ਭਵਾਨੀਗੜ੍ਹ (ਵਿਕਾਸ): ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਦੇਸ਼ ਦਾ ਕਿਸਾਨ ਦਿੱਲੀ ਦੀ ਹਿੱਕ ’ਤੇ ਬੈਠ ਕੇ ਅੰਦੋਲਨ ਕਰ ਰਿਹਾ ਹੈ। ਉੱਥੇ ਹੀ ਸੰਘਰਸ਼ ’ਤੇ ਬੈਠੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਦੀ ਖ਼ਾਤਰ ਬਰਨਾਲਾ ਜ਼ਿਲ੍ਹਾ ਦੇ ਕਸਬਾ ਧਨੌਲਾ ਨੇੜਲੇ ਪੈਂਦੇ ਪਿੰਡ ਰਸੂਲਪੁਰ, ਫਰਵਾਹੀ ਦੇ ਦੋ ਕਿਸਾਨ ਅਨੋਖਾ ਤਰੀਕਾ ਅਪਣਾ ਕੇ ਆਪਣੇ ਟਰੈਕਟਰ ਨੂੰ ਰਿਵਰਸ (ਬੈਕ) ਗੇਅਰ ’ਚ ਪਾ ਕੇ ਦਿੱਲੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਪਿੰਡ ਫੱਗੂਵਾਲਾ ਵਿਖੇ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਮੋਰਚੇ ’ਚ ਬੈਠੇ ਇਕ ਹੋਰ ਕਿਸਾਨ ਦੀ ਹੋਈ ਮੌਤ
ਇੱਥੇ ਫੱਗੂਵਾਲਾ ਗੁਰਦੁਆਰਾ ਸਾਹਿਬ ਵਿਖੇ ਰਾਤ ਕੱਟਣ ਉਪਰੰਤ ਦਿੱਲੀ ਨੂੰ ਰਵਾਨਾ ਹੋਣ ਮੌਕੇ ਕਿਸਾਨ ਗੁਰਚਰਨ ਸਿੰਘ ਚੰਨਾ ਅਤੇ ਹਰਬੰਸ ਸਿੰਘ ਬਾਬਾ ਨੇ ਦੱਸਿਆ ਕਿ ਉਹ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦਾ ਹੌਂਸਲਾ ਵਧਾਉਣ ਅਤੇ ਲਾਗੂ ਕੀਤੇ ਮਾਰੂ ਨਵੇਂ ਕਾਨੂੰਨਾਂ ਖਿਲਾਫ਼ ਰੋਸ ਜਾਹਰ ਕਰਦਿਆਂ ਆਪਣੇ ਪਿੰਡ ਤੋਂ ਟਰੈਕਟਰ ਨੂੰ ਬੈਕ ਗੇਅਰ ਵਿਚ ਦਿੱਲੀ ਲਿਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਕ ਗਿਅਰ ਲਾਉਣ ਦਾ ਮਤਲਬ ਮੋਦੀ ਸਰਕਾਰ ਦਾ ਬੈਕ ਗੇਅਰ ਪਾ ਕੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਮਜਬੂਰ ਕਰਨਾ ਹੈ। ਉਹ ਦਿੱਲੀ ਦੇ ਸਾਰੇ ਬਾਰਡਰਾਂ ’ਤੇ ਬੈਕ ਗੇਅਰ ਪਾ ਕੇ ਹੀ ਟਰੈਕਟਰ ਲਿਜਾਣਗੇ ਅਤੇ ਜਦੋਂ ਤੱਕ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਨਹÄ ਕੀਤਾ ਜਾਂਦਾ ਉਨ੍ਹਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਦਿੱਲੀ ਰਵਾਨਾ ਹੋਣ ਮੌਕੇ ਪਿੰਡ ਫੱਗੂਵਾਲਾ ਦੇ ਗੁਰੂ ਘਰ ਵਿਖੇ ਟਰੈਕਟਰ ਚਾਲਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਗਿਆਨੀ ਭਗਵਾਨ ਸਿੰਘ ਵੱਲੋਂ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ: ਮੁੱਦਕੀ ਦੇ ਨਿਸ਼ਾਨ ਸਿੰਘ ਨੇ ਮਲੇਸ਼ੀਆ ’ਚ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ
ਆਰਥਿਕ ਤੌਰ ’ਤੇ ਕਮਜ਼ੋਰ ਧੀਆਂ ਨੂੰ ਪੰਜਾਬ ਸਰਕਾਰ ਵਲੋਂ 39 ਕਰੋੜ ਰੁਪਏ ਦਾ ‘ਆਸ਼ੀਰਵਾਦ’
NEXT STORY