ਰਾਜਪੁਰਾ (ਹਰਵਿੰਦਰ)-ਟਰੈਫਿਕ ਪੁਲਸ ਨੇ ਜੁਗਾੜੂ ਰੇਹੜੀ ਚਾਲਕਾਂ ਤੇ ਬਿਨਾਂ ਨੰਬਰ ਲਾਏ ਰੋਡ ’ਤੇ ਚੱਲ ਰਹੇ ਵ੍ਹੀਕਲਾਂ ’ਤੇ ਸ਼ਿਕੰਜਾ ਕੱਸਦਿਆਂ ਚਲਾਨ ਕੀਤੇ। ਰਾਜਪੁਰਾ ਦੇ ਟਰੈਫਿਕ ਇੰਚਾਰਜ ਮਹਿੰਗਾ ਸਿੰਘ ਨੇ ਦੱਸਿਆ ਕਿ ਕੁਝ ਚਾਲਕ ਵਹੀਕਲਾਂ ’ਤੇ ਬਿਨਾਂ ਨੰਬਰ ਲਿਖਵਾਏ ਰੋਡ ’ਤੇ ਵਹੀਕਲ ਚਲਾ ਕੇ ਟਰੈਫਿਕ ਨਿਯਮਾਂ ਦੀ ਉ¦ਘਣਾ ਕਰਦੇ ਹਨ। ਕਈ ਵਾਰ ਇਸ ਦਾ ਫਾਇਦਾ ਕੁਝ ਸ਼ਰਾਰਤੀ ਅਨਸਰ ਚੁੱਕਦੇ ਹਨ, ਹਾਦਸੇ ਨੂੰ ਅੰਜਾਮ ਦੇ ਕੇ ਭੱਜ ਜਾਂਦੇ ਹਨ ਅਤੇ ਵਹੀਕਲ ਨੰਬਰ ਨਾ ਹੋਣ ਕਾਰਨ ਬਚ ਜਾਂਦੇ ਹਨ। ਦੂਜਾ ਕਈ ਲੋਕਾਂ ਨੇ ਟੂ-ਵਹੀਲਰਾਂ ਦੇ ਪਿੱਛੇ ਰੇਹੜੀ ਲਾ ਕੇ ਜੁਗਾੜੂ ਰੇਹੜੀਆਂ ਬਣਾ ਰੱਖੀਆਂ ਹਨ, ਜਿਨ੍ਹਾਂ ’ਤੇ ਸ਼ਿਕੰਜਾ ਕੱਸਦਿਆਂ ਚਲਾਨ ਕੀਤੇ ਗਏ। ਇਸ ਮੌਕੇ ਹੌਲਦਾਰ ਗੁਰਬਚਨ ਸਿੰਘ, ਗੁਰਦੇਵ ਸਿੰਘ ਤੇ ਹਰਵਿੰਦਰ ਸਿੰਘ ਵੀ ਹਾਜ਼ਰ ਸਨ।
ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਨ ਵਾਲੇ ਪਤੀ ਦੇ ਵਿਰੁੱਧ ਕੇਸ ਦਰਜ
NEXT STORY