ਪੋਜੇਵਾਲ (ਸੜੋਆ), (ਕਟਾਰੀਆ, ਕਿਰਨ)- ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡ ਟੋਰੋਵਾਲ 'ਚ ਇਕ ਟ੍ਰੈਕਟਰ ਤੇ ਸਕੂਟਰੀ ਦੀ ਟੱਕਰ ਹੋਣ ਨਾਲ ਮੌਕੇ 'ਤੇ ਹੀ ਪਤੀ-ਪਤਨੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬਿਹਾਰੀ ਲਾਲ (65) ਪੁੱਤਰ ਕਰਮ ਚੰਦ ਤੇ ਉਸ ਦੀ ਪਤਨੀ ਸ਼ੀਲਾ (62) ਪਿੰਡ ਛੂਛੇਵਾਲ ਆਪਣੀ ਸਕੂਟਰੀ 'ਤੇ ਪਿੰਡ ਸਿੰਘਾ ਤੋਂ ਆਪਣੀ ਲੜਕੀ ਨੂੰ ਮਿਲ ਕੇ ਆ ਰਹੇ ਸਨ ਕਿ ਪਿੱਛਿਓਂ ਆ ਰਹੇ ਤੇਜ਼ ਰਫਤਾਰ ਟ੍ਰੈਕਟਰ-ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਦਰੜ ਦਿੱਤਾ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਟ੍ਰੈਕਟਰ ਖਤਾਨਾਂ 'ਚ ਜਾ ਡਿੱਗਾ ਤੇ ਡਰਾਈਵਰ ਫਰਾਰ ਹੋ ਗਿਆ। ਉਧਰ, ਪਤਾ ਲੱਗਦਿਆਂ ਹੀ ਥਾਣਾ ਪੋਜੇਵਾਲ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਸੜਕ ਹਾਦਸੇ 'ਚ 1 ਦੀ ਮੌਤ; 3 ਫੱਟੜ
ਰਾਹੋਂ, (ਪ੍ਰਭਾਕਰ)- ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਦੀ ਮੌਤ ਤੇ ਤਿੰਨ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁਹੱਲਾ ਪਹਾੜ ਸਿੰਘ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਪੁੱਤਰ ਇੰਦਰ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ ਰਾਤ 9 ਵਜੇ ਮੇਰਾ ਲੜਕਾ ਨਰਿੰਦਰ ਸਿੰਘ (24) ਆਪਣੇ ਦੋਸਤ ਬਲਵਿੰਦਰ ਸਿੰਘ ਵਾਸੀ ਕਾਹਲੋਂ ਨਾਲ ਮੋਟਰਸਾਈਕਲ 'ਤੇ ਮਾਛੀਵਾੜਾ ਰੋਡ ਰਾਹੋਂ ਤੋਂ ਘਰ ਆ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਵਿਸ਼ਵਕਰਮਾ ਮੰਦਿਰ ਰਾਹੋਂ ਕੋਲ ਪਹੁੰਚੇ ਤਾਂ ਸਾਹਮਣਿਓਂ ਆ ਰਹੇ ਇਕ ਮੋਟਰਸਾਈਕਲ, ਜਿਸ 'ਤੇ ਅਜੇ ਕੁਮਾਰ ਵਾਸੀ ਮੁਹੱਲਾ ਘਾਟੀ ਤੇਲੀਆਂ ਤੇ ਕਰਨ ਵਰਮਾ ਪੁੱਤਰ ਰਾਕੇਸ਼ ਕੁਮਾਰ ਵਾਸੀ ਮੁਹੱਲਾ ਦੀਵਾਨੀਆ ਬੈਠੇ ਸੀ, 'ਚ ਵੱਜੇ ਤੇ ਚਾਰੇ ਜ਼ਖਮੀ ਹੋ ਗਏ।
ਇਸ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਮੌਕੇ 'ਤੇ ਪਹੁੰਚੇ। ਨਰਿੰਦਰ ਸਿੰਘ ਨੂੰ ਰਾਜਾ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ ਤੇ ਬਾਕੀ ਤਿੰਨਾਂ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਐੱਸ. ਐੱਚ. ਓ. ਗੁਰਦਿਆਲ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ।
ਚੋਰੀ ਦੇ ਮਾਮਲੇ 'ਚ ਨੌਜਵਾਨ ਗ੍ਰਿਫਤਾਰ
NEXT STORY