਾਵਰਾਂ ਵਲੋਂ ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ
ਗੁਜਰਾਤ ਦੇ ਵਲਸਾੜ ਜ਼ਿਲ੍ਹੇ 'ਚ ਇਕ ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸੋਮਵਾਰ ਸਵੇਰੇ ਉਸ ਸਮੇਂ ਵਾਪਰੀ, ਜਦੋਂ ਭਾਜਪਾ ਨੇਤਾ ਸ਼ੈਲੇਸ਼ ਪਟੇਲ ਆਪਣੀ ਪਤਨੀ ਨਾਲ ਮੰਦਰ ਦੇ ਦਰਸ਼ਨ ਕਰਨ ਗਏ ਸਨ। ਉਹ ਮੰਦਰ ਦੇ ਬਾਹਰ ਆਪਣੀ SUV ਕੋਲ ਪਤਨੀ ਦੇ ਵਾਪਸ ਪਰਤਣ ਦੀ ਉਡੀਕ ਕਰ ਰਹੇ ਸਨ ਤਾਂ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਵਰ੍ਹਾ ਦਿੱਤੀਆਂ।
PM ਕੇਅਰਜ਼ ਫੰਡ ਨੂੰ 535 ਕਰੋੜ ਰੁਪਏ ਦਾ ਮਿਲਿਆ ਵਿਦੇਸ਼ੀ ਦਾਨ... ਤਿੰਨ ਸਾਲਾਂ ਦੇ ਪੂਰੇ ਰਿਕਾਰਡ 'ਤੇ ਇਕ ਨਜ਼ਰ
ਕੋਰੋਨਾ ਮਹਾਮਾਰੀ ਦੌਰਾਨ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਦੇ ਨਾਗਰਿਕ ਸਹਾਇਤਾ ਅਤੇ ਸੰਕਟਕਾਲੀਨ ਸਥਿਤੀਆਂ ਵਿੱਚ ਰਾਹਤ ਫੰਡ (ਪੀਐਮ ਕੇਅਰਜ਼ ਫੰਡ) ਨੂੰ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 535.44 ਕਰੋੜ ਰੁਪਏ ਦਾ ਵਿਦੇਸ਼ੀ ਦਾਨ ਮਿਲਿਆ ਹੈ।
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਪੁਲਸ ਨੇ ਸੂਬੇ ਭਰ ’ਚ ਵਧਾਈ ਸੁਰੱਖਿਆ
NEXT STORY