ਬਨੂੜ (ਗੁਰਪਾਲ) : ਏ. ਐੱਸ. ਆਈ. ਅਸ਼ੋਕ ਕੁਮਾਰ ਟ੍ਰੈਫਿਕ ਇੰਚਾਰਜ ਬਨੂੜ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ 21 ਨਵੰਬਰ ਸ਼ਾਮ ਨੂੰ 6.30 ਕੁ ਵਜੇ ਦੇ ਕਰੀਬ ਅਚਾਨਕ ਬਨੂੜ ਬੈਰੀਅਰ ਨੇੜ ਸਥਿਤ ਹਾਊਸਫੈਡ ਸੁਸਾਇਟੀ ਦੇ ਸਾਹਮਣੇ ਅੱਗ ਲੱਗ ਗਈ ਸੀ ਅਤੇ ਅਸ਼ੋਕ ਕੁਮਾਰ ਨੂੰ ਪਤਾ ਲੱਗਾ ਤਾਂ ਉਹ ਆਪਣੇ ਕਰਮਚਾਰੀਆਂ ਨੂੰ ਨਾਲ ਲੈ ਕੇ ਇਸ ਅੱਗ ’ਤੇ ਕਾਬੂ ਪਾਉਣ ਲਈ ਚਲੇ ਗਏ। ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮਲੂਕ ਸਿੰਘ ਟ੍ਰੈਫਿਕ ਕਰਮਚਾਰੀ ਬਨੂੜ ਨੇ ਦੱਸਿਆ ਕਿ ਉਸ ਅੱਗ ’ਤੇ ਕਾਬੂ ਪਾਉਂਦੇ ਸਮੇਂ ਟ੍ਰੈਫਿਕ ਇੰਚਾਰਜ ਅਸ਼ੋਕ ਕੁਮਾਰ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗ ਪਈ, ਜਿਸ ਤੋਂ ਬਾਅਦ ਉਸ ਨੇ ਪਟਿਆਲਾ ਦੇ ਹਸਪਤਾਲ ਵਿਚੋਂ ਦਵਾਈ ਲਈ ਅਤੇ ਬੀਤੀ ਰਾਤ ਅੱਠ ਕੁ ਵਜੇ ਦੇ ਕਰੀਬ ਬਨੂੜ ਤੋਂ ਡਿਊਟੀ ਨਿਭਾਉਣ ਉਪਰੰਤ ਘਰ ਚਲਾ ਗਿਆ।
ਇਸ ਦੌਰਾਨ ਰਾਤ ਲਗਭਗ 11 ਕੁ ਵਜੇ ਦੇ ਕਰੀਬ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਈ ਅਤੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਪਟਿਆਲਾ ਦੇ ਹਸਪਤਾਲ ਵਿਚ ਲੈ ਕੇ ਗਏ, ਜਿੱਥੇ ਉਸ ਦੀ ਥੋੜੀ ਦੇਰ ਬਾਅਦ ਹੀ ਮੌਤ ਹੋ ਗਈ। ਟ੍ਰੈਫਿਕ ਪੁਲਸ ਬਨੂੜ ਦੇ ਸਮੂਹ ਕਰਮਚਾਰੀਆਂ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਥਾਣਾ ਮੁਖੀ ਬਨੂੜ ਨੇ ਅਸ਼ੋਕ ਕੁਮਾਰ ਦੇ ਪਰਿਵਾਰ ਨਾਲ ਪਹੁੰਚ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਜੇ ਤੁਸੀਂ ਵੀ ਕਰ ਰਹੇ ਕੈਨੇਡਾ ਜਾਣ ਦੀ ਤਿਆਰੀ ਤਾਂ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ
NEXT STORY