ਗਿੱਦੜਬਾਹਾ (ਸੰਧਿਆ) : ਨੈਸ਼ਨਲ ਹਾਈਵੇ ਨੰਬਰ 15 'ਤੇ ਸਥਿਤ ਪਿੰਡ ਬਹਿਮਣ ਦਿਵਾਨਾ ਕੋਲ ਸ਼ਨੀਵਾਰ ਦੀ ਸਵੇਰੇ ਕਰੀਬ 3:55 ਵਜੇ ਇਕ ਟਰੈਕਟਰ-ਟਰਾਲੀ ਜਦੋਂ ਗਿੱਦੜਬਾਹਾ ਵੱਲ ਆ ਰਹੀ ਸੀ ਤਾਂ ਪਿੱਛੋਂ ਹੀ ਆ ਰਹੇ ਇਕ ਤੇਜ਼ ਕੈਂਟਰ ਚਾਲਕ ਨੇ ਟਰੈਕਟਰ-ਟਰਾਲੀ 'ਚ ਟੱਕਰ ਮਾਰ ਦਿੱਤੀ, ਹਾਦਸੇ 'ਚ ਟ੍ਰੈਕਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਕੈਂਟਰ ਚਾਲਕ ਵੀ ਗੰਭੀਰ ਰੂਪ 'ਚ ਫੱਟੜ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਚਕਨਾਚੂਰ ਹੋ ਗਏ।
ਜਾਣਕਾਰੀ ਦਿੰਦੇ ਹੋਏ ਸ੍ਰੀ ਰਾਮ ਨਾਟਕ ਕਲੱਬ ਦੇ ਉਪ ਪ੍ਰਧਾਨ ਬਾਬੂ ਰਾਮ ਮਾਰਬਲ ਨੇ ਦੱਸਿਆ ਕਿ ਉਨ੍ਹਾਂ ਦਾ ਜੀਜਾ ਦਿਵਾਨ ਚੰਦ (46) ਪੁੱਤਰ ਬਾਬੂ ਰਾਮ ਵਾਸੀ ਅਗਰਵਾਲ ਕਾਲੋਨੀ, ਬਠਿੰਡਾ ਆਪਣੇ ਟਰੈਕਟਰ ਟਰਾਲੀ ਨੰਬਰ ਪੀ.ਬੀ 03 ਬੀ 9130 'ਤੇ ਸਵਾਰ ਹੋ ਕੇ ਬਠਿੰਡਾ ਦੀ ਇਕ ਇੰਟਰਲਾਕ ਟਾਈਲ ਫੈਕਟਰੀ ਤੋਂ ਟਾਈਲਾਂ ਲੈ ਕੇ ਗਿੱਦੜਬਾਹਾ ਆ ਰਿਹਾ ਸੀ ਕਿ ਬਠਿੰਡਾ ਵਾਲੇ ਪਾਸਿਉਂ ਹੀ ਆਉਣ ਵਾਲੇ ਇਕ ਕੈਂਟਰ ਪੀ.ਬੀ 10 ਸੀ.ਯੂ 1147 ਦੇ ਚਾਲਕ ਨੇ ਪਿੱਛੋਂ ਤੇਜ਼ ਗਤੀ ਨਾਲ ਟਰੈਕਟਰ ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ।
ਉਕਤ ਭਿਆਨਕ ਟੱਕਰ ਵਿਚ ਜਿੱਥੇ ਦੋਵੇਂ ਵਾਹਨ ਚਕਨਾਚੂਰ ਹੋ ਗਏ ਉਥੇ ਹੀ ਉਨ੍ਹਾਂ ਦੇ ਜੀਜਾ ਦਿਵਾਨ ਚੰਦ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕੈਂਟਰ ਚਾਲਕ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮੌਕੇ 'ਤੇ ਬੱਲੂਆਣਾ ਪੁਲਸ ਚੌਂਕੀ ਦੇ ਇੰਚਾਰਜ ਕ੍ਰਿਸ਼ਨ ਨੇ ਪੁਲਸ ਟੀਮ ਅਤੇ ਲੋਕਾਂ ਦੀ ਮਦਦ ਨਾਲ ਮ੍ਰਿਤਕ ਦਿਵਾਨ ਚੰਦ ਅਤੇ ਕੈਂਟਰ ਚਾਲਕ ਨੂੰ ਕੱਢਵਾ ਕੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਕੈਂਟਰ ਚਾਲਕ ਦੀ ਪਹਿਚਾਣ ਕੇਵਲ ਸਿੰਘ ਪੁੱਤਰ ਦਸੌਧਾ ਸਿੰਘ ਵਾਸੀ ਸ਼ਿਮਲਾ ਪੁਰੀ, ਲੁਧਿਆਣਾ ਵਜੋਂ ਹੋਈ ਹੈ।
ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਫਰੀਦਕੋਟ ਲੱਗਾ ਫ੍ਰੀ ਮੈਡੀਕਲ ਚੈੱਕਅਪ
NEXT STORY