ਲੁਧਿਆਣਾ (ਅਨਿਲ) : ਮਹਾਨਗਰ ਤੋਂ ਰੋਜ਼ਾਨਾ ਟ੍ਰੈਫਿਕ ਪੁਲਸ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਵਾਹਨ ਚਾਲਕਾਂ ਨੂੰ ਪਾਠ ਪੜ੍ਹਾਇਆ ਜਾ ਰਿਹਾ ਹੈ ਪਰ ਫਿਰ ਵੀ ਕਈ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਕਾਨੂੰਨ ਦੀ ਉਲੰਘਣਾ ਕਰਦੇ ਆਮ ਦਿਖਾਈ ਦਿੰਦੇ ਹਨ, ਜਿਸ ਦੀ ਮਿਸਾਲ ਗਿੱਲ ਰੋਡ 'ਤੇ ਹਰ ਰੋਜ਼ ਸੈਂਕੜੇ ਵਾਹਨਾਂ ਦੇ ਰੂਪ 'ਚ ਦੇਖੀ ਜਾ ਸਕਦੀ ਹੈ। ਇਥੇ ਸਰੀਏ ਨਾਲ ਲੱਦੇ ਓਵਰਲੋਡ ਵਾਹਨ ਚਾਲਕ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ। ਇਨ੍ਹਾਂ ਵਾਹਨ ਚਾਲਕਾਂ ਨੂੰ ਅੱਗੇ ਪਿੱਛੇ ਆਉਣ ਵਾਲੇ ਕਿਸੇ ਵੀ ਵਾਹਨ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਇਹ ਸਿਰਫ ਆਪਣੀ ਹੀ ਮਸਤੀ ਨਾਲ ਸੜਕਾਂ 'ਤੇ ਵਾਹਨ ਦੌੜਾਉਂਦੇ ਨਜ਼ਰ ਆਉਂਦੇ ਹਨ। ਗਿੱਲ ਰੋਡ 'ਤੇ ਸਵੇਰ ਤੋਂ ਲੈ ਕੇ ਰਾਤ ਤੱਕ ਅਜਿਹੇ ਸੈਂਕੜੇ ਵਾਹਨ ਚਲਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿਚ ਸਰੀਆ ਬਾਹਰ ਤੱਕ ਲੱਦਿਆ ਹੁੰਦਾ ਹੈ ਅਤੇ ਪਿੱਛੋਂ ਆ ਰਿਹਾ ਕੋਈ ਵੀ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਸਕਦਾ ਹੈ ਪਰ ਫਿਰ ਵੀ ਇਨ੍ਹਾਂ ਵਾਹਨ ਚਾਲਕਾਂ ਖਿਲਾਫ ਕਾਰਵਾਈ ਕਰਨ ਵੱਲ ਕੋਈ ਵਿਭਾਗ ਗੰਭੀਰ ਨਹੀਂ ਹੈ। ਸਮਾਜਸੇਵੀ ਜਥੇਬੰਦੀ ਦੇ ਪ੍ਰਧਾਨ ਪੂਰਨ ਪ੍ਰਕਾਸ਼ ਸਿੰਘ ਨੇ ਪੁਲਸ ਕਮਿਸ਼ਨਰ ਲੁਧਿਆਣਾ ਅਤੇ ਟ੍ਰੈਫਿਕ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਾਹਨ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਪੰਜਾਬ ਬਜਟ ਸੈਸ਼ਨ : ਪਹਿਲੇ ਦਿਨ ਹੀ 'ਆਪ' ਨੇ ਕੀਤਾ ਵਾਕ ਆਊਟ
NEXT STORY