ਭਵਾਨੀਗੜ੍ਹ (ਵਿਕਾਸ ਮਿੱਤਲ) : ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਨਾਂ 'ਤੇ ਇਕ ਕਿਸਾਨ ਦੀ ਪਤਨੀ ਨਾਲ 25 ਲੱਖ ਰੁਪਏ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦੇ ਦੋਸ਼ ’ਚ ਸਥਾਨਕ ਪੁਲਸ ਨੇ ਬਠਿੰਡਾ ਦੇ ਇਕ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਨੇੜਲੇ ਪਿੰਡ ਸੰਘਰੇੜੀ ਦੀ ਵਸਨੀਕ ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸਦੇ ਰਿਸ਼ਤੇਦਾਰ ਇਕਬਾਲ ਸਿੰਘ ਵਾਸੀ ਢਿੱਲਵਾਂ (ਬਰਨਾਲਾ) ਨੇ ਆਪਣੀ ਪਤਨੀ ਦਾ ਸਟੱਡੀ ਬੇਸ ਲਈ ਮੁਕੁਲ ਕੁਮਾਰ ਵਾਸੀ ਬਠਿੰਡਾ ਦੇ ਰਾਹੀਂ ਵੀਜ਼ਾ ਲਗਵਾਇਆ ਸੀ ਜਿਸ ਕਾਰਨ ਉਕਤ ਮੁਕੁਲ ਕੁਮਾਰ ਨਾਲ ਉਨ੍ਹਾਂ ਦਾ ਵੀ ਤਾਲਮੇਲ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੂੰ ਮੁਕੁਲ ਕੁਮਾਰ 'ਤੇ ਭਰੋਸਾ ਹੋ ਗਿਆ ਤੇ ਇਸ ਦੌਰਾਨ ਮੁਕੁਲ ਨੇ ਉਸਦੇ ਪਤੀ ਗੁਰਵਿੰਦਰ ਸਿੰਘ ਨੂੰ ਕੈਨੇਡਾ ਦਾ ਬਿਜ਼ਨਸ ਤੇ ਵਿਜ਼ਟਰ ਵੀਜ਼ਾ ਆਉਣ ਬਾਰੇ ਦੱਸਿਆ ਤੇ ਆਖਿਆ ਕਿ ਇਸ ਲਈ ਤੁਹਾਨੂੰ ਪਹਿਲਾਂ 25 ਲੱਖ ਰੁਪਏ ਦੇਣੇ ਪੈਣਗੇ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਛਾਇਆ ਮਾਤਮ, ਨਹੀਂ ਪਤਾ ਸੀ ਕੁੜੀ ਦੀ ਡੋਲੀ ਜਾਣ ਤੋਂ ਪਹਿਲਾਂ ਵਾਪਰ ਜਾਵੇਗਾ ਇਹ ਭਾਣਾ
ਸ਼ਿਕਾਇਤਕਰਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਯਕੀਨ ਕਰਕੇ ਮੁਕੁਲ ਕੁਮਾਰ ਨੂੰ ਵੱਖ-ਵੱਖ ਸਮੇਂ ’ਤੇ ਕੁੱਲ 25 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਅਤੇ ਪੇਮੈਂਟ ਲੈਣ ਮਗਰੋਂ ਮੁਕੁਲ ਨੇ ਉਨ੍ਹਾਂ ਦਾ ਕੰਮ ਕੁੱਝ ਦਿਨਾਂ ਵਿਚ ਹੋਣ ਬਾਰੇ ਕਿਹਾ। ਪਰੰਤੂ ਉਸ ਤੋਂ ਬਾਅਦ ਮੁਕੁਲ ਕੁਮਾਰ ਅੱਜਕੱਲ ਦਾ ਬਹਾਨਾ ਬਣਾਉਂਦਾ ਰਿਹਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਉਕਤ ਵਿਅਕਤੀ ਵੱਲੋਂ ਉਸ ਨਾਲ ਠੱਗੀ ਕੀਤੀ ਗਈ ਹੈ। ਇਸ ਉਪਰੰਤ ਮਾਮਲੇ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਥਾਣਾ ਭਵਾਨੀਗੜ੍ਹ ਵਿਖੇ ਮੁਕੁਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਬਠਿੰਡਾ ਦੇ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ’ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ ਜੋ ਕੀਤਾ ਸੁਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PGI 'ਚ ਔਰਤ ਨੂੰ ਟੀਕਾ ਲਾਉਣ ਦਾ ਮਾਮਲਾ : ਭੈਣ ਨੂੰ ਇਨਫੈਕਸ਼ਨ ਨਾਲ ਮਰਵਾਉਣਾ ਚਾਹੁੰਦਾ ਸੀ ਭਰਾ
NEXT STORY