ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਅਣ ਸਿੱਖਿਅਕ ਬੱਚੇ ਜਾਂ ਵਿਅਕਤੀ ਕਿਸੇ ਵੀ ਕਿਸਮ ਦਾ ਵ੍ਹੀਕਲ ਨਾ ਚਲਾਉਣ ਤਾਂ ਜੋ ਹੋਣ ਵਾਲੇ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਹ ਪ੍ਰਗਟਾਵਾ ਟ੍ਰੈਫ਼ਿਕ ਇੰਚਾਰਜ ਬਲਵਿੰਦਰ ਸਿੰਘ ਨੇ ਡੀ. ਐੱਸ. ਪੀ. ਅਸ਼ਵਨੀ ਕੁਮਾਰ ਅੱਤਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਸਬਾ ਗੱਗੋਬੂਆ ਵਿਖੇ ਪ੍ਰਿੰਸੀਪਲ ਭੁਪਿੰਦਰ ਸਿੰਘ ਦੀ ਅਗਵਾਈ 'ਚ ਲਾਏ ਗਏ ਟ੍ਰੈਫ਼ਿਕ ਸਬੰਧੀ ਜਾਗਰੂਕਤਾ ਸੈਮੀਨਾਰ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਬੱਚਿਆਂ ਨੂੰ ਟ੍ਰੈਫ਼ਿਕ ਚਿੰਨ੍ਹਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵ੍ਹੀਕਲ ਚਲਾਉਣ ਦੀ ਟ੍ਰੇਨਿੰਗ ਦੇਣ ਲਈ ਟ੍ਰੈਫ਼ਿਕ ਵਿੰਗ ਵੱਲੋਂ ਤਰਨਤਾਰਨ ਸਥਿਤ ਸਰਹਾਲੀ ਰੋਡ 'ਤੇ ਟ੍ਰੇਨਿੰਗ ਕੇਂਦਰ ਵੀ ਖੋਲ੍ਹਿਆ ਗਿਆ ਹੈ, ਜਿਥੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੇ ਗੁਰ ਦੱਸਣ ਦੇ ਨਾਲ-ਨਾਲ ਟ੍ਰੈਫ਼ਿਕ ਚਿੰਨ੍ਹਾਂ ਵੱਲੋਂ ਦਰਸਾਏ ਜਾਂਦੇ ਨਿਯਮਾਂ ਸਬੰਧੀ ਵੀ ਦੱਸਿਆ ਜਾਂਦਾ ਹੈ। ਉਨ੍ਹਾਂ 18 ਸਾਲ ਤੋਂ ਘੱਟ ਉਮਰ ਅਤੇ ਲਾਇਸੈਂਸ ਤੋਂ ਬਿਨਾਂ ਵਾਲੇ ਬੱਚਿਆਂ ਨੂੰ ਵ੍ਹੀਕਲ ਨਾ ਚਲਾਉਣ ਦੀ ਤਾਕੀਦ ਕਰਦਿਆਂ ਦੱਸਿਆ ਕਿ ਅਜਿਹਾ ਕਰਨਾ ਜਿਥੇ ਕਾਨੂੰਨੀ ਜੁਰਮ ਹੈ, ਉਥੇ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਕਰ ਕੇ ਅਸੀਂ ਕਈ ਵਾਰ ਵੱਡੀਆਂ ਪ੍ਰੇਸ਼ਾਨੀਆਂ 'ਚ ਵੀ ਫਸ ਜਾਂਦੇ ਹਾਂ।
ਸਕੂਲ ਪਿ੍ੰਸੀਪਲ ਭੁਪਿੰਦਰ ਸਿੰਘ ਵੱਲੋਂ ਵੀ ਬੱਚਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਕਰਦਿਆਂ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਹੋਰ ਅੱਗੇ ਵਧਾਉਣ ਲਈ ਵੀ ਉਤਸ਼ਾਹਿਤ ਕੀਤਾ ਗਿਆ ਤੇ ਟ੍ਰੈਫ਼ਿਕ ਪੁਲਸ ਦਾ ਸੈਮੀਨਾਰ ਰਾਹੀਂ ਜਾਣਕਾਰੀ ਦੇਣ 'ਤੇ ਧੰਨਵਾਦ ਵੀ ਕੀਤਾ ਗਿਆ। ਇਸ ਸਮੇਂ ਅਵਤਾਰ ਸਿੰਘ ਮੁਨਸ਼ੀ ਟ੍ਰੈਫ਼ਿਕ, ਬਲਵਿੰਦਰ ਸਿੰਘ ਹੌਲਦਾਰ, ਕੁਲਵਿੰਦਰ ਸਿੰਘ ਹੌਲਦਾਰ, ਮੰਗਲ ਸਿੰਘ ਹੌਲਦਾਰ ਟ੍ਰੈਫਿਕ ਐਜੂਕੇਸ਼ਨ ਸੈੱਲ, ਰਜਿੰਦਰ ਸਿੰਘ ਹੌਲਦਾਰ ਸਮੇਤ ਅਧਿਆਪਕ ਦਾਰਾ ਸਿੰਘ ਤੇ ਅਰਪਨਬੀਰ ਸਿੰਘ ਆਦਿ ਹਾਜ਼ਰ ਸਨ।
'ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ' 'ਗਲੀ' ਦੇ ਲੀਡਰਾਂ ਦੇ ਨਖਰੇ ਸੱਤਵੇਂ ਆਸਮਾਨ 'ਤੇ
NEXT STORY