ਜਲੰਧਰ (ਵਰੁਣ)–ਹਾਈਵੇਅ ਜਾਂ ਫਿਰ ਸੜਕ ’ਤੇ ਨਾਕਾ ਲਾ ਕੇ ਖੜ੍ਹੇ ਟਰੈਫਿਕ ਮੁਲਾਜ਼ਮ ਬਾਹਰੋਂ ਭਾਵੇਂ ਜਿੰਨੇ ਮਰਜ਼ੀ ਹੱਟੇ-ਕੱਟੇ ਦਿਸਦੇ ਹੋਣ ਪਰ ਇਸ ਸਮੇਂ ਉਹ ਡਿਊਟੀ ਦੇ ਨਾਂ ’ਤੇ ਬੀਮਾਰੀਆਂ ਵਿਚ ਘਿਰ ਰਹੇ ਹਨ। 12 ਤੋਂ 14 ਘੰਟਿਆਂ ਦੀ ਸੜਕਾਂ ’ਤੇ ਡਿਊਟੀ ਦੇਣ ’ਤੇ ਧੂੜ-ਮਿੱਟੀ ਅਤੇ ਪ੍ਰਦੂਸ਼ਣ ਸਰੀਰ ਵਿਚ ਜਾਣ ਨਾਲ ਮੁਲਾਜ਼ਮਾਂ ਨੂੰ ਸ਼ੂਗਰ ਅਤੇ ਹਾਰਟ ਦੀਆਂ ਬੀਮਾਰੀਆਂ ਹੋ ਰਹੀਆਂ ਹਨ, ਜਦਕਿ ਹਾਲ ਹੀ ਵਿਚ ਹੋਏ ਮੈਡੀਕਲ ਵਿਚ ਟਰੈਫਿਕ ਪੁਲਸ ਵਿਚ ਕਈ ਮੁਲਾਜ਼ਮ ਬੀ. ਪੀ. ਦੇ ਵੀ ਮਰੀਜ਼ ਪਾਏ ਗਏ ਹਨ। ਟਰੈਫਿਕ ਮੁਲਾਜ਼ਮਾਂ ਦਾ 6 ਮਹੀਨਿਆਂ ’ਚ ਸਿਰਫ਼ ਇਕ ਵਾਰ ਹੀ ਮੈਡੀਕਲ ਹੁੰਦਾ ਹੈ। ਇਸ ਤੋਂ ਪਹਿਲਾਂ ਤੈਅ ਹੋਇਆ ਸੀ ਕਿ ਹਰ ਮਹੀਨੇ ਮੁਲਾਜ਼ਮਾਂ ਦਾ ਮੈਡੀਕਲ ਕੀਤਾ ਜਾਵੇਗਾ ਪਰ ਇਹ ਨਿਯਮ ਲਾਗੂ ਨਹੀਂ ਹੋ ਸਕਿਆ। ਟਰੈਫਿਕ ਪੁਲਸ ਵਿਚ ਇਸ ਸਮੇਂ 150 ਮੁਲਾਜ਼ਮ ਹਨ, ਜਿਨ੍ਹਾਂ ਵਿਚੋਂ 125 ਤੋਂ 130 ਮੁਲਾਜ਼ਮ ਸ਼ਹਿਰ ਦੀਆਂ ਸੜਕਾਂ, ਚੌਕਾਂ ਅਤੇ ਹਾਈਵੇਅ ’ਤੇ ਵਿਖਾਈ ਦਿੰਦੇ ਹਨ।
ਸਵੇਰੇ 8 ਵਜੇ ਤੋਂ ਮੁਲਾਜ਼ਮਾਂ ਦੀ ਡਿਊਟੀ ਸ਼ੁਰੂ ਕਰਕੇ ਰਾਤ ਦੇ 8 ਵਜੇ ਤੱਕ ਤਾਂ ਸਮਾਂ ਨਿਰਧਾਰਿਤ ਹੀ ਹੈ ਪਰ ਆਉਣ-ਜਾਣ ਦਾ ਸਮਾਂ ਵੀ ਵਿਚ ਪਾ ਲਿਆ ਜਾਵੇ ਤਾਂ ਟਰੈਫਿਕ ਮੁਲਾਜ਼ਮਾਂ ਨੂੰ ਰੈਸਟ ਵੀ ਸਹੀ ਢੰਗ ਨਾਲ ਨਹੀਂ ਮਿਲ ਪਾਉਂਦੀ, ਜਿਸ ਕਾਰਨ ਕੁਝ ਮੁਲਾਜ਼ਮਾਂ ਵਿਚ ਚਿੜਚਿੜਾਪਨ ਆਉਣਾ ਵੀ ਸੰਭਵ ਹੈ। ‘ਜਗ ਬਾਣੀ’ ਨੇ ਨਾਕਿਆਂ ’ਤੇ ਤਾਇਨਾਤ ਟਰੈਫਿਕ ਪੁਲਸ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਨਫਰੀ ਬੇਹੱਦ ਘੱਟ ਹੋਣ ਕਾਰਨ ਉਨ੍ਹਾਂ ’ਤੇ ਕੰਮ ਦਾ ਕਾਫ਼ੀ ਦਬਾਅ ਹੈ। ਕਈ ਨਾਕਿਆਂ ’ਤੇ ਮੁਲਾਜ਼ਮ ਆਪਣੀਆਂ ਨਿੱਜੀ ਗੱਡੀਆਂ ’ਤੇ ਹੀ ਟਿਫਨ ਰੱਖ ਕੇ ਲੰਚ ਕਰਦੇ ਦਿਖਾਈ ਦਿੱਤੇ। ਉਨ੍ਹਾਂ ਦਾ ਸਾਫ਼ ਕਹਿਣਾ ਸੀ ਕਿ ਜੇਕਰ ਕਿਸੇ ਅਧਿਕਾਰੀ ਨੂੰ ਨਾਕੇ ਤੋਂ ਮੁਲਾਜ਼ਮ ਗਾਇਬ ਮਿਲਿਆ ਤਾਂ ਉਹ ਗੁੱਸਾ ਕਰਦੇ ਹਨ। ਅਜਿਹੇ ਵਿਚ ਧੂੜ- ਮਿੱਟੀ ਵਿਚ ਹੀ ਖੜ੍ਹੇ ਹੋ ਕੇ ਉਹ ਖਾਣਾ ਖਾ ਲੈਂਦੇ ਹਨ।
ਇਹ ਵੀ ਪੜ੍ਹੋ :ਦੁਖ਼ਦਾਇਕ ਖ਼ਬਰ: ਯੂਰਪ ਜਾਂਦੇ ਸਮੇਂ ਕਪੂਰਥਲਾ ਦੇ ਵਿਅਕਤੀ ਦੀ ਰਸਤੇ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਹਾਰਡ ਡਿਊਟੀ ਕਾਰਨ ਅਫੀਮ ਅਤੇ ਚੂਰਾ-ਪੋਸਤ ਦੀ ਲਤ ਲਗਵਾ ਰਹੇ ਮੁਲਾਜ਼ਮ
ਦੱਸਣਯੋਗ ਹੈ ਕਿ ਟਰੈਫਿਕ ਪੁਲਸ ਦੇ ਨਾਕਿਆਂ ’ਤੇ ਦੇਖਿਆ ਜਾਵੇ ਤਾਂ ਅਕਸਰ ਉਥੇ ਮੁਲਾਜ਼ਮ ਖੜ੍ਹੇ ਹੋ ਕੇ ਟਰੈਫਿਕ ਕੰਟਰੋਲ ਕਰਨ ਜਾਂ ਚਲਾਨ ਕੱਟਣ ਆਦਿ ਦਾ ਕੰਮ ਕਰਦੇ ਹਨ। ਦਿਨ ਵਿਚ 12 ਤੋਂ 14 ਘੰਟੇ ਖੜ੍ਹੇ ਹੋ ਕੇ ਡਿਊਟੀ ਦੇਣਾ ਵੀ ਬੇਹੱਦ ਮੁਸ਼ਕਲ ਹੈ, ਜਿਸ ਕਾਰਨ ਮੁਲਾਜ਼ਮ ਖੁਦ ਨੂੰ ਅਫੀਮ ਅਤੇ ਚੂਰਾ-ਪੋਸਤ ਦੀ ਲਤ ਲਗਵਾ ਰਹੇ ਹਨ। ਮੁਲਾਜ਼ਮ ਕਹਿੰਦੇ ਹਨ ਕਿ ਇਸ ਦੀ ਨਾ ਤਾਂ ਕੋਈ ਬਦਬੂ ਆਉਂਦੀ ਹੈ ਤੇ ਡਿਊਟੀ ਦੇਣ ਸਮੇਂ ਸਰੀਰ ਵਿਚ ਐਨਰਜੀ ਵੀ ਕਾਇਮ ਰਹਿੰਦੀ ਹੈ ਅਤੇ ਥਕਾਵਟ ਮਹਿਸੂਸ ਨਹੀਂ ਹੁੰਦੀ।
ਮਾਸਕ ਪਹਿਨਦੇ ਹਾਂ ਤਾਂ ਸੀਟੀ ਵਜਾਉਣਾ ਸੰਭਵ ਨਹੀਂ
ਟਰੈਫਿਕ ਪੁਲਸ ਦੇ ਮੁਲਾਜ਼ਮਾਂ ਨੂੰ ਜਦੋਂ ਮਾਸਕ ਪਹਿਨ ਕੇ ਡਿਊਟੀ ਨਾ ਦੇਣ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਹ ਮਾਸਕ ਪਹਿਨ ਲੈਣ ਤਾਂ ਸੀਟੀ ਵਜਾਉਣੀ ਮੁਸ਼ਕਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮਾਸਕ ਪਹਿਨਣ ਨਾਲ ਘੁਟਨ ਦੀ ਸ਼ਿਕਾਇਤ ਵੀ ਰਹਿੰਦੀ ਹੈ, ਜਿਸ ਕਾਰਨ ਮਾਸਕ ਪਹਿਨਣਾ ਸੰਭਵ ਨਹੀਂ। ਹਾਲਾਂਕਿ ਕੁਝ ਸਮਾਂ ਪਹਿਲਾਂ ਜਦੋਂ ਟਰੈਫਿਕ ਪੁਲਸ ਦੇ ਏ. ਡੀ. ਸੀ. ਪੀ. ਗਗਨੇਸ਼ ਸ਼ਰਮਾ ਹੁੰਦੇ ਸਨ ਤਾਂ ਉਨ੍ਹਾਂ ਮੁਲਾਜ਼ਮਾਂ ਨੂੰ ਧੂੜ-ਮਿੱਟੀ ਤੋਂ ਬਚਣ ਲਈ ਮਾਸਕ ਪਹਿਨਣ ਨੂੰ ਕਿਹਾ ਸੀ।
ਮੁਲਾਜ਼ਮਾਂ ਦੀ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਮੀਟਿੰਗ ਕਰ ਕੇ ਅਜਿਹੀ ਯੋਜਨਾ ਤਿਆਰ ਕੀਤੀ ਜਾਵੇਗੀ, ਜਿਸ ਵਿਚ ਮੁਲਾਜ਼ਮਾਂ ਦਾ ਹਰ ਮਹੀਨੇ ਮੈਡੀਕਲ ਹੋਵੇ ਤਾਂ ਕਿ ਉਹ ਬੀਮਾਰੀਆਂ ਤੋਂ ਦੂਰ ਰਹਿਣ। ਟਰੈਫਿਕ ਮੁਲਾਜ਼ਮਾਂ ਦੀ ਡਿਊਟੀ ਬਹੁਤ ਹਾਰਡ ਹੈ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। -ਡੀ. ਸੀ. ਪੀ.ਟਰੈਫਿਕ ਅੰਕੁਰ ਗੁਪਤਾ
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਰੂਹ ਕੰਬਾਊ ਮੌਤ, ਤਬੇਲੇ 'ਚ ਦਫ਼ਨਾਈ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਵਿਜੀਲੈਂਸ ਵੱਲੋਂ ਸਵਾ ਕਰੋੜ ਰੁਪਏ ਦਾ ਘਪਲਾ ਕਰਨ ਵਾਲਾ ਮਾਰਕਫੈੱਡ ਦਾ ਸੀਨੀਅਰ ਬਰਾਂਚ ਅਧਿਕਾਰੀ ਗ੍ਰਿਫ਼ਤਾਰ
NEXT STORY