ਜਲੰਧਰ (ਸੋਨੂੰ, ਜਸਪ੍ਰੀਤ)— ਜਲੰਧਰ ਪੁਲਸ ਕਮਿਸ਼ਨਰ ਵੱਲੋਂ ਅੱਜ ਤੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਗਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਟ੍ਰੈਫਿਕ ਪੁਲਸ ਦੇ ਏ. ਡੀ. ਸੀ. ਪੀ. ਕੰਵਲਜੀਤ ਸਿੰਘ ਚਾਹਲ ਦੀ ਅਗਵਾਈ ’ਚ ਸ਼ਹੀਦ ਭਗਤ ਸਿੰਘ ਚੌਂਕ ਤੋਂ ਸਟਿੱਕਰ ਚਲਾਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਨੇ ਕੈਪਟਨ ਨੂੰ ਦੱਸਿਆ ਚੱਲਿਆ ਹੋਇਆ ਕਾਰਤੂਸ, CM ਮਾਨ ’ਤੇ ਵੀ ਸਾਧੇ ਨਿਸ਼ਾਨੇ
ਏ. ਡੀ. ਸੀ. ਪੀ. ਨੇ ਮੌਕੇ ’ਤੇ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਸਟਿੱਕਰ ਚਲਾਨ ਕਰਵਾਏ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ ਪੂਰੇ ਸ਼ਹਿਰ ’ਚ ਲਾਗੂ ਕਰ ਦਿੱਤਾ ਗਿਆ ਹੈ। ਜਿੱਥੇ ਵੀ ਕੋਈ ਗਲਤ ਢੰਗ ਨਾਲ ਕਾਰ ਮੋਟਰਸਾਈਕਲ ਪਾਰਕ ਕਰਦਾ ਹੋਵੇਗਾ, ਉਥੇ ਟ੍ਰੈਫਿਕ ਪੁਲਸ ਦੀ ਟੀਮ ਸਟਿੱਕਰ ਚਲਾਨ ਕਰੇਗੀ। ਏ. ਡੀ. ਸੀ. ਪੀ. ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਨੂੰ ਸਹੀ ਢੰਗ ਨਾਲ ਲਗਾਉਣ ਤਾਂਕਿ ਹੋਰ ਵਾਹਨ ਚਾਲਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪ੍ਰਤਾਪ ਬਾਜਵਾ ਨੇ ਕੈਪਟਨ ਨੂੰ ਦੱਸਿਆ ਚੱਲਿਆ ਹੋਇਆ ਕਾਰਤੂਸ, CM ਮਾਨ ’ਤੇ ਵੀ ਸਾਧੇ ਨਿਸ਼ਾਨੇ
NEXT STORY