ਲੁਧਿਆਣਾ (ਸੰਨੀ) : ਤਿਉਹਾਰੀ ਸੀਜ਼ਨ ਦੌਰਾਨ ਬਜ਼ਾਰਾਂ ’ਚ ਜਾਮ ਲੱਗਣ ਦੀ ਸਥਿਤੀ ’ਚ ਟ੍ਰੈਫਿਕ ਪੁਲਸ ਹੁਣ ਐਕਟਿਵਾ ਅਤੇ ਬਾਈਕ ’ਤੇ ਸਵਾਰ ਹੋ ਕੇ ਜਾਮ ਖੁੱਲ੍ਹਵਾਉਣ ਪੁੱਜੇਗੀ। ਇਸ ਦੇ ਲਈ ਪਹਿਲੇ ਪੜਾਅ ’ਚ 7 ਟੀਮਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਆਉਂਦੇ ਦਿਨਾਂ ’ਚ ਇਨ੍ਹਾਂ ਦੀ ਗਿਣਤੀ 10 ਕੀਤੀ ਜਾਵੇਗੀ। ਬਜ਼ਾਰਾਂ ’ਚ ਜਾਮ ਲੱਗਣ ’ਤੇ ਸਭ ਤੋਂ ਜ਼ਿਆਦਾ ਸਮੱਸਿਆ ਟ੍ਰੈਫਿਕ ਮੁਲਾਜ਼ਮਾਂ ਦੇ ਚਾਰ-ਪਹੀਆ ਵਾਹਨਾਂ ’ਤੇ ਉੱਥੇ ਪੁੱਜਣ ਦੀ ਸੀ, ਜਿਸ ਦਾ ਹੱਲ ਕਰਦਿਆਂ ਹੁਣ ਮੋਬਾਇਲ ਪੈਟਰੋਲਿੰਗ ਟੀਮਾਂ ਬਣਾਈਆਂ ਗਈਆਂ ਹਨ। ਹਰ ਟੀਮ ’ਚ 2 ਮੈਂਬਰ ਸ਼ਾਮਲ ਰਹਿਣਗੇ। ਹਾਲ ਦੀ ਘੜੀ 7 ਟੀਮਾਂ ਨੂੰ ਐਕਟੀਵੇਟ ਕਰ ਕੇ ਉਨ੍ਹਾਂ ਨੂੰ ਐਕਟਿਵਾ ਅਤੇ ਬਾਈਕ ਦਿੱਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਟੀਮਾਂ ਦੀ ਗਿਣਤੀ 10 ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਦੀਵਾਲੀ ਦੇ ਮੱਦੇਨਜ਼ਰ PGI ਨੇ ਵਧਾਈਆਂ ਐਮਰਜੈਂਸੀ ਸੇਵਾਵਾਂ, ਜਾਰੀ ਕੀਤੀ ਐਡਵਾਈਜ਼ਰੀ
ਇਨ੍ਹਾਂ ਟੀਮਾਂ ਦਾ ਫ਼ਾਇਦਾ ਇਹ ਹੋਵੇਗਾ ਕਿ ਕਿਸੇ ਵਿਅਸਤ ਬਜ਼ਾਰ ’ਚ ਜਾਮ ਲੱਗਣ ’ਤੇ ਇਹ ਤੁਰੰਤ ਪੁੱਜ ਕੇ ਮੌਕਾ ਸੰਭਾਲ ਸਕਣਗੇ। ਇਨ੍ਹਾਂ ਟੀਮਾਂ ਨੂੰ ਘੰਟਾਘਰ ਚੌਂਕ, ਰੇਖੀ ਸਿਨੇਮਾ ਚੌਂਕ, ਮਾਡਲ ਟਾਊਨ ਮਾਰਕਿਟ, ਮਲਹਾਰ ਰੋਡ ਆਦਿ ਇਲਾਕਿਆਂ ’ਚ ਸਰਗਰਮ ਕੀਤਾ ਗਿਆ ਹੈ। ਜਿਉਂ ਹੀ ਟ੍ਰੈਫਿਕ ਪੁਲਸ ਦੇ ਕੰਟਰੋਲ ਰੂਮ ਨੂੰ ਕਿਤੇ ਜਾਮ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਇਨ੍ਹਾਂ ਟੀਮਾਂ ਨੂੰ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ, ਜੋ ਤੁਰੰਤ ਉੱਥੇ ਪੁੱਜ ਕੇ ਹਾਲਾਤ ਕਾਬੂ ਕਰਨ ਦੇ ਯਤਨ ਸ਼ੁਰੂ ਕਰ ਦਿੰਦੇ ਹਨ। ਤਿਉਹਾਰੀ ਸੀਜ਼ਨ ’ਚ ਬਜ਼ਾਰਾਂ ’ਚ ਜਾਮ ਨਾ ਲੱਗੇ, ਇਸ ਦੇ ਲਈ ਕਈ ਬਜ਼ਾਰਾਂ ’ਚ ਚਾਰ-ਪਹੀਆ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਹੈ। ਇਸ ਦੇ ਨਾਲ ਹੀ ਰੇਖੀ ਸਿਨੇਮਾ ਚੌਂਕ ਤੋਂ ਲੈ ਕੇ ਕਪੂਰ ਹਸਪਤਾਲ ਚੌਂਕ ਤੱਕ ਆਟੋ ਰਿਕਸ਼ਾ ਦੀ ਐਂਟਰੀ ਨਾ ਹੋਣ ਕਾਰਨ ਸਖ਼ਤੀ ਵਧਾ ਦਿੱਤੀ ਗਈ ਹੈ ਤਾਂ ਕਿ ਇਸ ਪੁਆਇੰਟ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੇਸ਼ ਨਾ ਆਵੇ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਮਾਮਲਾ: ਰਾਜਪਾਲ ਨੇ ਪ੍ਰੈੱਸ ਕਾਨਫਰੰਸ ਕਰ ਪੰਜਾਬ ਸਰਕਾਰ ਨੂੰ ਦਿੱਤੀ ਇਹ ਸਲਾਹ
ਟੋਇੰਗ ਸੇਵਾ ਵੀ ਕੀਤੀ ਐਕਟਿਵ
ਇਸ ਤੋਂ ਇਲਾਵਾ ਟੋਇੰਗ ਸੇਵਾ ਪਹਿਲਾਂ ਤੋਂ ਵੀ ਜ਼ਿਆਦਾ ਸਰਗਰਮ ਕਰ ਦਿੱਤੀ ਗਈ ਹੈ। ਟੋਇੰਗ ਸੇਵਾ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲੋਕਾਂ ਨੂੰ ਆਪਣੇ ਵਾਹਨ ਠੀਕ ਢੰਗ ਨਾਲ ਨਿਯਮ ਪਾਰਕਿੰਗ ’ਚ ਪਾਰਕ ਕਰਨ ਲਈ ਹੀ ਪ੍ਰੇਰਣ ਅਤੇ ਜਿਹੜੇ ਵਿਅਕਤੀ ਗਲਤ ਢੰਗ ਨਾਲ ਪਾਰਕਿੰਗ ਕਰ ਕੇ ਜਾਮ ਦੇ ਹਾਲਾਤ ਪੈਦਾ ਕਰਨ, ਉਨ੍ਹਾਂ ਦੇ ਵਾਹਨ ਤੁਰੰਤ ਟੋ ਕਰ ਲਏ ਜਾਣ।
ਲੋਕ ਖ਼ੁਦ ਵੀ ਕਰਨ ਪਾਰਕਿੰਗ ਨਿਯਮਾਂ ਦੀ ਪਾਲਣਾ : ਜੁਆਇੰਟ ਸੀ. ਪੀ.
ਜੁਆਇੰਟ ਸੀ. ਪੀ. ਟ੍ਰੈਫਿਕ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਲੋਕ ਖ਼ੁਦ ਵੀ ਪਾਰਕਿੰਗ ਨਿਯਮਾਂ ਦੀ ਪਾਲਣਾ ਕਰਨ। ਆਪਣੇ ਵਾਹਨ ਨੂੰ ਸਫ਼ੈਦ ਲਾਈਨ ਦੇ ਅੰਦਰ ਹੀ ਪਾਰਕ ਕਰਨ ਤਾਂ ਹੀ ਬਜ਼ਾਰਾਂ ’ਚ ਜਾਮ ਮੁਕਤ ਤਿਉਹਾਰਾਂ ਦਾ ਆਨੰਦ ਲਿਆ ਜਾ ਸਕਦਾ ਹੈ। ਹਾਲ ਦੀ ਘੜੀ ਬਜ਼ਾਰਾਂ ’ਚ ਜਾਮ ਨਾਲ ਨਜਿੱਠਣ ਲਈ 7 ਮੋਬਾਇਲ ਟੀਮਾਂ ਬਣਾ ਕੇ ਉਨ੍ਹਾਂ ਨੂੰ ਕੰਮ ’ਤੇ ਲਾਇਆ ਗਿਆ ਹੈ, ਜਿਨ੍ਹਾਂ ਦੀ ਗਿਣਤੀ ਜਲਦ ਹੀ 10 ਕਰ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਾਤ ਵੇਲੇ ਮੇਲਾ ਦੇਖਣ ਨਿਕਲੇ ਲੋਕਾਂ ਨਾਲ ਵਾਪਰੀ ਅਣਹੋਣੀ, ਦਰਦਨਾਕ ਹਾਦਸੇ ਦੌਰਾਨ 3 ਦੀ ਮੌਤ
NEXT STORY