ਫਤਿਹਗੜ੍ਹ ਸਾਹਿਬ (ਬਕਸ਼ੀ) — ਇਤਿਹਾਸਕ ਤੇ ਧਾਰਮਿਕ ਸ਼ਹਿਰ ਫਤਿਹਗੜ੍ਹ ਸਾਹਿਬ ਨੂੰ ਟੂਰਿਸਟ ਸਰਕਟ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ। ਇਹ ਗੱਲ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨਕਾਲ ਦੌਰਾਨ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਨਾਗਰਾ ਵਲੋਂ ਚੁੱਕੇ ਸਵਾਲ ਦੇ ਜਵਾਬ 'ਚ ਕਹੇ।
ਸਿੱਧੂ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਨੂੰ ਟੂਰਿਸਟ ਸਰਕਟ ਦੇ ਤੌਰ 'ਤੇ ਵਿਕਸਿਤ ਕਰਨ ਲਈ ਇਥੋਂ ਦੀ ਇਤਿਹਾਸਕ ਤੇ ਧਾਰਮਿਕ ਇਮਾਰਤੰ ਦਾ ਕਾਰਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੈਰ ਮੰਤਰਾਲੇ ਦੀ ਸਵਦੇਸ਼ ਦਸ਼ਰਨ (ਹੈਰੀਟੇਜ ਸਰਕਟ) ਸਕੀਮ ਦੇ ਅਧੀਨ ਮੁਗਲ ਸਰਕਟ ਅਧੀਨ ਵੀ ਆਮ ਖਾਸ ਬਾਗ ਨੂੰ ਵਿਕਸਿਤ ਕੀਤੇ ਜਾਣ ਦੀ ਯੋਜਨਾ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ, ਰੋਜ਼ਾ ਸਰੀਫ ਤੇ ਜਗਤੇਸ਼ਵਰੀ ਮੰਦਰ, ਜੋ ਕਿ ਧਾਰਮਿਕ ਤੇ ਇਤਿਹਾਸਕ ਮਹੱਤਵ ਰੱਖਦੇ ਹਨ, ਨੂੰ ਵੀ ਵਿਕਸਿਤ ਕੀਤਾ ਜਾਵੇਗਾ।
ਨਹਿਰੀ ਵਿਭਾਗ ਦੀ ਪੋਲ ਖੋਲਦੇ ਸੰਗਰੂਰ ਦੇ ਰਜਵਾਹੇ ਅਤੇ ਡਰੇਨਾਂ (ਵੀਡੀਓ)
NEXT STORY