ਅਬੋਹਰ (ਸੁਨੀਲ) : ਬੀਤੀ ਸ਼ਾਮ ਨੇੜਲੇ ਪਿੰਡ ਪੰਨੀਵਾਲਾ ’ਚ ਇਕ ਬੱਚੇ ਦੀ ਟਰੈਕਟਰ ਹੇਠਾਂ ਦਬਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ ਗਈ ਹੈ।ਜਾਣਕਾਰੀ ਅਨੁਸਾਰ ਮੰਗਾ ਪੁੱਤਰ ਸੁਖਦਰਸ਼ਨ ਉਮਰ ਕਰੀਬ 11 ਸਾਲ ਜਿਹੜਾ ਕਿ ਚੌਥੀ ਜਮਾਤ ਦਾ ਵਿਦਿਆਰਥੀ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੀ ਸਾਦਗੀ ਮੁੜ ਚਰਚਾ ’ਚ, ਵਰਕਰਾਂ ਦਾ ਇਕੱਠ ਵੇਖ ਮਿਲਣ ਲਈ ਟੱਪੇ ਬੈਰੀਕੇਡ
ਬੀਤੇ ਦਿਨੀਂ ਉਸ ਦਾ ਪਿਤਾ ਤੇ ਦਾਦਾ ਪਿੰਡ ਦੇ ਹੀ ਇਕ ਜ਼ਿੰਮੀਦਾਰ ਰਾਜਿੰਦਰ ਕੁਮਾਰ ਦੇ ਖੇਤ ’ਚ ਕੰਮ ਕਰ ਰਹੇ ਸੀ ਤਾਂ ਇਸੇ ਦੌਰਾਨ ਉੱਥੇ ਖੜ੍ਹੇ ਟਰੈਕਟਰ ਤੇ ਮੰਗਾ ਵੀ ਬੈਠ ਕੇ ਖੇਡਣ ਲੱਗਾ ਅਤੇ ਖੇਡਦੇ-ਖੇਡਦੇ ਹੀ ਉਸ ਨੇ ਟਰੈਕਟਰ ਦੇ ਟੂਲਬਾਕਸ ’ਚ ਰਖੀ ਚਾਬੀ ਚੁੱਕੀ ਅਤੇ ਟਰੈਕਟਰ ਤੇ ਲਾ ਦਿੱਤੀ ਜਿਸ ਨਾਲ ਟਰੈਕਟਰ ਸਟਾਰਟ ਹੋ ਕੇ ਖੇਤ ’ਚ ਬਣੀ ਡਿੱਗੀ ’ਚ ਜਾ ਡਿੱਗਿਆ, ਜਿਸ ਨਾਲ ਮੰਗਾ ਦੀ ਟਰੈਕਟਰ ਹੇਠਾਂ ਦਬਣ ਕਾਰਨ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮੰਗਾ ਆਪਣੀ ਦੋ ਭੈਣਾਂ ਦਾ ਇਕੋ ਭਰਾ ਸੀ।
ਇਹ ਵੀ ਪੜ੍ਹੋ : ਮੋਗਾ ’ਚ ਦਰਦਨਾਕ ਹਾਦਸਾ, ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਢਾਈ ਸਾਲਾ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਾਰੀ ਛਾਲ
ਜ਼ਮੀਨ ਮੁਆਵਜ਼ੇ ਨਾਲ ਜੁੜੇ ਮਾਮਲੇ ’ਚ ਹਾਈ ਕੋਰਟ ਨੇ ਕੇਂਦਰ ਅਤੇ ਐੱਨ. ਐੱਚ. ਏ. ਆਈ. ਤੋਂ ਮੰਗਿਆ ਜਵਾਬ
NEXT STORY